ਫਰੀਦਕੋਟ:ਪੰਜਾਬ ਵਿੱਚ ਲਗਾਤਾਰ ਨਸ਼ਿਆਂ ਨੂੰ ਠੱਸ ਪਾਉਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਕੰਮ ਕਰ ਰਹੇ ਹਨ। ਨਸ਼ਿਆਂ ਖ਼ਿਲਾਫ਼ ਲਗਤਾਰ ਪੁਲਿਸ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਹਨ।
ਜਿਸ ਤਹਿਤ ਕੋਟਕਪੂਰਾ ਦੀ ਇਕ ਔਰਤ ਬਲਜਿੰਦਰ ਕੌਰ ਜੋ ਵਕੀਲੀ ਦੇ ਨਾਂ ਤੋਂ ਕਾਫੀ ਮਸ਼ਹੂਰ ਹੈ। ਉਸ ਨੂੰ ਐਸ ਟੀ ਐਫ ਫਿਰੋਜ਼ਪੁਰ ਦੀ ਟੀਮ ਨੇ ਇਸ ਔਰਤ ਨੂੰ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐਸਟੀਐਫ ਦੇ ਸਹਾਇਕ ਥਾਣੇਦਾਰ ਜੋਰਾ ਸਿੰਘ ਦੀ ਟੀਮ ਨੇ ਸ਼ਾਂਤੀਵਣ ਮੋਗਾ ਰੋਡ ਗਲੀ ਨੰਬਰ 1 ਕੋਲੋਂ ਲੰਘ ਰਹੀ ਸੀ। ਕਿ ਇਸ ਔਰਤ ਨੂੰ ਵੇਖਿਆ ਤਾਂ ਉਸ ਸਮੇਂ ਇਸ ਔਰਤ ਦੇ ਹੱਥ ਵਿਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ।
ਪੁਲੀਸ ਨੇ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ ਹੈਰੋਇਨ ਬਰਾਮਦ ਹੋਈ। ਪੁਲੀਸ ਮਹਿਕਮੇ ’ਚ ਇਸ ਔਰਤ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹੋਏ ਹਨ ਤੇ ਇਸ ਸਮੇਂ ਇਹ ਜੇਲ੍ਹ ਤੋਂ ਬਾਹਰ ਆਈ ਸੀ।
ਇਹ ਵੀ ਪੜ੍ਹੋ :Live video : ਅੱਤਵਾਦੀਆਂ ਨੇ ਪੱਤਰਕਾਰ ਨੂੰ ਉਤਾਰਿਆ ਮੌਤ ਦੇ ਘਾਟ