ETV Bharat / state

ਕੋਟਕਪੂਰਾ ਗੋਲੀਕਾਂਡ ਮਾਮਲਾ: SIT ਅੱਗੇ ਪੇਸ਼ ਹੋਏ ਸਿੱਖ ਪ੍ਰਚਾਰਕ

ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਗਠਿਤ ਨਵੀਂ ਸਪੈਸ਼ਲ ਜਾਂਚ ਟੀਮ ਵੱਲੋਂ ਅੱਜ ਸਿੱਖ ਪ੍ਰਚਾਰਕਾਂ ਦੇ ਬਿਆਨ ਕਲਮਬੰਦ ਕੀਤੇ ਗਏ। ਅੱਜ ਕਰੀਬ 23 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਫਰੀਦਕੋਟ ਦੇ ਕੈਂਪਸ ਦਫ਼ਤਰ ’ਚ ਬੁਲਾਇਆ ਗਿਆ ਸੀ।

SIT ਅੱਗੇ ਪੇਸ਼ ਹੋਏ ਸਿੱਖ ਪ੍ਰਚਾਰਕ
SIT ਅੱਗੇ ਪੇਸ਼ ਹੋਏ ਸਿੱਖ ਪ੍ਰਚਾਰਕ
author img

By

Published : Jul 2, 2021, 6:25 PM IST

ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਗਠਿਤ ਨਵੀਂ ਸਪੈਸ਼ਲ ਜਾਂਚ ਟੀਮ ਵੱਲੋਂ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂ ਵਾਲਾ, ਬੂਟਾ ਸਿੰਘ ਰਨਸੀਹ, ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਕਈ ਪੁਲਿਸ ਕਰਮਚਾਰੀਆਂ ਨੂੰ ਫਰੀਦਕੋਟ ਦੇ ਕੈਂਪਸ ਦਫਤਰ ’ਚ ਬਿਆਨ ਦਰਜ ਕਰਵਾਉਣ ਲਈ ਸੰਮਨ ਕੀਤਾ ਗਿਆ ਸੀ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਕਿਸੇ ਕਾਰਨ ਜਾਂਚ ’ਚ ਸ਼ਮਲ ਨਹੀਂ ਹੋ ਸਕੇ, ਪਰ ਭਾਈ ਪੰਥਪ੍ਰੀਤ ਸਿੰਘ ਵੱਲੋਂ ਸਿੱਟ ਸਾਹਮਣੇ ਪੇਸ਼ ਹੋਕੇ ਆਪਣੇ ਬਿਆਨ ਕਲਮਬੱਧ ਕਰਵਾਏ ਗਏ।

ਇਹ ਵੀ ਪੜੋ: ਇੱਕ ਪੋਸਟ ਤੋਂ ਕਰੋੜਾਂ ਕਮਾਉਂਦੀ ਹੈ ਪ੍ਰਿਯੰਕਾ ਚੋਪੜਾ, 'ਰਿਚਲਿਸਟ' ਵਿੱਚ ਟਾਪ 30 'ਤੇ

ਇਸ ਤੋਂ ਇਲਾਵਾ ਅੱਜ ਕਰੀਬ 23 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਫਰੀਦਕੋਟ ਦੇ ਕੈਂਪਸ ਦਫ਼ਤਰ ’ਚ ਬੁਲਾਇਆ ਗਿਆ ਸੀ। ਬਿਆਨ ਦਰਜ ਕਰਵਾਉਣ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ 2 ਘੰਟੇ ਤੱਕ ਬਹੁਤ ਹੀ ਸੁਖਾਲੇ ਮਾਹੌਲ ’ਚ ਉਨ੍ਹਾਂ ਦੀ ਅਧਿਕਰੀਆਂ ਨਾਲ ਗੱਲਬਾਤ ਹੋਈ। ਜਿਸ ਦਰਮਿਆਨ ਕਈ ਤੱਥ ਸਾਂਝੇ ਕੀਤੇ ਗਏ।

ਉਨ੍ਹਾਂ ਕਿਹਾ ਕਿ ਹਰ ਆਫੀਸਰ ਦਾ ਆਪਣਾ-ਆਪਣਾ ਤਰੀਕਾ ਹੁੰਦਾ ਹੈ, ਪਰ ਉਨ੍ਹਾਂ ਵੱਲੋਂ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਪਹਿਲਾ ਵੀ ਉਹ ਕਈ ਵਾਰ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨਸਾਫ ਦੀ ਉਮੀਦ ਉਨ੍ਹਾਂ ਨੂੰ ਹਾਲੇ ਵੀ ਪੂਰੀ ਹੈ ਜਿਸ ਦੇ ਚਲੱਦੇ ਉਹ ਆਪਣਾ ਸਹਿਯੋਗ ਹਰ ਟੀਮ ਨੂੰ ਦਿੰਦੇ ਆਏ ਹਨ।

SIT ਅੱਗੇ ਪੇਸ਼ ਹੋਏ ਸਿੱਖ ਪ੍ਰਚਾਰਕ

ਇਸ ਮੌਕੇ ਬਿਆਨ ਦਰਜ ਕਰਵਾਉਣ ਆਏ ਰੁਪਿੰਦਰ ਸਿੰਘ ਪੰਜਗਰਾਈਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਹਰ ਜਾਂਚ ਕਮੇਟੀ ਨੂੰ ਸਹਿਯੋਗ ਦੇ ਰਹੇ ਹਨ, ਪਰ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਬਾਹਲੀ ਉਮੀਦ ਨਹੀਂ ਕਿਉਂਕਿ ਇਸ ਮਾਮਲੇ ’ਚ ਸਿਆਸਤ ਭਾਰੂ ਹੈ।

ਇਹ ਵੀ ਪੜੋ: ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ਓਮ ਪ੍ਰਕਾਸ਼ ਚੌਟਾਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.