ਫਰੀਦਕੋਟ: ਪਿਛਲੇ ਦਿਨੀਂ ਮਲੇਸ਼ੀਆ ਵਿੱਖ ਅੱਫ ਆਈ ਐੱਫ. ਇੰਟਰਨੈਸ਼ਨਲ ਵੱਲ ਮਿਸਟਰ ਏਸ਼ੀਆ (mr asia bodybuilder in malaysia) ਅਤੇ ਮੈਂਨਜ਼ ਵਿਜ਼ਕ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਭਾਰਤ ਸਮੇਤ ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਵਿਅਤਨਾਮ, ਦੁਬਈ, ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਦੇ ਐਥਲੀਟਾਂ ਨੇ ਹਿੱਸਾ ਲਿਆ । ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਦੋ ਐਥਲੀਟਾਂ (body builder of Faridkot country ) ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਇਕ ਫਰੀਦਕੋਟ ਜਿਲੇ ਦੇ ਪਿੰਡ ਘਣੀਆ ਵਾਲੇ ਦਾ ਜੰਮਪਲ ਪੰਜਾਬ ਪੁਲਸ ਦੇ ਮੁਲਾਜ਼ਮ ਮਨਦੀਪ ਸਿੰਘ (Punjab Police employee Mandeep Singh) ਨੇ ਐੱਫਆਈਐੱਫ, ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ 'ਚ ਦੋ ਗੋਲਡ ਮੈਡਲ ਹਾਸਲ ਕਰ ਕੇ ਫਰੀਦਕੋਟ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ।
ਮਲੇਸ਼ੀਆ ਇੰਟਰਨੈਸ਼ਨਲ ਬਾਡੀ ਬਿਲਡਰ: ਇਸ ਮੌਕੇ ਗੋਲਡ ਮੈਡਲ ਜੇਤੂ ਮਨਦੀਪ ਸਿੰਘ (Gold medalist Mandeep Singh) ਨੇ ਦੱਸਿਆ ਕਿ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਮਿਹਰ ਸਦਕਾ ਇਹ ਮੰਜ਼ਲ ਹਾਸਿਲ ਹੋਈ ਹੈ। ਉਨ੍ਹਾਂ ਦਸਿਆ ਕਿ ਉਹ ਕਬੱਡੀ ਦਾ ਵਧੀਆ ਖਿਡਾਰੀ ਵੀ ਰਿਹਾ ਅਤੇ ਫੁੱਟਬਾਲ ਟੀਮ ਚ ਬੈਸਟ ਭੂਮਿਕਾ ਨਿਭਾ ਰਿਹਾ ਕਾਫੀ ਇਨਾਮ ਸਨਮਾਨ ਹਾਸਲ ਕਰ ਚੁੱਕਿਆ ਹੈ, ਪਰ ਜੋ ਮਲੇਸ਼ੀਆ ਇੰਟਰਨੈਸ਼ਨਲ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਪਹਿਲੀ ਵਾਰ ਹੀ ਪਾਰਟੀਸਪੇਟ ਕਰਨ ਉੱਤੇ ਉਸ ਨੂੰ ਮਾਣ ਮਿਲਿਆ ਉਹ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਸਨੂੰ ਭੁਲ ਨਹੀਂ ਸਕਦਾ।
