ETV Bharat / state

ਫ਼ਰੀਦਕੋਟ ਤੋਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਜਾਣ ਲਈ ਤਿਆਰ ਹੋਇਆ ਰੇਲਵੇ ਓਵਰ ਬ੍ਰਿਜ

ਫ਼ਰੀਦਕੋਟ ਦੇ ਲੋਕਾਂ ਨੂੰ ਕਈ ਮੁਸ਼ਕਲਾਂ ਅਤੇ ਲੰਬੇ ਸਮੇਂ ਤੋਂ ਬਾਅਦ ਫ਼ਰੀਦਕੋਟ ਅੰਮ੍ਰਿਤਸਰ ਰੋਡ 'ਤੇ ਪੈਂਦੇ ਰੇਲਵੇ ਫਾਟਕ ਉੱਤੇ ਰੇਲਵੇ ਓਵਰ ਬ੍ਰਿਜ ਦੀ ਸਹੂਲਤ ਮਿਲ ਗਈ ਹੈ। ਇਸ ਓਵਰ ਬ੍ਰਿਜ ਦੇ ਖੁੱਲ੍ਹਣ ਨਾਲ ਫ਼ਰੀਦਕੋਟ ਵਾਸੀਆਂ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਜਾਣ ਦਾ ਰਾਹ ਸੁਖਾਲਾ ਹੋ ਗਿਆ। ਇਸ ਦਾ ਉਦਘਾਟਨ ਕਰਨ ਪਹੁੰਚੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਇਸ ਨੂੰ ਕੈਪਟਨ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਲਈ ਸਮਰਪਿਤ ਦੱਸਿਆ ਪਰ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਇਸ ਓਵਰ ਬ੍ਰਿਜ ਨੂੰ ਤਿਆਰ ਕਰਨ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੂੰ ਦੇ ਰਹੀ ਹੈ।

ਫ਼ਰੀਦਕੋਟ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣ ਖੁਲ੍ਹਿਆ ਰਾਹ
ਫ਼ਰੀਦਕੋਟ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣ ਖੁਲ੍ਹਿਆ ਰਾਹ
author img

By

Published : Dec 11, 2019, 10:22 AM IST

ਫ਼ਰੀਦਕੋਟ : ਫ਼ਰੀਦਕੋਟ ਅੰਮ੍ਰਿਤਸਰ ਰੋਡ 'ਤੇ ਪੈਂਦੇ ਰੇਲਵੇ ਫਾਟਕ ਉੱਤੇ ਰੇਲਵੇ ਓਵਰ ਬ੍ਰਿਜ ਪੂਰਾ ਹੋ ਜਾਣ ਨਾਲ ਸ਼ਹਿਰ ਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ। ਇਸ ਓਵਰ ਬ੍ਰਿਜ ਰਾਹੀਂ ਸਥਾਨਕ ਲੋਕ ਅੰਮ੍ਰਿਤਸਰ ਅਤੇ ਚੰਡੀਗੜ੍ਹ ਅਸਾਨੀ ਨਾਲ ਜਾ ਸਕਦੇ ਹਨ।

ਦੱਸਣਯੋਗ ਹੈ ਕਿ ਇਸ ਬ੍ਰਿਜ ਦੀ ਉਸਾਰੀ ਸਾਲ 2016 'ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਰੇਲਵੇ ਓਵਰ ਬ੍ਰਿਜ ਪੂਰਾ ਹੋਣ 'ਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਫ਼ਰੀਦਕੋਟ ਵਾਸੀਆਂ ਵੱਲੋਂ ਇਸ ਰੇਲਵੇ ਓਵਰ ਬ੍ਰਿਜ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਇਸ ਨੂੰ ਕਾਂਗਰਸ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਲਈ ਵੱਡੀ ਦੇਣ ਦੱਸਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰੀਬ 60 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਟ ਦੇ ਕੇ ਇਸ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਕਰਵਾਈ ਗਈ ਹੈ।

