ਫਰੀਦਕੋਟ:ਕੱਲ੍ਹ ਦੇਰ ਸ਼ਾਮ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਇਲਾਜ਼ ਅਧੀਨ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਬਰਾਂ ਵੱਲੋਂ ਹਸਪਤਾਲ ‘ਚ ਇਲਾਜ ਦੌਰਾਨ ਕੋਤਾਹੀ ਵਰਤੇ ਜਾਣ ਅਤੇ ਕੋਰੋਨਾ ਰਿਪੋਰਟ ਪਾਜ਼ੀਟਿਵ ਦੱਸੇ ਜਾਣ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰਨ ਤੋਂ ਇਨਕਾਰ ਕਰਨ ਦੇ ਇਲਜ਼ਾਮ ਲਗਾ ਹੰਗਾਮਾ ਕਰਦੇ ਹੋਏ ਹਸਪਤਾਲ ਦੇ ਗੇਟ ‘ਤੇ ਸੜਕ ਵਿਚਕਾਰ ਧਰਨਾ ਲਗਾਇਆ ਗਿਆ।ਪੁਲਿਸ ਵਲੋਂ ਇਸ ਮਾਮਲੇ ਨੂੰ ਕਾਫੀ ਜੱਦੋ ਜਹਿਦ ਬਾਅਦ ਸੁਲਝਾਇਆ ਗਿਆ ਹੈ।
ਮ੍ਰਿਤਕ ਦੀ ਧੀ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸ਼ਨ ‘ਤੇ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਉਸਦੇ ਪਿਤਾ ਦਾ ਅੱਖ ਦਾ ਇਲਾਜ ਚੱਲ ਰਿਹਾ ਸੀ ਜਿਸ ‘ਤੇ ਡਾਕਟਰ ਵੱਲੋਂ ਸ਼ੱਕ ਪੈਣ ਤੇ ਟੈਸਟ ਕਰਵਾਉਣ ਲਈ ਮੈਡੀਕਲ ਹਸਪਤਾਲ ਲਿਆਂਦਾ ਅਤੇ ਦਾਖਿਲ ਕਰਵਾਇਆ ਗਿਆ ਜਿਸਦਾ ਬਾਅਦ ‘ਚ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਜੋ ਨੈਗੇਟਿਵ ਦੱਸਿਆ ਗਿਆ ਪਰ 18 ਘੰਟੇ ਤੱਕ ਉਨ੍ਹਾਂ ਦੇ ਇਲਾਜ ਚ ਕੋਤਾਹੀ ਵਰਤੀ ਗਈ ਜਿਸ ਦਰਮਿਆਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ ਇਸ ਲਈ ਲਾਸ਼ ਪਰਿਵਾਰ ਹਵਾਲੇ ਨਹੀਂ ਕੀਤੀ ਜਾ ਸਕਦੀ। ਉਸਨੇ ਕਿਹਾ ਕਿ ਪਹਿਲਾਂ ਤਾਂ ਰਿਪੋਰਟ ਨੈਗੇਟਿਵ ਕਹੀ ਗਈ ਸੀ ਫਿਰ ਮਰਨ ਤੋਂ ਬਾਅਦ ਪਾਜ਼ੀਟਿਵ ਕਿਸ ਤਰਾਂ ਹੋ ਗਈ।ਮਹਿਲਾ ਨੇ ਮੰਗ ਕੀਤੀ ਕਿ ਉਸਦੇ ਪਿਤਾ ਦੀ ਲਾਸ਼ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਘਰ ਜਾਕੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ
ਇਹ ਵੀ ਪੜੋ:ਜਿਹੜੇ ਲੱਭ ਰਹੇ ਆਪਦਾ 'ਚ ਅਫਸਰ, ਅੱਜ ਹੋਣਗੇ ਬੇਨਕਾਬ: ਜਾਖੜ