ਖੇਡਾਂ ਪ੍ਰਤੀ ਮਦਦ: ਉਨ੍ਹਾਂ ਇਸ ਲਈ ਆਪਣੇ ਮਾਤਾ ਪਿਤਾ, ਪਤਨੀ ਪਿੰਡ ਵਾਸੀ ਅਤੇ ਆਪਣੇ ਗੁਰੂ ਹਰਮਿੰਦਰ ਦੂਲੋਵਾਲ,ਕੋਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਕੇ ਪੰਜਾਂ ਕੈਟਾਗਿਰੀ ਵਿੱਚ ਗੋਲਡ ਹਾਸਿਲ ਕਰਨਗੇ ਉਹ ਨੌਜਵਾਨਾਂ ਨੂੰ ਇਸ ਖਿੱਤੇ ਨਾਲ ਜੋੜ ਰਹੇ ਹਨ ਜੋੜਦੇ ਰਹਿਣਗੇ। ਨਾਲ ਉਨ੍ਹਾਂ ਕਿਹਾ ਕਿ ਕੋਈ ਵੀ ਨੌਜਵਾਨ (Punjab Police employee Mandeep Singh) ਉਸ ਨਾਲ ਸੰਪਰਕ ਕਰਕੇ ਖੇਡਾਂ ਪ੍ਰਤੀ ਮਦਦ ਲੈਣਾ ਚਾਹੁੰਦਾ ਹੈ ਤਾਂ ਉਹ ਲੈ ਸਕਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡਾਂ ਵਿੱਚ ਉਤਸਾਹਿਤ ਹੋਣ ਅਤੇ ਆਪਣੇ ਮਾਪਿਆਂ, ਦੇਸ਼ ਅਤੇ ਜਿਲੇ ਦਾ ਨਾਮ ਰੋਸ਼ਨ ਕਰਨ।
ਇਹ ਵੀ ਪੜ੍ਹੋ: ਸਾਲ 2022 ਦੌਰਾਨ ਪੰਜਾਬ ਫਰੰਟੀਅਰ ਦੇ ਬੀਐਸਐਫ ਦੇ ਜਵਾਨਾਂ ਨੇ ਫੜੇ 22 ਡਰੋਨ, 316.988 ਕਿਲੋ ਹੈਰੋਇਨ ਬਰਾਮਦ
ਇਸ ਮੌਕੇ ਮਨਦੀਪ ਦੇ ਪਿਤਾ ਅਜੀਤ ਸਿੰਘ ਅਤੇ ਪਤਨੀ ਵੀਰਪਾਲ ਕੌਰ ਨੇ ਦੱਸਿਆ (Father Ajit Singh and wife Veerpal Kaur) ਕਿ ਜਦੋਂ ਤੋਂ ਮਨਦੀਪ ਆਪਣੀ ਨੌਕਰੀ ਦੇ ਨਾਲ ਨਾਲ ਖੇਡਾਂ, ਬਾਡੀ ਬਿਲਡਰ ਪ੍ਰਤੀ ਜਿਆਦਾ ਟਾਈਮ ਦੇ ਰਿਹਾ ਸੀ ਤਾਂ ਉਨ੍ਹਾਂ ਨੂੰ ਵੀ ਆਸ ਸੀ ਕਿ ਜ਼ਰੂਰ ਫਲ ਮਿਲੂ ਕੋਈ ਮੰਜ਼ਲ ਹਾਸਲ ਕਰੇਗਾ ਜੋ ਪਰਮਾਤਮਾ ਨੇ ਪੂਰੀ ਕਰ ਦਿਤੀ ਤੇ ਜਦੋ ਸਾਡੀ ਸੋਚ ਤੋਂ ਵੱਧ ਦੋ ਸੋਨੇ ਦੇ ਤਗਮੇ ਹਾਸਲ ਕੀਤੇ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ।
ਭਰਵਾਂ ਸਵਾਗਤ: ਪੂਰੇ ਪਿੰਡ ਸਮੇਤ ਨਾਲ ਲਗਦੇ ਪਿੰਡਾਂ ਨੇ ਇਨੀ ਖੁਸ਼ੀ ਮਨਾਈ ਜੋ ਜਾਹਰ ਨਹੀਂ ਕੀਤੀ ਜਾ ਸਕਦੀ ਅਤੇ ਪਿੰਡ ਪਹੁੰਚਣ ਉੱਤੇ ਵੀ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕੀਤੇ ਨਾ ਕਿਤੇ ਸਰਕਾਰਾਂ ਤੇ ਜਰੂਰ ਸਵਾਲ ਖੜ੍ਹੇ ਕੀਤੇ ਕੇ ਇਨੀ ਵਡੀ ਪ੍ਰਾਪਤੀ ਦੇ ਬਾਵਜੂਦ ਸਰਕਾਰ ਜਾਂ ਖੇਡ ਵਿਭਾਗ ਨੇ ਉਨ੍ਹਾਂ ਦਾ ਮਾਣ ਸਨਮਾਨ ਤਾਂ ਕੀ ਕਰਨਾ (body builder of Faridkot ) ਸੀ ਉਨ੍ਹਾਂ ਨਾਲ ਸੰਪਰਕ ਕਰਕੇ ਹੌਸਲਾ ਦੇਣ ਦੀ ਕੋਸ਼ਿਸ ਵੀ ਨਹੀਂ ਕੀਤੀ ਜੋ ਮਾਨ ਸਨਮਾਨ ਦਿੱਤਾ ਹੈ ਉਹ ਸਿਰਫ ਸਪੀਕਰ ਕੁਲਤਾਰ ਸੰਧਵਾਂ ਨੇ ਦਿੱਤਾ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਮਨਦੀਪ ਨਾਲ ਹਰ ਸਹਿਯੋਗ ਰਿਹਾ ਹੈ ਅਤੇ ਅਗੇ ਵੀ ਹੋਰ ਪ੍ਰਾਪਤੀਆਂ ਕਰਨ ਤੱਕ ਰਹੇਗਾ।