ETV Bharat / state

Mini Secretariat ’ਚ ਮਰੇ ਵੱਡੀ ਗਿਣਤੀ ’ਚ ਤੋਤੇ, ਲੋਕਾਂ ’ਚ ਰੋਸ - ਤੋੜੇ ਮਰੇ

ਫਰੀਦਕੋਟ ਦੇ ਮਿੰਨੀ ਸੈਕਟਰੀਏਟ (Mini Secretariat) ਵਿੱਚ ਵੱਡੀ ਗਿਣਤੀ ਵਿੱਚ ਤੋੜੇ ਮਰੇ ਹਨ ਜਿਸ ਕਾਰਨ ਵਾਤਾਵਰਨ ਪ੍ਰੇਮੀਆਂ (Environmentalists) ਅਤੇ ਪੰਛੀਆਂ ਨੂੰ ਪਿਆਰ (Love the birds) ਵਿੱਚ ਰੋਸ ਪਾਇਆ ਜਾ ਰਿਹਾ ਹੈ।

Mini Secretariat ’ਚ ਮਰੇ ਵੱਡੀ ਗਿਣਤੀ ’ਚ ਤੋਤੇ, ਲੋਕਾਂ ’ਚ ਰੋਸ

author img

By

Published : Jun 17, 2021, 8:27 PM IST

ਫਰੀਦਕੋਟ: ਜ਼ਿਲ੍ਹੇ ’ਚ ਵਾਤਾਵਰਨ ਪ੍ਰੇਮੀਆਂ (Environmentalists) ਅਤੇ ਪੰਛੀਆਂ ਨੂੰ ਪਿਆਰ (Love the birds) ਕਰਨ ਵਾਲਿਆਂ ਦੇ ਹਿਰਦੇ ਉਸ ਵਕਤ ਵਲੂੰਧਰੇ ਗਏ ਜਦੋਂ ਫਰੀਦਕੋਟ ਦੇ ਮਿੰਨੀ ਸੈਕਟਰੀਏਟ (Mini Secretariat) ਵਿੱਚ ਜਾਮਣਾਂ ਦੇ ਦਰੱਖਤਾਂ ਹੇਠ ਵੱਡੀ ਗਿਣਤੀ ’ਚ ਤੋਤੇ ਮਰੇ ਪਏ ਦਿਖਾਈ ਦਿੱਤੇ। ਇਸ ਬਾਰੇ ਸਮਾਜਸੇਵੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਜਦੋਂ ਤੱਕ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਇਨਾਂ ਤੋਤਿਆਂ ਦੀ ਜਾਨ ਜਾਮਣਾਂ ਉਪਰ ਸਪਰੇਅ ਕਰਨ ਨਾਲ ਹੋਈ ਹੈ।

ਇਹ ਵੀ ਪੜੋ: ਵੱਡੀ ਗਿਣਤੀ ਚ ਨੌਜਵਾਨਾਂ ਨੇ ਸੜਕਾਂ ਤੇ ਆ ਸਰਕਾਰ ਨੂੰ ਪਾਈਆਂ ਲਾਹਨਤਾਂ

ਦੱਸਣਯੋਗ ਹੈ ਕੇ ਸਰਕਾਰੀ ਜਗ੍ਹਾ ਦੇ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਇਨ੍ਹਾਂ ਜਾਮਣਾਂ ਦੇ ਦਰੱਖਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੇਕੇ ’ਤੇ ਦੇ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਇਨ੍ਹਾਂ ਜਾਮਣਾਂ ਉਪਰ ਲਗੇ ਫਲ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਇਸ ਉਪਰ ਸਪਰੇਅ ਕਰਦੇ ਹਨ ਤਾਂ ਪੰਛੀਆਂ ਦੇ ਮਾਹਿਰਾਂ ਅਨੁਸਾਰ ਇਨ੍ਹਾਂ ਤੋਤਿਆਂ ਲਈ ਇਹ ਸਪਰੇਅ ਘਾਤਕ ਸਿੱਧ ਹੁੰਦੀ ਹੈ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਠੇਕੇਦਾਰ ਇਨ੍ਹਾਂ ਪੰਛੀਆਂ ਦੀ ਮੌਤ ਦਾ ਮੀਂਹ, ਹਨ੍ਹੇਰੀ ਕਾਰਨ ਹੋਈ ਦੱਸ ਰਿਹਾ ਹੈ, ਪਰ ਪੰਛੀ ਮਾਹਿਰ ਮੀਂਹ ਹਨ੍ਹੇਰੀ ਨਾਲ ਮੌਤ ਹੋਣ ਦੇ ਕਾਰਨ ਨੂੰ ਸਿਰੇ ਤੋਂ ਨਕਾਰ ਰਹੇ ਹਨ।

Mini Secretariat ’ਚ ਮਰੇ ਵੱਡੀ ਗਿਣਤੀ ’ਚ ਤੋਤੇ, ਲੋਕਾਂ ’ਚ ਰੋਸ
ਇਸ ਮੌਕੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਸੇਵੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੱਸਿਆ ਕਿ ਇਹ ਪਹਿਲੀ ਵਾਰ ਹੀ ਨਹੀਂ ਪਿਛਲੇ ਕਾਫੀ ਸਾਲਾਂ ਤੋਂ ਹਰ ਸਾਲ ਇਸੇ ਤਰਾਂ ਇਨ੍ਹਾਂ ਪੰਛੀਆਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਥੇ ਹੀ ਡਿਪਟੀ ਡਾਇਰੈਕਟਰ ਡਾ. ਰਜੀਵ ਕੁਮਾਰ ਛਾਬੜਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਸਾਡੇ ਧਿਆਨ ਵਿੱਚ ਤੁਹਾਡੇ ਰਾਹੀਂ ਆਇਆ ਹੈ ਅਸੀਂ ਹੁਣੇ ਆਪਣੇ ਪੰਛੀ ਮਾਹਿਰ ਡਾਕਟਰਾਂ ਦੀ ਟੀਮ ਭੇਜਕੇ ਸਾਰੇ ਮਾਮਲੇ ਦੀ ਪੜਤਾਲ ਕਰਾ ਰਹੇ ਹਾਂ ਅਤੇ ਮੌਕੇ ਤੇ ਜਾਕੇ ਬਾਰੀਕੀ ਨਾਲ ਮਰੇ ਪੰਛੀਆਂ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਲਈ ਬਣਦੀ ਕਾਰਵਾਈ ਲਈ ਵੀ ਲਿਖਿਆ ਜਾਵੇਗਾ।

ਇਹ ਵੀ ਪੜੋ: ਅਧਿਆਪਕਾਂ ਨੇ ਰਿਹਾਅ ਕੀਤੇ ਨਜ਼ਰਬੰਦ ਕੀਤੇ ਹੋਏ ਸਿੱਖਿਆ ਵਿਭਾਗ ਦੇ ਮੁਲਾਜ਼ਮ

ETV Bharat Logo

Copyright © 2025 Ushodaya Enterprises Pvt. Ltd., All Rights Reserved.