ਫ਼ਰੀਦਕੋਟ: 18 ਫਰਵਰੀ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਥੇ ਹੀ ਫ਼ਰੀਦਕੋਟ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਪਿੰਡ ਘਣੀਏਵਾਲਾ ਦੇ ਇੱਕ ਵਿਅਕਤੀ ਗੁਰਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਉੱਤੇ ਇਲਜ਼ਾਮ ਹੈ ਕਿ ਇਸ ਵਿਅਕਤੀ ਨੇ ਗੁਰਲਾਲ ਭਲਵਾਨ ਦੇ ਕਤਲ ਮਾਮਲੇ 'ਚ ਪਿਸਟਲ ਮੁਹੱਈਆ ਕਰਵਾਏ ਗਏ ਸਨ।
ਉਕਤ ਕਥਿਤ ਦੋਸ਼ੀ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਪੁਲਿਸ ਵੱਲੋਂ ਪੁੱਛਗਿੱਛ ਲਈ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਜਿਸਦੇ ਬਾਅਦ ਮਾਣਯੋਗ ਅਦਾਲਤ ਨੇ 25 ਫਰਵਰੀ ਤੱਕ ਦਾ ਪੁਲਿਸ ਰਿਮਾਂਡ ਉੱਤੇ ਭੇਜਿਆ। ਦੱਸਣਯੋਗ ਹੈ ਕਿ ਲਾਰੇਂਸ ਬਿਸ਼ਨੋਈ ਗਰੁਪ ਵੱਲੋਂ ਇਸ ਕਤਲ ਦੀ ਜਿੰਮੇਦਾਰੀ ਫੇਸਬੁਕ ਪੋਸਟ ਸ਼ੇਅਰ ਕਰ ਲਈ ਸੀ। ਇਸ ਮਾਮਲੇ ਵਿੱਚ ਫੜੇ ਗਏ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਹ ਸਾਫ਼ ਹੋ ਗਿਆ ਹੈ ਕਿ ਇਸ ਘਟਨਾ ਦੇ ਪਿੱਛੇ ਲਾਰੇਂਸ ਬਿਸ਼ਨੋਈ ਦੇ ਖਾਸ ਗੋਲਡੀ ਬਰਾੜ ਜੋ ਕਨੇਡਾ ਵਿੱਚ ਬੈਠਾ ਹੈ।
ਇਹ ਵੀ ਪੜ੍ਹੋ: ਚਮੋਲੀ ਆਫ਼ਤ: ਲਾਪਤਾ ਲੋਕਾਂ ਨੂੰ ਐਲਾਨਿਆ ਜਾਵੇਗਾ ਮ੍ਰਿਤਕ