ETV Bharat / state

ਨਸ਼ਾ ਤਸਕਰਾਂ ਨੂੰ ਸ਼ਹਿ ਦਿੰਦਾ ਹੈ ਫ਼ਰੀਦਕੋਟ ਦਾ ਐਸਐਸਪੀ-ਸਰਪੰਚ

ਜਿੱਥੇ ਪੰਜਾਬ ਸਰਕਾਰ ਪੰਜਾਬ 'ਚ ਨਸ਼ਾ ਖਤਮ ਕਰਨ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ ਉੱਥੇ ਦੂਜੇ ਪਾਸੇ ਲੋਕਾਂ ਨੇ ਫ਼ਰੀਦਕੋਟ SSP ਖਿਲਾਫ਼ ਕਥਿਤ ਤੌਰ 'ਤੇ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਗਾਇਆ ਹੈ ਜਿਸ ਨੂੰ ਲੈ ਕੇ ਕਾਂਗਰਸੀ ਸਰਪੰਚਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ।

ਫ਼ੋਟੋ
author img

By

Published : Jul 24, 2019, 8:07 AM IST

ਫ਼ਰੀਦਕੋਟ: ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਸ਼ੁਰੂ ਤੋਂ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਫਰਦੀਕੋਟ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲੀ ਹੈ। ਜ਼ਿਲ੍ਹੇ ਅੰਦਰ ਕਾਂਗਰਸੀ ਸਰਪੰਚਾਂ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਵਾਉਣ ਅਤੇ ਨਸ਼ਾ ਤਸਕਰਾਂ ਨੂੰ ਵਕਤ ਪਾਉਣ ਵਾਲੇ ਥਾਣਾ ਮੁਖੀ ਦੀ ਬਦਲੀ ਦੇ ਖਿਲਾਫ਼ SSP ਦਫ਼ਤਰ ਦੇ ਬਾਹਰ ਧਰਨਾ ਲਗਾਇਆ। ਕਾਂਗਰਸੀ ਸਰਪੰਚਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ SSP ਖਿਲਾਫ਼ ਨਾਰੇਬਾਜੀ ਕਰ ਉਸ 'ਤੇ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਇਲਜ਼ਾਮ ਲਗਾਏ।

ਵੀਡੀਓ
ਕਾਂਗਰਸੀ ਸਰਪੰਚ ਅਤੇ ਪ੍ਰਧਾਨ ਪੰਚਾਇਤ ਯੂਨੀਅਨ ਫ਼ਰੀਦਕੋਟ ਗੁਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦਾ ਪੁਲਿਸ ਮੁਖੀ ਰਾਜਬਚਨ ਸਿੰਘ ਸਿੱਧੂ ਨਸ਼ਾ ਤਸਕਰਾਂ ਨੂੰ ਸ਼ਹਿ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਥਾਣਾ ਮੁਖੀ ਨੇ ਆਪਣੇ ਅਧਿਕਾਰ ਖੇਤਰ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਫੜ੍ਹਿਆ ਸੀ SSP ਨੇ ਉਸ ਦੀ ਬਦਲੀ ਪੁਲਿਸ ਲਾਇਨ ਕਰ ਦਿਤੀ। ਉਨ੍ਹਾਂ ਜਿਥੇ SSP ਰਾਜ ਬਚਨ ਸਿੰਘ ਦੀ ਬਦਲੀ ਕੀਤੇ ਜਾਣ ਦੀ ਮੰਗ ਕੀਤੀ ਉੱਥੇ ਹੀ ਉਨ੍ਹਾਂ SSP ਦੀ ਸ਼ਿਕਾਇਤ STF ਮੁਖੀ ਐਚਐਸ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨ ਦੀ ਗੱਲ ਕਹੀ।

Intro:ਜਿਲ੍ਹਾ ਪੁਲਿਸ ਮੁਖੀ ਖਿਲਾਫ ਹੋਏ ਕਾਂਗਰਸੀ ਸਰਪੰਚ, ਦਿੱਤਾ ਦਫਤਰ ਦੇ ਬਾਹਰ ਧਰਨਾ ,
ਖਬਰ ਭੇਜੇ ਜਾਣ ਤੱਕ ਵੀ ਜਾਰੀ ਸੀ ਕਾਂਗਰਸੀ ਸਰਪੰਚਾਂ ਦਾ ਧਰਨਾ
ਮਾਮਲਾ ਨਸ਼ਾ ਤਸਕਰਾਂ ਨੂੰ ਵਕਤ ਪਾਉਣ ਵਾਲੇ ਥਾਨਾਂ ਮੁਖੀ ਨੂੰ ਬਦਲਣ ਦਾ,
SSP ਖਿਲਾਫ STF ਮੁਖੀ ਅਤੇ ਮੁੱਖ ਮੰਤਰੀ ਨੂੰ ਕਰਾਂਗੇ ਸ਼ਿਕਾਇਤ-ਪੰਚਾਇਤ ਯੂਨੀਅਨ

