ਫ਼ਰੀਦਕੋਟ : ਕੋਰੋਨਾ ਮਹਾਂਮਾਰੀ ਦੇ ਚਲਦੇ ਜਿਥੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਮਹਣਾ ਕਰਨਾ ਪਿਆ, ਉਥੇ ਹੀ ਕੁੱਝ ਲੋਕਾਂ ਨੇ ਆਪਣੇ ਇਸ ਸਮੇਂ ਦਾ ਉਪਯੋਗ ਵੱਡੀ ਸਫਲਤਾ ਹਾਸਲ ਕੀਤੀ ਹੈ। ਅਜਿਹਾ ਹੀ ਇੱਕ ਵਿਅਕਤੀ ਹੈ ਫ਼ਰੀਦਕੋਟ ਦਾ ਵਸਨੀਕ ਪਰਮਿੰਦਰ ਸਿੰਘ ਸਿੱਧੂ। ਪਰਮਿੰਦਰ ਸਿੰਘ ਨੇ ਲੌਕਡਾਊਨ ਦੇ ਸਮੇਂ ਨੂੰ ਬਖੂਬੀ ਇਸਤੇਮਾਲ ਕਰ ਸਾਈਕਲਿੰਗ ਦੀ ਦੁਨੀਆ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਸ਼ਵ ਭਰ ਦੇ ਕਰੀਬ 17 ਲੱਖ ਸਾਈਕਲਿਸਟਾਂ ਤੋਂ ਮੁਕਾਬਾਲਾ ਜਿੱਤੇ ਕੇ ਫ਼ਰੀਦਕੋਟ ਦੇ ਪਰਮਿੰਦਰ ਸਿੰਘ ਸਿੱਧੂ ਨੇ ਵਰਲਡ ਸਾਈਕਲਿਸਟ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ।
ਫ਼ਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸਕੂਲ 'ਚ ਬਤੌਰ ਅਧਿਆਪਕ ਸੇਵਾਵਾਂ ਦੇ ਰਹੇ ਪਰਮਿੰਦਰ ਸਿੰਘ ਵਰਲਡ ਸਾਈਕਲਿਸਟ ਚੈਂਪੀਅਨ ਦਾ ਖਿਤਾਬ ਕੇ ਨੌਜਵਾਨਾਂ ਪੀੜੀ ਲਈ ਮਾਰਗ ਦਰਸ਼ਕ ਬਣ ਗਿਆ ਹੈ।
ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹੇ ਦੇ ਬਹਿਬਲ ਕਲਾਂ ਪਿੰਡ ਦੇ ਸਰਕਾਰੀ ਸਕੂਲ 'ਚ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਐਥਲੀਟ ਵੀ ਹਨ। ਪਰਮਿੰਦਰ ਨੇ ਦੱਸਿਆ ਕਿ ਉਹ ਆਪਣੀ ਪ੍ਰੈਕਟਿਸ ਕੋਟਕਪੂਰਾ ਦੇ ਖੇਡ ਸਟੇਡੀਅਮ 'ਚ ਕਰਦੇ ਸੀ। ਉਥੇ ਟਰੈਕ ਪੱਕਾ ਹੋਣ ਦੇ ਕਾਰਨ ਉਨ੍ਹਾਂ ਨੂੰ ਗੋਡੀਆਂ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਗਈ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਕਰੀਬ ਢਾਈ ਸਾਲ ਪਹਿਲਾਂ ਸਾਈਕਲਿੰਗ ਸ਼ੁਰੂ ਕੀਤੀ। ਕੁੱਝ ਸਮੇਂ ਬਾਅਦ ਉਹ ਸਾਈਕਲਿੰਗ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਲੱਗ ਪਏ।
ਹੁਣ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਤੰਬਰ 2020 'ਚ ਉਨ੍ਹਾਂ ਨੇ ਸਟਰਾਵਾ ਐਪ ਵੱਲੋਂ ਕਰਵਾਏ ਗਏ ਵਿਸ਼ਵ ਪੱਧਰੀ ਸਾਈਕਲਿੰਗ ਮੁਕਾਬਲੇ 'ਚ ਹਿੱਸਾ ਲਿਆ। ਇਸ ਮੁਕਾਬਲੇ 'ਚ ਹਰ ਪ੍ਰਤਿਭਾਗੀ ਨੂੰ ਤਕਰੀਬਨ ਇੱਕ ਮਹੀਨੇ ਦੇ ਅੰਦਰ 650 ਕਿਲੋਮੀਟਰ ਸਾਈਲਿੰਗ ਕਰਨੀ ਲਾਜ਼ਮੀ ਸੀ। ਇਸ ਮੁਕਾਬਲੇ 'ਚ ਵਿਸ਼ਵ ਭਰ ਦੇ 17 ਲੱਖ ਸਾਈਕਲਿਸਟਾਂ ਨੂੰ ਹਰਾ ਕੇ ਪਰਮਿੰਦਰ ਸਿੰਘ ਸਿੱਧੂ ਨੇ ਪਹਿਲਾ ਸਥਾਨ ਹਾਸਲ ਕੀਤਾ। ਪਰਮਿੰਦਰ ਨੇ ਇਸ ਮੁਕਾਬਲੇ ਲਈ ਤਕਰੀਬਨ 8018 ਕਿਲੋਮੀਟਰ ਸਾਈਕਲਿੰਗ ਕਰਕੇ ਵਰਲਡ ਸਾਈਕਲਿਸਟ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ। ਅੱਜ ਉਹ ਸਿਹਤਮੰਦ ਰਹਿਣ ਲਈ ਹੋਰਨਾਂ ਲੋਕਾਂ ਨੂੰ ਵੀ ਸਾਈਕਲਿੰਗ ਕਰਨ ਲਈ ਜਾਗਰੂਕ ਕਰਦੇ ਹਨ।