ਫ਼ਰੀਦਕੋਟ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣ ਖੁਲ੍ਹਿਆ ਰਾਹ

ਦੂਜੇ ਪਾਸੇ ਅਕਾਲੀ ਆਗੂਆਂ ਨੇ ਕਾਂਗਰਸੀ ਵਿਧਾਇਕ ਵੱਲੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਕਾਂਗਰਸ ਸਰਕਾਰ ਦੀ ਦੇਣ ਦੱਸਣ 'ਤੇ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਾਸੀਆਂ ਵੱਲੋਂ ਕੀਤੀ ਜਾ ਰਹੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੀ ਸਾਬਕਾ ਅਕਾਲੀ ਭਾਜਪਾ ਸਰਕਾਰ ਵੱਲੋਂ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਰੇਲਵੇ ਉਵਰ ਬ੍ਰਿਜ ਦਾ ਉਦਘਾਟਨ 13 ਅਗਸਤ 2016 ਨੂੰ ਉਸ ਵੇਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਅਤੇ ਇਸ ਰੇਲਵੇ ਉਵਰ ਬ੍ਰਿਜ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਸੀ। ਇਸ ਰੇਲਵੇ ਓਵਰ ਬ੍ਰਿਜ ਦਾ ਕੰਮ 2 ਸਾਲ 'ਚ ਪੂਰਾ ਕੀਤਾ ਜਾਣਾ ਸੀ ਪਰ ਸਾਲ 2017 'ਚ ਸੂਬਾ ਸਰਕਾਰ ਬਦਲਣ ਦੇ ਕਾਰਨ ਇਸ ਦਾ ਕੰਮ ਠੱਪ ਹੋ ਗਿਆ। ਰੇਲਵੇ ਓਵਰ ਬ੍ਰਿਜ ਦਾ ਕੰਮ ਮੁਕੰਮਲ ਹੋਣ 'ਤੇ ਕਾਂਗਰਸੀ ਵਿਧਾਇਕ ਵੱਲੋਂ ਮਹਿਜ ਇਸ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇਸ ਨੂੰ ਸ਼ਹਿਰ ਵਾਸੀਆਂ ਲਈ ਕਾਂਗਰਸ ਸਰਕਾਰ ਦੀ ਦੇਣ ਕਹਿਣਾ ਸਰਾਸਰ ਗ਼ਲਤ ਹੈ।

ਹੋਰ ਪੜ੍ਹੋ : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ/ਸ਼ੱਕਰ ਦੀ ਗੁਣਵੱਤਾ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ

ਅਕਾਲੀ ਦਲ ਦੇ ਹਲਕਾ ਵਿਧਾਇਕ ਪਰਮਹੰਸ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀ ਜਿਸ ਨੂੰ ਆਪਣੀ ਅਹਿਮ ਉਪਲਬਧੀ ਦੱਸ ਰਹੇ ਨੇ ਅਸਲ 'ਚ ਉਹ ਅਕਾਲੀ-ਭਾਜਪਾ ਦੀ ਸਰਕਾਰ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਰੋਡ ਉਸ ਸਮੇਂ ਨੈਸ਼ਨਲ ਹਾਈਵੇ ਨਹੀਂ ਸੀ ਪਰ ਫਿਰ ਵੀ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੇਂਦਰੀ ਮੰਤਰੀ ਨਿਤਨ ਗਡਕਰੀ ਤੋਂ ਵਿਸ਼ੇਸ਼ ਤੌਰ 'ਤੇ ਇਸ ਰੇਲਵੇ ਓਵਰ ਬ੍ਰਿਜ ਦੀ ਦੀ ਲੈ ਕੇ 70 ਕਰੋੜ ਰੁਪਏ ਪਾਸ ਕਰਵਾਇਆ ਸੀ। ਜਿਸ ਕਾਰਨ ਅੱਜ ਇਹ ਰੇਲਵੇ ਓਵਰ ਬ੍ਰਿਜ ਬਣ ਕੇ ਤਿਆਰ ਹੋਇਆ ਹੈ।ਇਸ ਰੇਲਵੇ ਬ੍ਰਿਜ ਉੱਤੇ ਸਾਰਾ ਪੈਸਾ ਕੇਂਦਰ ਸਰਕਾਰ ਦਾ ਲਗਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਇਸ ਉੱਤੇ ਇੱਕ ਵੀ ਪੈਸਾ ਨਹੀਂ ਖ਼ਰਚ ਕੀਤਾ ਗਿਆ।

