ਫਰੀਦਕੋਟ: ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਜਿਲ੍ਹਾ ਖੇਡ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਗੇਮਾਂ ਵਿਚ ਕੋਚਿੰਗ ਲੈ ਰਹੀਆਂ ਲੜਕੀਆਂ ਨੇ ਹਿੱਸਾ ਲਿਆ। ਕੁੜੀਆਂ ਨੇ ਇਹ ਲੋਹੜੀ ਨੱਚ ਗਾ ਕੇ ਅਤੇ ਖੇਡ ਕੇ ਮਨਾਈ।
ਧੀਆਂ ਨੂੰ ਕਰੋ ਉਤਸ਼ਾਹਿਤ: ਡਿਪਟੀ ਕਮਿਸ਼ਨਰ ਫਰੀਦਕੋਟ ਆਈਏਐਸ ਡਾ ਰੂਹੀ ਦੁੱਗ ਨੇ ਜਿੱਥੇ ਸਮੂਹ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਉਥੇ ਹੀ ਉਹਨਾਂ ਕਿਹਾ ਕਿ ਅਯੋਕੇ ਸਮੇਂ ਵਿਚ ਅਜਿਹੇ ਮੌਕੇ ਹੁੰਦੇ ਹਨ। ਜਦੋਂ ਅਸੀਂ ਲੜਕੀਆ ਨੂੰ ਉਤਸਾਹਿਤ ਕਰ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਉਹਨਾਂ ਦਾ ਮਨੋਬਲ ਵਧਦਾ ਹੈ। ਉਹ ਆਪਣੇ ਮਨਪਸੰਦ ਦੇ ਖੇਤਰ ਵਿਚ ਅੱਗੇ ਵਧ ਸਕਦੀਆਂ ਹਨ। ਉਹਨਾਂ ਕਿਹਾ ਕਿ ਅੱਜ ਜਿਲ੍ਹਾ ਖੇਡ ਵਿਭਾਗ ਵੱਲੋਂ ਕੀਤਾ ਗਿਆ ਉਪਰਾਲਾ ਸਲਾਂਘਾਯੋਗ ਹੈ।
ਖੇਡਾਂ ਵਿੱਚ ਨਾਮਨਾ ਖੱਟਣ ਵਾਲਿਆਂ ਧੀਆਂ ਦਾ ਸਨਮਾਨ: ਇਸ ਮੌਕੇ ਗੱਲਬਾਤ ਕਰਦਿਆਂ ਜਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਉਹਨਾਂ ਵੱਲੋਂ ਅੱਜ ਧੀਆਂ ਦੀ ਲੋਹੜੀ ਮਨਾਈ ਗਈ ਹੈ ਜਿਸ ਵਿਚ ਵੱਖ ਵੱਖ ਕੋਚਿੰਗ ਸੈਂਟਰਾਂ ਵਿਚ ਖੇਡਾਂ ਦੀ ਕੋਚਿੰਗ ਲੈ ਰਹੀਆਂ ਲੜਕੀਆਂ ਨੇ ਹਿੱਸਾ ਲਿਆ ਹੈ। ਉਹਨਾ ਕਿਹਾ ਕਿ ਲੜਕੀਆਂ ਨੂੰ ਵੀ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਉਹ ਆਪਣੇ ਕੈਰੀਅਰ ਨੂੰ ਅੱਗੇ ਵਧਾ ਸਕਣ। ਉਹਨਾਂ ਕਿਹਾ ਕਿ ਅੱਜ ਉਹਨਾਂ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿੰਨਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸਟੇਟ ਜਾਂ ਨੈਸਨਲ ਪੱਧਰ ਤੇ ਨਾਮਨਾ ਖੱਟਿਆ ਹੈ।
ਧੀਆਂ ਦੀ ਲੋਹੜੀ ਦਾ ਪ੍ਰਬੰਧ: ਧੀਆਂ ਦੀ ਲੋਹੜੀ ਮਨਾਉਣ ਸਮੇਂ ਖਿਡਾਰੀ ਕੁੜੀਆਂ ਦੇ ਲਈ ਡੀਜੇ ਦਾ ਪ੍ਰਬੰਧ ਕੀਤਾ ਗਿਆ। ਖਿਡਾਰੀ ਕੁੜੀਆਂ ਨੇ ਡੀਜੇ ਉਤੇ ਖੂਬ ਭੰਗੜਾ ਪਾਇਆ। ਇਸ ਦੇ ਨਾਲ ਹੀ ਲੋਹੜੀ ਵੀ ਵਾਲੀ ਗਈ। ਹਰ ਇੱਕ ਕੁੜੀ ਨੇ ਲੋਹੜੀ ਵਿੱਚ ਤਿਲ ਸੁੱਟੇ। ਇਸ ਤੋਂ ਬਾਅਦ ਧੀਆਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਕੁੜੀਆਂ ਵੀ ਬਹੁਤ ਖੁਸ਼ ਨਜ਼ਰ ਆ ਰਹੀਆਂ ਸਨ।
ਇਹ ਵੀ ਪੜ੍ਹੋ:- Lohri 2023 : ਲੋਹੜੀ ਦਾ ਤਿਉਹਾਰ ਮਨਾਉਣ ਲਈ ਪੰਜਾਬ 'ਚ ਪੁਰਾਤਨ ਦੌਰ ਤੋਂ ਆਧੁਨਿਕ ਦੌਰ ਵਿੱਚ ਆਏ ਕਈ ਬਦਲਾਅ