ਫ਼ਰੀਦਕੋਟ : ਕੋਈ ਵੇਲਾ ਸੀ ਜਦੋਂ ਪੰਜਾਬ ਦੇ ਮਾਲਵਾ ਖੇਤਰ ਖੇਡਾਂ ਵਿੱਚ ਸਭ ਤੋਂ ਉੱਤੇ ਮੰਨਿਆ ਜਾਂਦਾ ਸੀ ਅਤੇ ਮਾਲਵਾ ਖੇਤਰ ਦਾ ਸ਼ਹਿਰ ਫਰੀਦਕੋਟ ਜਿੱਥੋਂ ਦਾ ਇਤਿਹਾਸਕ ਸਟੇਡੀਅਮ ਨਹਿਰੂ ਸਟੇਡੀਅਮ ਖੇਡਾਂ ਦਾ ਮੱਕਾ ਮੰਨਿਆ ਜਾਂਦਾ ਸੀ, ਇੱਥੇ ਹਰ ਤਰ੍ਹਾਂ ਦੀਆਂ ਖੇਡਾਂ ਜਿਨ੍ਹਾਂ ਵਿੱਚ ਖਾਸ ਕਰ ਕੇ ਹਾਕੀ, ਅਥਲੈਟਿਕ, ਬਾਸਕਟਬਾਲ, ਵਾਲੀਬਾਲ, ਜਿਮਨਾਸਟਿਕ, ਹੈਡ ਬਾਲ ਅਤੇ ਕੁਸ਼ਤੀਆਂ ਲਈ ਮੈਦਾਨ ਬਣੇ ਹਨ ਅਤੇ ਪ੍ਰੋਫੈਸ਼ਨਲ ਕੋਚ ਇੱਥੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਵਾਉਂਦੇ ਸਨ।
ਜਿਨ੍ਹਾਂ ਖਿਡਾਰੀਆਂ ਵਿੱਚੋ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਜਿਨ੍ਹਾਂ ਨੇ ਭਾਰਤ ਦਾ ਨਾਮ ਚਮਕਾਇਆ ਪਰ ਅਫਸੋਸ ਅੱਜ ਇਹ ਖਿਡਾਰੀਆਂ ਦਾ ਮੱਕਾ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਕੇ ਆਪਣੀ ਹੋ ਰਹੀ ਤਰਸਯੋਗ ਹਾਲਤ ਉੱਤੇ ਹੰਝੂ ਵਹਾਅ ਰਿਹਾ ਹੈ। ਭਾਵ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਾ ਤਾਂ ਸਰਕਾਰ ਖਿਡਾਰੀਆਂ ਲਈ ਸਹੀ ਮੈਦਾਨ, ਸਹੀ ਕੋਚਿੰਗ ਜਾਂ ਖੇਡਾਂ ਦਾ ਸਾਜ਼ੋ ਸਮਾਨ ਮੁਹੱਈਆ ਕਰਵਾ ਰਹੀ ਹੈ। ਫਿਰ ਵੀ ਅਜਿਹੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ ਕਿ ਪੰਜਾਬ ਦੇ ਖਿਡਾਰੀ ਤਮਗੇ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕਰਨ।
ਜੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੀ ਮੌਜੂਦਾ ਹਾਲਾਤ ਬਾਰੇ ਗੱਲ ਕਰੀਏ ਤਾਂ ਇਸ ਸਟੇਡੀਅਮ ਵਿੱਚ ਹਰ ਗ੍ਰਾਊਂਡ ਵਿੱਚ ਸਰਕੰਡੇ ਘਾਹ-ਬੂਟੀਆਂ ਉੱਘ ਚੁੱਕਿਆਂ ਹਨ। ਜਿੱਥੇ ਮੈਦਾਨਾ ਦੀ ਸਾਂਭ-ਸੰਭਾਲ ਲਈ ਕੋਈ ਮਾਲੀ ਜਾਂ ਸੇਵਾਦਾਰ ਨਹੀਂ ਹੈ। ਖਿਲਾਡੀ ਖੁਦ ਆ ਕੇ ਪਹਿਲਾਂ ਸਫਾਈ ਕਰਦੇ ਹਨ ਫਿਰ ਖੇਡਦੇ ਹਨ। ਕੋਈ ਕੋਚ ਨਾ ਹੋਣ ਕਾਰਨ ਸੀਨੀਅਰ ਖਿਡਾਰੀ ਜੋ ਹਲੇ ਵੀ ਖੇਡਾਂ ਪ੍ਰਤੀ ਪਿਆਰ ਰੱਖਦੇ ਹਨ। ਉਹ ਬੱਚਿਆਂ ਨੂੰ ਖੇਡਾਂ ਦੀ ਪ੍ਰੈਕਟਿਸ ਕਰਵਾ ਰਹੇ ਹਨ। ਇਸ ਸਟੇਡੀਅਮ ਵਿੱਚ ਖਿਡਾਰੀਆਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਅਤੇ ਜੇ ਕੋਈ ਸਮਾਜ ਸੇਵੀ ਕੋਈ ਨਲਕਾ ਲਗਵਾ ਦਿੰਦਾ ਹੈ ਤਾਂ ਕੁੱਜ ਦਿਨਾ ਚ ਹੀ ਗਾਇਬ ਹੋ ਜਾਂਦਾ ਹੈ।