Intro:2016 ਵਿਚ ਅਕਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸੁਰੂ ਕੀਤੇ ਗਏ ਰੇਲਵੇ ਉਵਰ ਬ੍ਰਿਜ ਦਾ ਪੂਰਾ ਹੋਣ ਤੇ ਕਾਗਰਸੀ ਵਿਧਾਇਕ ਨੇ ਕੀਤਾ ਉਦਘਾਟਨ
ਸ਼ਹਿਰ ਵਾਸੀਆਂ ਨੂੰ ਕਾਂਗਰਸ ਸਰਕਾਰ ਦੀ ਦੱਸਿਆ ਵੱਡੀ ਦੇਣ,
ਅਕਾਲੀ ਦਲ ਨੇ ਕਾਗਰਸੀ ਵਿਧਾਇਕ ਵੱਲੋਂ ਰੇਲਵੇ ਉਵਰ ਬ੍ਰਿਜ ਨੂੰ ਕਾਂਗਰਸ ਦੇਣ ਦੱਸਣ ਤੇ ਕਸਿਆ ਤੰਜ, ਕਿਹਾ ਕਾਂਗਰਸ ਸਰਕਾਰ ਨੇ ਮਹਿਜ ਤਿੰਨ ਕਰੋੜ ਰੁਪੈ ਖਰਚਣ ਤੋਂ ਹੱਥ ਖਿੱਚੇ ਅਤੇ ਸਹਿਰ ਵਾਸੀਆਂ ਨੂੰ ਅਜਿਹਾ ਪੁਲ ਬਣਾ ਕੇ ਦਿੱਤਾ ਜੋ ਇਕ ਪਾਸੇ ਤੋਂ ਚੌੜਾ ਅਤੇ ਇਕ ਪਾਸੇ ਤੋਂ ਭੀੜਾBody:
ਐਂਕਰ
ਫਰੀਦਕੋਟ ਵਾਸੀਆਂ ਨੂੰ ਕਈ ਅੜਚਨਾਂ ਦੇ ਬਾਵਜੂਦ ਫਰੀਦਕੋਟ ਅੰਮ੍ਰਿਤਸਰ ਰੋਡ ਤੇ ਪੈਂਦੇ ਰੇਲਵੇ ਫਾਟਕ ਤੇ ਰੇਲਵੇ ਉਵਰ ਬ੍ਰਿਜ ਦੀ ਸਹੂਲਤ ਮਿਲ ਗਈ ਹੈ ਅਤੇ ਫਰੀਦਕੋਟ ਤੋਂ ਕਾਗਰਸੀ ਵਿਧਾਇਕ ਕੁਸਲਦੀਪ ਸਿੰਘ ਢਿੱਲੋਂ ਨੇ ਇਸ ਰੇਲਵੇ ਉਪਰ ਬ੍ਰਿਜ ਨੂੰ ਸਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਵੱਲੋਂ ਜਿਥੇ ਇਸ ਰੇਲਵੇ ਉਵਰ ਬ੍ਰਿਜ ਤੇ ਸੂਰੂ ਹੋਣ ਤੇ ਸਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਉਥੇ ਹੀ ਉਹਨਾਂ ਇਸ ਰੇਲਵੇ ਉਵਰ ਬ੍ਰਿਜ ਨੂੰ ਸ੍ਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੀ ਅਹਿਮ ਦੇਣ ਦੱਸਿਆ ਜਾ ਰਿਹਾ।
ਵੀਓ 1
