ETV Bharat / state

ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ, ਰੱਬ ਆਸਰੇ ਛੱਡੇ ਮੀਟਰ ਬਕਸੇ - ਮੀਂਹ ਦੇ ਮੋਸਮ 'ਚ ਕਰੰਟ

ਜੈਤੋ 'ਚ ਬਿਜਲੀ ਵਿਭਾਗ ਦੀ ਅਣਗਹਿਲੀ ਦੇਖਣ ਨੂੰ ਮਿਲੀ, ਜਿਥੇ ਘਰਾਂ ਦੇ ਬਾਹਰ ਲੱਗੇ ਬਿਜਲੀ ਮੀਟਰਾਂ ਦੇ ਬਕਸੇ ਖੁੱਲ੍ਹੇ ਨਜ਼ਰ ਆਏ। ਇਸ ਨੂੰ ਲੈਕੇ ਲੋਕਾਂ 'ਚ ਵਿਭਾਗ ਪ੍ਰਤੀ ਨਿਰਾਸ਼ਾ ਹੈ, ਉਨ੍ਹਾਂ ਦਾ ਕਹਿਣਾ ਕਿ ਇਸ ਨਾਲ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ।

ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ, ਰੱਬ ਆਸਰੇ ਛੱਡੇ ਮੀਟਰ ਬਕਸੇ

author img

By

Published : Nov 13, 2021, 7:46 PM IST

ਜੈਤੋ : ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਇੱਕ ਪਾਸੇ ਬਿਜਲੀ ਵਿਭਾਗ ਵੱਲੋਂ ਮੀਟਰ ਘਰਾਂ ਵਿਚੋਂ ਬਾਹਰ ਕੱਢ ਕੇ ਬਕਸਿਆਂ 'ਚ ਲਗਾ ਦਿੱਤੇ ਗਏ ਤਾਂ ਜੋ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ। ਇਸ ਦੇ ਉਲਟ ਜਦੋਂ ਮੀਡੀਆ ਵੱਲੋਂ ਸ਼ਹਿਰ 'ਚ ਜਾ ਕੇ ਦੇਖਿਆ ਗਿਆ ਤਾਂ ਕਈ ਮੀਟਰ ਬਕਸੇ ਖੁੱਲ੍ਹੇ ਪਏ ਪਏ ਸਨ ਨਾ ਤਾਂ ਇਨ੍ਹਾਂ ਮੀਟਰ ਬਕਸਿਆਂ 'ਤੇ ਤਾਲੇ ਲੱਗੇ ਹੋਏ ਸਨ ਤੇ ਨਾ ਹੀ ਮੀਟਰਾਂ 'ਤੇ ਸੀਲਾਂ ਤੇ ਕਈ ਮੀਟਰ ਰੱਬ ਆਸਰੇ ਹੀ ਚੱਲ ਰਹੇ ਸਨ। ਇਹ ਮੀਟਰ ਬਕਸੇ ਖੁੱਲ੍ਹੇ ਹੋਣ ਕਾਰਨ ਮੀਂਹ ਦੇ ਮੋਸਮ 'ਚ ਕਰੰਟ ਆ ਜਾਣ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਜਦੋਂ ਇਸ ਸਬੰਧੀ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਜੇਕਰ ਮੀਟਰ ਦੀ ਸੀਲ ਟੁੱਟ ਜਾਵੇ ਜਾਂ ਮੀਟਰ ਸੜ ਜਾਵੇ ਤਾਂ ਖ਼ਪਤਕਾਰ ਨੂੰ ਸੈਂਕੜੇ ਰੁਪਏ ਜੁਰਮਾਨਾ ਪਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਬਿਜਲੀ ਚੋਰੀ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ।

ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ, ਰੱਬ ਆਸਰੇ ਛੱਡੇ ਮੀਟਰ ਬਕਸੇ

ਸਥਾਨਕ ਲੋਕਾਂ ਦਾ ਕਹਿਣਾ ਕਿ ਇਸ ਨੂੰ ਦੇਖਕੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਿਜਲੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੋਵੇ। ਉਨ੍ਹਾਂ ਦਾ ਕਹਿਣਾ ਕਿ ਸਿੱਧੇ ਤੌਰ 'ਤੇ ਬਿਜਲੀ ਵਿਭਾਗ ਇਸ ਦਾ ਜਿੰਮੇਵਾਰ ਹੈ। ਲੋਕਾਂ ਦਾ ਕਹਿਣਾ ਕਿ ਇਹਨਾਂ ਮੀਟਰ ਬਕਸਿਆਂ ਤੋਂ ਹਰ ਵਾਰ ਮੀਟਰ ਦੀ ਰੀਡੀਗ ਲਈ ਜਾਂਦੀ ਹੈ ਫਿਰ ਵੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਜ਼ਰ ਨਹੀਂ ਆਉਂਦਾ।

ਜਦੋਂ ਇਸ ਬਾਰੇ ਬਿਜਲੀ ਵਿਭਾਗ ਦੇ ਐੱਸ.ਡੀ.ਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਇਹਨਾਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਨਸਪ ਅਫਸਰਾਂ ਨਾਲ ਮਿਲਕੇ ਝੋਨਾ ਖੁਰਦ ਬੁਰਦ, ਦੋ ਅਫਸਰ ਗਿਰਫਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.