Body:
ਐਂਕਰ
ਪੰਜਾਬ ਅੰਦਰ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਅਸਫਲ ਸਾਬਤ ਹੋ ਰਹੀ ਹੈ ਜਿਸ ਦੀ ਤਾਜਾ ਮਿਸਾਲ ਮਿਲੀ ਹੈ ਫਰੀਦਕੋਟ ਜਿਲ੍ਹੇ ਅੰਦਰ ਜਿਥੇ ਕਾਂਗਰਸੀ ਸਰਪੰਚਾਂ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਵਾਉਣ ਅਤੇ ਨਸ਼ਾ ਤਸਕਰਾਂ ਨੂੰ ਵਕਤ ਪਾਉਣ ਵਾਲੇ ਥਾਨਾਂ ਮੁਖੀ ਦੀ ਬਦਲੀ ਦੇ ਖਿਲਾਫ SSP ਦਫਤਰ ਦੇ ਬਾਹਰ ਧਰਨਾ ਲਗਾਉਣਾ ਪਿਆ। ਇਹੀ ਨਹੀਂ ਕਾਂਗਰਸੀ ਸਰਪੰਚਾਂ , ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ SSP ਖਿਲਾਫ ਜ਼ੋਰਦਾਰ ਨਾਰੇਬਾਜੀ ਕਰ ਉਸ ਪਰ ਨਸ਼ਾ ਤਸਕਰਾਂ ਨੂੰ ਸਹਿ ਦੇਣ ਦੇ ਇਲਜ਼ਾਮ ਵੀ ਲਗਾਏ।

ਵੀ ਓ 1
ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਸਰਪੰਚ ਅਤੇ ਪ੍ਰਧਾਨ ਪੰਚਾਇਤ ਯੂਨੀਅਨ ਫਰੀਦਕੋਟ ਗੁਰਸ਼ਵਿੰਦਰ ਸਿੰਘ ਨੇ ਦਸਿਆ ਕਿ ਫਰੀਦਕੋਟ ਦਾ ਪੁਲਿਸ ਮੁਖੀ ਰਾਜਬਚਨ ਸਿੰਘ ਸਿੱਧੂ ਨਸ਼ਾ ਤਸਕਰਾਂ ਕਥਿਤ ਸਹਿ ਦਿੰਦਾ ਹੈ। ਉਹਨਾਂ ਦੱਸਿਆ ਕਿ ਜਿਸ ਥਾਨਾਂ ਮੁਖੀ ਨੇ ਆਪਣੇ ਅਧਿਕਾਰ ਖੇਤਰ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਫੜ੍ਹਿਆ ਸੀ SSP ਨੇ ਉਸ ਦੀ ਬਦਲੀ ਪੁਲਿਸ ਲਾਇਨ ਦੀ ਕਰ ਦਿਤੀ। ਉਹਨਾਂ ਜਿਥੇ SSP ਰਾਜ ਬਚਨ ਸਿੰਘ ਦੀ ਬਦਲੀ ਕੀਤੇ ਜਾਣ ਦੀ ਮੰਗ ਕੀਤੀ ਉਥੇ ਹੀ ਉਹਨਾਂ SSP ਦੀ ਸ਼ਿਕਾਇਤ stf ਮੁਖੀ HS ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨ ਦੀ ਗੱਲ ਕਹੀ ।
ਬਾਈਟ : ਗੁਰਸ਼ਵਿੰਦਰ ਸਿੰਘ ਸਰਪੰਚ , ਪ੍ਰਧਾਨ ਪੰਚਾਇਤ ਯੂਨੀਅਨ ਜਿਲ੍ਹਾ ਫਰੀਦਕੋਟ।

Conclusion:ਹੁਣ ਵੇਖਣਾ ਇਹ ਹੋਵੇਗਾ ਕਿ ਸਰਪੰਚਾਂ ਦੇ ਇਲਜ਼ਾਮ ਕਿੰਨੇ ਕੁ ਸਚੇ ਨੇ ਅਤੇ ਸਰਕਾਰ ਇਸ ਮਾਮਲੇ ਨੂੰ ਕਿਵੇਂ ਨਜਿੱਠਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.