ਬੀਤੇ ਕਈ ਸਾਲਾਂ ਤੋਂ ਫਰੀਦਕੋਟ ਵਾਸੀਆਂ ਵੱਲੋਂ ਉਠਾਈ ਜਾ ਰਹੀ ਵੱਢੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੀ ਸਾਬਕਾ ਅਕਾਲੀ ਭਾਜਪਾ ਸਰਕਾਰ ਵੱਲੋਂ ਕਰੀਬ 70 ਕਰੋੜ ਰੁਪੈ ਦੀ ਲਾਗਤ ਨਾਲ ਬਨਣ ਵਾਲੇ ਰੇਲਵੇ ਉਵਰ ਬ੍ਰਿਜ ਦਾ ਉਦਘਾਟਨ 13 ਅਗਸਤ 2016 ਨੂੰ ਪੰਜਾਬ ਦੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਅਤੇ ਇਸ ਰੇਲਵੇ ਉਵਰ ਬ੍ਰਿਜ ਦੇ ਨਿਰਮਾਣ ਦਾ ਕੰਮ ਵੀ ਸੁਰੂ ਕਰਵਾ ਦਿੱਤਾ ਗਿਆ ਸੀ ਜਿਸ ਨੂੰ 2 ਸਾਲ ਦੇ ਸਮੇਂ ਵਿਚ ਪੂਰਾ ਕੀਤਾ ਜਾਣਾ ਸੀ ਪਰ 2017 ਵਿਚ ਸੂਬੇ ਅੰਦਰ ਸਰਕਾਰ ਬਦਲਦਿਆਂ ਹੀ ਇਸ ਰੇਲਵੇ ਉਵਰ ਬ੍ਰਿਜ ਦਾ ਕੰਮ ਮੱਠੀ ਰਫਤਾਰ ਨਾਲ ਹੋਣ ਲੱਗਾ ਅਤੇ ਹੁਣ ਇਸ ਦੇ ਪੂਰਾ ਹੋਣ ਤੇ ਇਸ ਨੂੰ ਕਾਂਗਰਸੀ ਵਿਧਾਇਕ ਵੱਲੋਂ ਕਾਂਗਰਸ ਸਰਕਾਰ ਦੀ ਸਹਿਰ ਵਾਸੀਆਂ ਨੂੰ ਅਹਿਮ ਦੇਣ ਦਸਦਿਆ ਲੋਕ ਅਰਪਣ ਕੀਤਾ ਗਿਆ। ਇਸ ਮੋਕੇ ਗੱਲਬਾਤ ਕਰਦਿਆ ਹਲਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਆਪਣੀ ਅਹਿਮ ਜਿੰਮੇਵਾਰੀ ਸਮਝਦਿਆ ਇਸ ਰੇਲਵੇ ਪੁਲ ਨੂੰ ਸਰਕਾਰ ਪਾਸੋਂ ਕਰੀਬ 60 ਕਰੋੜ ਰੁਪੇ ਦੀ ਵਿਸੇਸ ਗ੍ਰਾਂਟ ਪਾਸ ਕਰਵਾ ਕੇ ਬਣਵਾਇਆ ਹੈ ਜਿਸ ਨਾਲ ਸਹਿਰ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।ਉਹਨਾ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।
ਬਾਈਟ: ਕੁਸਲਦੀਪ ਸਿੰਘ ਢਿਲੋਂ ਕਾਗਰਸੀ ਹਲਕਾ ਵਿਧਾਇਕ ਫਰੀਦਕੋਟ
ਵੀਓ 2
