ਜ਼ੀਰਾ: ਨੈਸ਼ਨਲ ਹਾਈਵੇਅ ਬ੍ਰਿਜ ਥੱਲੇ ਸਿਹਤ ਵਿਭਾਗ ਵੱਲੋਂ ਮੋਬਾਇਲ ਵੈਨ ਜ਼ਰੀਏ ਕੋਵਿਡ-19 ਦੀ ਸੈਂਪਲਿੰਗ ਕੀਤੀ ਗਈ। ਇਸ ਮੌਕੇ ਸਿਵਲ ਹਸਪਤਾਲ ਜ਼ੀਰਾ ਤੋਂ ਪਹੁੰਚੇ ਡਾਕਟਰ ਹਰਗੁਣ ਨੇ ਦੱਸਿਆ ਕਿ ਮੋਬਾਇਲ ਵੈਨ ਟੀਮ ਦੀ ਮਦਦ ਨਾਲ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਵੇਖਦੇ ਹੋਏ ਸੈਂਪਲ ਵਾਸਤੇ ਜਗ੍ਹਾ ਜਗ੍ਹਾ ਜਾ ਕੇ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਜ਼ੀਰਾ ਦੇ ਹਾਈਵੇਅ ਬ੍ਰਿਜ ਫਿਰੋਜ਼ਪੁਰ ਰੋਡ ਦੇ ਥੱਲੇ ਸੈਂਪਲਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਲਗਾਉਣੇ, ਇਕ ਦੂਜੇ ਤੋਂ ਦੂਰੀ ਬਣਾਈ ਰੱਖਣੀ,ਸੈਨੀਟਾਈਜ਼ਰ ਵਰਤਣਾ ਜ਼ਰੂਰੀ ਹੈ ਤਾਂ ਜੋ ਇਸ ਕੋਰੋਨਾ ਨਾਮਕ ਮਹਾਂਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਵੀ ਡਰਨਾ ਨਹੀਂ ਚਾਹੀਦਾ ਕੀ ਆਦਮੀ ਦਿਮਾਗੀ ਤੌਰ ਤੇ ਬਿਮਾਰ ਹੋ ਜਾਵੇ ਤੇ ਬਿਮਾਰੀ ਦੇ ਲੱਛਣ ਦਿਸਦੇ ਹੀ ਇਸ ਦਾ ਟੈਸਟ ਕਰਵਾਉਣਾ ਚਾਹੀਦਾ ਹੈ।