ਇਸ ਸਟੇਡੀਅਮ ਵਿੱਚ ਬਣੇ ਬਾਥਰੂਮ ਜਿਨ੍ਹਾਂ ਦੇ ਗੇਟ ਤੱਕ ਟੁੱਟ ਚੁਕੇ ਹਨ ਅਤੇ ਅੰਦਰ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਜਿਹੇ ਵਿੱਚ ਲੜਕੀਆਂ ਨੂੰ ਵੱਡੀ ਦਿੱਕਤਾਂ ਆਉਦੀ ਹੈ, ਜਿਨ੍ਹਾਂ ਨੂੰ ਡ੍ਰੇਸ ਚੇਂਜ ਕਰਨ ਲਈ ਵੀ ਕੋਈ ਜਗ੍ਹਾ ਨਹੀ ਮਿਲਦੀ।ਇਥੇ ਖੇਡਦੇ ਖਿਡਾਰੀਆਂ ਦੀ ਮੰਗ ਹੈ ਕੇ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ ਤਾਂ ਹੀ ਇਕਾਗਰ ਹੋਕੇ ਖੇਡਾਂ ਚ ਮਨ ਲੱਗ ਸਕਦਾ ਹੈ।
ਇਸ ਸਬੰਧੀ ਸੀਨੀਅਰ ਖਿਡਾਰੀ ਅਮਨਦੀਪ ਬਾਬਾ ਨੇ ਕਿਹਾ ਕਿ ਪਿਛਲੇ 30 ਸਾਲ ਤੋਂ ਉਹ ਇਸ ਬਾਸਕਟਬਾਲ ਦੀ ਗ੍ਰਾਊਂਡ ਨਾਲ ਜੁੜੇ ਹਨ। ਜਦੋਂ ਉਨ੍ਹਾਂ ਨੇ ਖੇਡ ਸ਼ੁਰੂ ਕੀਤੀ ਸੀ ਉਦੋਂ ਵੀ ਸੀਨੀਅਰ ਖਿਡਾਰੀ ਹੀ ਸਾਨੂੰ ਪ੍ਰੈਕਟਿਕਸ ਕਰਵਾਉਂਦੇ ਸਨ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਹੁਣ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੋ ਸਹੂਲਤਾਂ ਨੇ ਉਹ ਸਾਨੂੰ ਕਲੱਬ ਵੱਲੋਂ ਹੀ ਮਿਲ ਰਹੀਆਂ ਹਨ। ਸਰਕਾਰ ਵੱਲੋਂ ਸਾਨੂੰ ਕੁੱਝ ਨਹੀ ਮਿਲਦਾ ਹਾਲਾਂਕਿ ਪਹਿਲਾਂ ਦੀਆਂ ਸਰਕਾਰਾਂ ਨੂੰ ਵੀ ਅਸੀ ਕਾਫੀ ਵਾਰ ਲਿਖਤੀ ਰੂਪ ਵਿੱਚ ਡਿਮਾਂਡ ਦੇ ਚੁੱਕੇ ਹਾਂ ਹੁਣ "ਆਪ" ਸਰਾਕਰ ਤੋਂ ਉਮੀਂਦ ਹੈ ਕਿ ਕੁੱਝ ਸੁਧਾਰ ਖੇਡਾਂ ਲਈ ਕਰੇ।
ਇਸ ਸਬੰਧੀ ਵਾਰ-ਵਾਰ ਸੰਪਰਕ ਕਰਨ ਉੱਤੇ ਵੀ ਖੇਡ ਅਫਸਰ ਨਾਲ ਸੰਪਰਕ ਨਹੀ ਹੋ ਸਕਿਆ। ਜਿਸ ਤੋਂ ਬਾਅਦ ਅਸੀਂ ਸਥਾਨਕ ਵਿਧਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਦੀ ਨਕਾਮੀ ਦੇ ਚੱਲਦੇ ਹੀ ਸਟੇਡੀਅਮ ਦੀ ਅਜਿਹੀ ਹਾਲਤ ਹੋਈ ਹੈ ਪਰ ਆਪ ਸਰਾਕਰ ਦਾ ਮੁੱਖ ਮੰਤਵ ਹੀ ਸਿਹਤ, ਸਿੱਖਿਆ ਅਤੇ ਖੇਡਾਂ ਵਿੱਚ ਸੁਧਾਰ ਲਿਆਉਣ ਹੈ, ਇਸ ਲਈ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਤਸਵੀਰ ਬਦਲੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ : ਸਿੱਧੂ ਦੀ ਸੁਰੱਖਿਆ ਦੇ ਚੱਲਦਿਆਂ ਜਗਦੀਸ਼ ਭੋਲਾ ਦੀ ਬਦਲੀ ਜੇਲ੍ਹ !