ETV Bharat / state

ਫਰੀਦਕੋਟ ਵਿੱਚ 400 ਤੋਤਿਆਂ ਦੀ ਮੌਤ ਮਾਮਲੇ 'ਚ NGT ਨੇ ਦਿਤੇ ਜਾਂਚ ਦੇ ਹੁਕਮ - Chief Wild Life Warden

ਸ਼ਹਿਰ ਦੇ ਮਿੰਨੀ ਸਕੱਤਰੇਤ ਵਿੱਚ ਪਿਛਲੇ ਮਹੀਨੇ ਲਗਪਗ 400 ਤੋਤਿਆਂ ਦੀ ਜਾਮਣ ਦੇ ਰੁੱਖਾਂ ਥੱਲੇ ਅਚਾਨਕ ਹੋਈ ਮੌਤ ਨੇ ਪੰਛੀ -ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਕਤਲੇਆਮ ਦਾ ਮੁੱਦਾ ਫਰੀਦਕੋਟ ਸਮੇਤ ਹੋਰ ਸੰਸਥਾਵਾਂ ਨੇ ਮੀਡੀਆ ਵਿੱਚ ਉਜ਼ਾਗਰ ਕੀਤਾ ਗਿਆ ਸੀ।

ਫਰੀਦਕੋਟ ਵਿੱਚ 400 ਤੋਤਿਆਂ ਦੀ ਮੌਤ ਮਾਮਲੇ 'ਚ NGT ਨੇ ਦਿਤੇ ਜਾਂਚ ਦੇ ਹੁਕਮ

author img

By

Published : Jul 14, 2021, 2:34 PM IST

ਫਰੀਦਕੋਟ: ਸ਼ਹਿਰ ਦੇ ਮਿੰਨੀ ਸਕੱਤਰੇਤ ਵਿੱਚ ਪਿਛਲੇ ਮਹੀਨੇ ਲਗਪਗ 400 ਤੋਤਿਆਂ ਦੀ ਜਾਮਣ ਦੇ ਰੁੱਖਾਂ ਥੱਲੇ ਅਚਾਨਕ ਹੋਈ ਮੌਤ ਨੇ ਪੰਛੀ -ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਕਤਲੇਆਮ ਦਾ ਮੁੱਦਾ ਫਰੀਦਕੋਟ ਸਮੇਤ ਹੋਰ ਸੰਸਥਾਵਾਂ ਨੇ ਮੀਡੀਆ ਵਿੱਚ ਉਜ਼ਾਗਰ ਕੀਤਾ ਗਿਆ ਸੀ।ਇਨ੍ਹਾਂ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਵਾਤਾਵਰਨ ਪ੍ਰੇਮੀ ਐਡਵੋਕੇਟ ਸ਼੍ਰੀ ਐਚ .ਸੀ ਅਰੋੜਾ ਵੱਲੋਂ ਫਰੀਦਕੋਟ ਦੇ ਸੰਦੀਪ ਅਰੋੜਾ ਅਤੇ ਮਾਸੂਮ ਪ੍ਰਵਾਜ਼ ਵੈਲਫੇਅਰ ਸੁਸਾਇਟੀ ਦੇ ਸ਼ੰਕਰ ਸ਼ਰਮਾ ਨਾਲ ਤਾਲਮੇਲ ਕਰਕੇ ਇਨ੍ਹਾਂ ਤੋਤਿਆਂ ਦੀ ਗੈਰ ਕੁਦਰਤੀ ਮੌਤ ਸੰਬੰਧੀ ਨੈਸ਼ਨਲ ਗ੍ਰੀਨ ਟਿ੍ਬਿਉਨਲ ਪਾਸ ਪਟੀਸ਼ਨ ਪਾਈ ਗਈ ਸੀ ।

ਫਰੀਦਕੋਟ ਵਿੱਚ 400 ਤੋਤਿਆਂ ਦੀ ਮੌਤ ਮਾਮਲੇ ਚ NGT ਨੇ ਦਿਤੇ ਜਾਂਚ ਦੇ ਹੁਕਮ
ਨੈਸ਼ਨਲ ਗ੍ਰੀਨ ਟ੍ਰਿਬਿਉਨਲ ਨੇ ਇਸ ਪਟੀਸ਼ਨ ਦੇ ਆਧਾਰ ਤੇ ਸਖਤ ਨੋਟਿਸ ਲੈੰਦਿਆਂ Chief Wild Life Warden ਪੰਜਾਬ ਨੂੰ ਕਿਸੇ Environment Expert ਦੀ ਸਹਾਇਤਾ ਨਾਲ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਹਨ। ਉਹ ਇਸ ਚੀਜ਼ ਦਾ ਪਤਾ ਲਗਾਉਣ ਕਿ ਇੰਨੀ ਜ਼ਿਆਦਾ ਗਿਣਤੀ ਵਿਚ ਤੋਤਿਆਂ ਦੀ ਮੌਤ ਕਿਹੜੇ ਕਾਰਨਾਂ ਕਰ ਕੇ ਹੋਈ ਹੈੇ। ਜਾਂਚ ਮੁਕੰਮਲ ਹੋਣ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਵੀ ਚੁੱਕਣ ।ਮਾਸੂਮ ਪ੍ਰਵਾਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੰਕਰ ਸ਼ਰਮਾ ਦੁਆਰਾ ਐਡਵੋਕੇਟ ਐਚ ਸੀ ਅਰੋੜਾ ਦੁਆਰਾ ਕੀਤੀ ਇਸ ਪਹਿਲਕਦਮੀ ਲਈ ਧੰਨਵਾਦ ਕੀਤਾ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਲਾਂ ਬੱਧੀ ਹੋ ਰਹੇ ਜ਼ਹਿਰਾਂ ਕਾਰਨ ਪੰਛੀਆਂ ਦੇ ਕਤਲ ਰੋਕਣ ਲਈ ਇਹ ਪਹਿਲਾ ਕਦਮ ਹੈ। ਸੰਬੰਧਤ ਵਿਭਾਗਾਂ ਦੁਆਰਾ ਇਸ ਕਤਲੋਗਾਰਤ ਨੂੰ ਰੋਕਣ ਲਈ ਸਖ਼ਤ ਫ਼ੈਸਲੇ ਲੈਣੇ ਚਾਹੀਦੇ ਹਨ। ਪੰਜਾਬ ਦੀ ਧਰਤੀ ਉੱਪਰ ਅਲੋਪ ਹੋ ਰਹੇ ਅਨੇਕਾਂ ਜੀਵ ਜੰਤੂਆਂ ਨੂੰ ਬਚਾਇਆ ਜਾ ਸਕੇ।ਇਹ ਵੀ ਪੜ੍ਹੋ :- ਲਵਪ੍ਰੀਤ ਵਾਂਗ ਕਈ ਹੋਰ ਨੌਜਵਾਨ ਵੀ ਹੋੇਏ ਕੁੜੀਆਂ ਦਾ ਸ਼ਿਕਾਰ: ਸੁਣੋ ਉਨਾਂ ਦੀ ਹੱਡਬੀਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.