ETV Bharat / state

ਫਰੀਦਕੋਟ 'ਚ ਕਿਸਾਨਾਂ ਨੂੰ ਖੇਤ ਜਾਣ ਦੀ ਮਿਲੀ ਮਨਜ਼ੂਰੀ - ਫਰੀਦਕੋਟ 'ਚ ਕਿਸਾਨਾਂ ਨੂੰ ਖੇਤ ਜਾਣ ਦੀ ਮਿਲੀ ਮਨਜ਼ੂਰੀ

ਫਰੀਦਕੋਟ 'ਚ ਕਿਸਾਨਾਂ ਨੂੰ ਫਸਲਾਂ ਦੀ ਦੇਖਭਾਲ ਲਈ ਕਰਫਿਊ 'ਚ ਢਿੱਲ ਦਿੱਤੀ ਗਈ ਹੈ। ਕਿਸਾਨਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਆਪਣੇ ਖੇਤਾਂ 'ਚ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟਰੈਕਟਰ, ਕੰਬਾਇਨ ਤੇ ਹੋਰ ਖੇਤੀ ਵਾਲੇ ਵਾਹਨ ਚਲਾਉਣ ਲਈ ਪੈਟਰੋਲ ਪੰਪ ਖੋਲ੍ਹੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।

relaxation
relaxation
author img

By

Published : Mar 31, 2020, 12:25 PM IST

ਫਰੀਦਕੋਟ: ਕੋਰੋਨਾਂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬੀਤੇ ਕਰੀਬ ਇਕ ਹਫਤੇ ਤੋਂ ਸਖਤ ਕਰਫਿਊ ਲਗਾਇਆ ਗਿਆ ਸੀ ਜਿਸ ਕਾਰਨ ਜਿੱਥੇ ਬਜਾਰਾਂ ਦੀਆਂ ਦੁਕਾਨਾਂ ਪੂਰੀ ਤਰਾ ਬੰਦ ਸਨ, ਉਥੇ ਹੀ ਪਿੰਡਾਂ ਦੇ ਕਿਸਾਨ ਵੀ ਆਪਣੀਆਂ ਫਸਲਾਂ ਦੀ ਦੇਖ ਭਾਲ ਲਈ ਖੇਤਾਂ ਵਿਚ ਜਾਣ ਤੋਂ ਅਸਮਰੱਥ ਸਨ। ਕਿਸਾਨਾਂ ਨੂੰ ਵਾਢੀ ਦਾ ਡਰ ਸਤਾ ਰਿਹਾ ਸੀ। ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਜਿਲ੍ਹੇ ਦੇ ਕਿਸਾਨਾਂ ਨੂੰ ਖੇਤਾਂ ਵਿਚ ਜਾਣ ਲਈ ਕਰਫਿਊ ਤੋਂ ਸਮਾਂਬੱਧ ਢਿੱਲ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਇਕ ਵੀਡੀਓ ਜਾਰੀ ਕਰ ਦਿੱਤੀ ਗਈ। ਡਿਪਟੀ ਕਮਿਸ਼ਨਰ ਦੇ ਇਹਨਾਂ ਹੁਕਮਾਂ ਦਾ ਕਿਸਾਨਾਂ ਨੇ ਸੁਆਗਤ ਕੀਤਾ ਅਤੇ ਛੋਟ ਦੇਣ ਲਈ ਧੰਨਵਾਦ ਵੀ ਕੀਤਾ ਹੈ।

ਵੀਡੀਓ
ਇਕ ਵੀਡੀਓ ਮੈਸੇਜ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰ 9 ਵਜੇ ਤੱਕ ਅਤੇ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਖੇਤ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਹਨਾ ਦੱਸਿਆ ਕਿ ਇਸ ਦੇ ਨਾਲ ਹੀ ਕਿਸਾਨਾਂ ਦੀ ਸਹੂਲਤ ਲਈ ਪੈਟਰੋਲ ਪੰਪ ਵੀ ਸਵੇਰੇ 6 ਵਜੇ ਤੋਂ ਦੁਪਿਹਰ 12 ਵਜੇ ਤੱਕ ਖੁਲ੍ਹੇ ਰਹਿਣਗੇ।

ਕਿਸਾਨਾਂ ਨੇ ਡੀਸੀ ਦਾ ਧੰਨਵਾਦ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਕਈ ਦਿਨਾਂ ਬਾਅਦ ਉਹਨਾਂ ਨੇ ਆਪਣੀਆਂ ਫਸਲਾਂ ਵੱਲ ਗੇੜਾ ਮਾਰਿਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਇਹ ਚੰਗਾ ਫੈਸਲਾ ਲਿਆ ਹੈ ਕਿਉਕਿ ਕਿਸਾਨਾਂ ਦੀਆਂ ਫਸਲਾਂ ਪੱਕਣ ਵਾਲੀਆਂ ਹਨ ਅਤੇ ਅਜਿਹੇ ਵਿਚ ਕਿਸਾਨਾ ਦਾ ਖੇਤਾਂ ਵਿਚ ਰਹਿਣਾਂ ਜਰੂਰੀ ਹੈ। ਉਹਨਾਂ ਜਿਲ੍ਹਾਂ ਪ੍ਰਸ਼ਾਸਨ ਦੇ ਇਸ ਫੈਸਲੇ ਦੀ ਸਲਾਂਘਾ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.