ਉਧਰ ਦੂਸਰੇ ਪਾਸੇ ਕਾਂਗਰਸੀ ਵਿਧਾਇਕ ਵੱਲੋਂ ਰੇਲਵੇ ਉਵਰ ਬ੍ਰਿਜ ਨੂੰ ਲੋਕ ਅਰਪਣ ਕਰਨ ਤੇ ਅਕਾਲੀ ਦਲ ਨੇ ਲੋਕਾ ਨੂੰ ਵਧਾਈ ਦਿੱਤੀ ਹੈ । ਫਰੀਦਕੋਟ ਤੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਜਿਸ ਰੇਲਵੇ ਉਵਰ ਬ੍ਰਿਜ ਨੂੰ ਕਾਂਗਰਸੀ ਆਪਣੀ ਅਹਿਮ ਉਪਲਭਧੀ ਦਸਦੇ ਹਨ ਉਹ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ। ਉਹਨਾਂ ਕਿਹਾ ਕਿ ਤਲਵੰਡੀ ਰੋਡ ਇਹਨੀਂ ਦਿਨੀਂ ਨੈਸਨਲ ਹਾਈਵੇ ਨਹੀਂ ਰਿਹਾ ਸੀ ਪਰ ਫਿਰ ਵੀ ਉਸ ਸਮੇਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਨਿਤਨ ਗਡਕਰੀ ਜੀ ਤੋਂ ਵਿਸੇਸ ਤੌਰ ਤੇ ਇਸ ਪੁਲ ਦੀ ਅਪਰੂਵਲ ਲੇ ਕੇ 70 ਕਰੋੜ ਰੁਪੈ ਪਾਸ ਕਰਵਾਇਆ ਸੀ ਜਿਸ ਨਾਲ ਇਹ ਪੁਲ ਬਣ ਕੇ ਤਿਆਰ ਹੋਇਆ ਹੈ ਇਸ ਰੇਲਵੇ ਪੁਲ ਤੇ ਸਾਰਾ ਪੈਸਾ ਕੇਂਦਰ ਸਰਕਾਰ ਦਾ ਲੱਗਾ ਹੈ ਪੰਜਾਬ ਸਰਕਾਰ ਦਾ ਇਸ ਵਿਚ ਇਕ ਪੈਸਾ ਵੀ ਨਹੀਂ ਲੱਗਾ। ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਆਪਣੇ ਪਾਸੋਂ ਪੈਸਾ ਖਰਚ ਕਰ ਕੇ ਉਵਰ ਬ੍ਰਿਜ ਦੇ ਦੋਨੋ ਸਾਇਡ ਕੁਝ ਜਮੀਨ ਐਕਵਾਇਰ ਕਰਨੀ ਸੀ ਪਰ ਉਸ ਨੂੰ ਐਕਵਾਇਰ ਨਹੀਂ ਕੀਤਾ ਅਤੇ ਰੇਲਵੇ ਪੁਲ ਨੂੰ ਸਹਿਰ ਵਾਲੇ ਪਾਸਿਓ ਭੀੜਾ ਕਰ ਕੇ ਬਣਾ ਦਿੱਤਾ ਜਿਸ ਨਾਲ ਹੁਣ ਲੋਕਾ ਨੂੰ ਵੱਡੀ ਪਰੇਸ਼ਾਨੀ ਆਵੇਗੀ ਕਿਉਕਿ ਇਕ ਸਾਡਿ ਤੋਂ ਪੁਲ ਖੁਲ੍ਹਾ ਹੈ ਅਤੇ ਇਕ ਸਾਇਡ ਤੋਂ ਭੀੜਾ।ਉਹਨਾਂ ਕਿਹਾ ਕਿ ਕਾਂਗਰਸੀ ਫੋਕ ਿਵਾਹੋ ਵਾਹੀ ਖੱਟ ਰਹੇ ਹਨ।
ਬਾਈਟ: ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਫਰੀਦਕੋਟConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.