ਫਰੀਦਕੋਟ: ਸਰਕਾਰੀ ਬਰਜਿੰਦਰਾ ਕਾਲਜ ’ਚ 1972 ਤੋਂ ਚਲਦੇ ਆ ਰਹੇ ਬੀਐੱਸਸੀ ਐਗਰੀਕਲਚਰ ਦੇ ਕੋਰਸ ਆਈਸੀਆਰ ਦੀਆ ਸ਼ਰਤਾਂ ਪੂਰੀਆ ਨਾਂ ਹੋਣ ਦੇ ਚਲਦੇ ਬੰਦ ਕੀਤੇ ਜਾਣ ਦੇ ਵਿਰੋਧ ਵੱਜੋਂ ਕਾਲਜ ਦੇ ਵਿਦਿਅਰਥੀਆਂ ਦਾ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੇ 5ਵੇਂ ਦਿਨ ਫਰੀਦਕੋਟ ਤੋਂ ਕਾਂਗਰਸੀ ਵਿਧਾਇਕ ਕੁਸਲਦੀਪ ਸਿੰਘ ਢਿੱਲੋਂ ਵਿਦਿਅਰਥੀਆਂ ਨਾਲ ਗੱਲਬਾਤ ਕਰਨ ਪਹੁੰਚੇ। ਇਸ ਮੌਕੇ ਜਿਥੇ ਉਹਨਾਂ ਨੇ ਸਮੱਸਿਆਵਾਂ ਸੁਣੀਆਂ ਉਥੇ ਹੀ ਕਾਲਜ ਦੀ ਪ੍ਰਿੰਸੀਪਲ ਨੂੰ ਮਿਲ ਵਿਦਿਅਰਥੀਆਂ ਦੀ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜੋ: ਕੈਪਟਨ ਸਰਕਾਰ ਰਹੀ ਫੇਲ੍ਹ : ਇਕਬਾਲ ਸਿੰਘ ਲਾਲਪੁਰਾ
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਕਾਲਜ ਦੀਆਂ ਕੁਝ ਸਮੱਸਿਆਵਾਂ ਸਨ ਜਿੰਨਾਂ ’ਚ ਜਮੀਨ ਦੀ ਸਮੱਸਿਆ ਤਾਂ ਉਹਨਾਂ ਨੇ ਹੱਲ ਕਰਵਾ ਦਿੱਤੀ ਸੀ ਕਾਲਜ ’ਚ ਲੈਬੋਰਟਰੀ ਅਤੇ ਸਟਾਫ ਦਾ ਪ੍ਰਬੰਧ ਕਾਲਜ ਨੇ ਕਰਨਾ ਹੈ ਜਿਸ ਸੰਬੰਧੀ ਉਹਨਾਂ ਕੁਝ ਮਹੀਨੇ ਪਹਿਲਾਂ ਕਾਲਜ ਪ੍ਰਬੰਧਕਾਂ ਨਾਲ ਮੀਟਿੰਗ ਕਰ ਕਰੇ ਹੱਲ ਕਰਨ ਲਈ ਕਿਹਾ ਸੀ। ਪਰ ਪਤਾ ਨਹੀਂ ਉਹ ਸਮੱਸਿਆ ਹਾਲੇ ਜਿਉਂ ਦੀ ਤਿਉਂ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਦੀ ਵਿਭਾਗ ਦੇ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ ਅਤੇ ਇਸ ਹਫ਼ਤੇ ਦੇ ਅੰਦਰ-ਅੰਦਰ ਵਿਦਿਅਰਥੀਆਂ ਅਤੇ ਕਾਲਜ ਪ੍ਰਬੰਧਕਾਂ ਦੀ ਮੀਟਿੰਗ ਵਿਭਾਗੀ ਅਧਿਕਾਰੀਆ ਨਾਲ ਕਰਵਾ ਕੇ ਮਾਮਲੇ ਨੂੰ ਜਲਦ ਹੱਲ ਕਰਵਾ ਦੇਣਗੇ।
ਵਿਦਿਅਰਥੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲਜ ਵਿੱਚ ਬੀਐੱਸਸੀ ਐਗਰੀਕਲਚਰ ਵਿਭਾਗ ਨੂੰ ਬਚਾਉਣ ਲਈ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਸਾਡਾ ਧਰਨਾ ਜਾਰੀ ਰਹੇਗਾ।
ਇਹ ਵੀ ਪੜੋ: ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਦੀ ਕੋਠੀ ਅੱਗੇ ਉਤਾਰੇ ਕੱਪੜੇ