ਫ਼ਰੀਦਕੋਟ: ਪੰਜਾਬੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਦੀ ਸਟਾਰ ਕਾਸਟ ਰੋਸ਼ਨ ਪ੍ਰਿੰਸ, ਸ਼ਰਨ ਕੌਰ ਤੇ ਪੂਰੀ ਟੀਮ ਫ਼ਰੀਦਕੋਟ ਪਹੁੰਚੀ। ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਭਾਰਤ ਤੇ ਪਾਕਿਸਤਾਨ ਦੇ ਫ਼ਰੀਦਕੋਟ ਸ਼ਹਿਰਾਂ ਉੱਤੇ ਆਧਾਰਿਤ ਹੈ। ਦੇਸ਼ ਦੀ ਸਰਹੱਦਾਂ ਤੋਂ ਪਰੇ ਹੋ ਕੇ ਪਿਆਰ ਦੇ ਪਰਵਾਨ ਚੜ੍ਹਨ ਦੀ ਕਹਾਣੀ ਨੂੰ ਸਾਰੇ ਦਰਸ਼ਕ ਵੇਖਣ ਲਈ 14 ਜੂਨ ਨੂੰ ਉਡੀਕ ਕਰ ਰਹੇ ਹਨ ।
ਪੰਜਾਬੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਦੀ ਸਟਾਰ ਕਾਸਟ ਪਹੁੰਚੀ ਫ਼ਰੀਦਕੋਟ - ਮੁੰਡਾ ਫ਼ਰੀਦਕੋਟੀਆ
ਫ਼ਿਲਮ 'ਮੁੰਡਾ ਫ਼ਰੀਦਕੋਟੀਆ'14 ਜੂਨ ਨੂੰ ਰਿਲੀਜ਼ ਹੋਵੇਗੀ। ਹਿੰਦੋਸਤਾਨ ਅਤੇ ਪਾਕਿਸਤਾਨ ਦੇ ਇੱਕ ਹੀ ਨਾਂਅ ਵਾਲੇ ਦੋ ਸ਼ਹਿਰਾਂ ਫ਼ਰੀਦਕੋਟ 'ਤੇ ਆਧਾਰਿਤ ਹੈ ਫ਼ਿਲਮ ਦੀ ਕਹਾਣੀ ।
ਪੰਜਾਬੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ'
ਫ਼ਰੀਦਕੋਟ: ਪੰਜਾਬੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਦੀ ਸਟਾਰ ਕਾਸਟ ਰੋਸ਼ਨ ਪ੍ਰਿੰਸ, ਸ਼ਰਨ ਕੌਰ ਤੇ ਪੂਰੀ ਟੀਮ ਫ਼ਰੀਦਕੋਟ ਪਹੁੰਚੀ। ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਭਾਰਤ ਤੇ ਪਾਕਿਸਤਾਨ ਦੇ ਫ਼ਰੀਦਕੋਟ ਸ਼ਹਿਰਾਂ ਉੱਤੇ ਆਧਾਰਿਤ ਹੈ। ਦੇਸ਼ ਦੀ ਸਰਹੱਦਾਂ ਤੋਂ ਪਰੇ ਹੋ ਕੇ ਪਿਆਰ ਦੇ ਪਰਵਾਨ ਚੜ੍ਹਨ ਦੀ ਕਹਾਣੀ ਨੂੰ ਸਾਰੇ ਦਰਸ਼ਕ ਵੇਖਣ ਲਈ 14 ਜੂਨ ਨੂੰ ਉਡੀਕ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਦੋ ਦੇਸ਼ਾਂ ਦੇ ਸੱਭਿਆਚਾਰ ਦੀ ਖੱਟੀ-ਮਿੱਠੀ ਨੋਕ-ਝੋਂਕ ਵੇਖਣ ਨੂੰ ਮਿਲੇਗੀ ਜੋ ਯਕੀਨਨ ਦਰਸ਼ਕਾਂ ਨੂੰ ਪਸੰਦ ਆਵੇਗੀ । ਰੋਸ਼ਨ ਪ੍ਰਿੰਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਰੋਸ਼ਨ ਪ੍ਰਿੰਸ ਨਾਲ ਸਾਥੀ ਅਦਾਕਾਰਾ ਸ਼ਰਨ ਕੌਰ ਪਹਿਲੀ ਵਾਰ ਪਾਲੀਵੁੱਡ ਵਿੱਚ ਕੰਮ ਕਰ ਰਹੀ ਹੈ।
ਫ਼ਰੀਦਕੋਟ ਪਹੁੰਚੀ ਸਾਰੀ ਟੀਮ
ਪ੍ਰੋਡਿਊਸਰ ਦਲਜੀਤ ਸਿੰਘ ਥਿੰਦ ਅਤੇ ਡਾਇਰੈਕਟਰ ਮਨਦੀਪ ਚਹਿਲ ਨੇ, ਜਿੱਥੇ ਫ਼ਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ, ਉੱਥੇ ਹੀ 14 ਜੂਨ ਨੂੰ ਫ਼ਿਲਮ ਵੇਖਣ ਲਈ ਜਨਤਾ ਨੂੰ ਅਪੀਲ ਕੀਤੀ । ਫ਼ਿਲਮ ਦੇ ਨਿਰਦੇਸ਼ਕ ਦਲਜੀਤ ਥਿੰਦ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕੇ ਪੰਜਾਬੀ ਫ਼ਿਲਮ ਜਗਤ ਦਾ ਮੁਕਾਮ ਕਾਫ਼ੀ ਉੱਚਾ ਹੋ ਗਿਆ ਹੈ ਅਤੇ ਜਿਥੇ ਇੱਕ ਪਾਸੇ ਪੰਜਾਬੀ ਫ਼ਿਲਮ ਇੰਡਸਟਰੀ ਤਰੱਕੀ ਕਰ ਰਹੀ ਹੈ ਉੱਥੇ ਇਸ ਰਾਹੀਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਲੋਕ ਅੱਜ ਹਿੰਦੀ ਫ਼ਿਲਮਾਂ ਦੇ ਮੁਕਾਬਲੇ ਪੰਜਾਬੀ ਫ਼ਿਲਮਾਂ ਵੇਖਣ ਨੂੰ ਤਰਜੀਹ ਦੇ ਰਹੇ ਹਨ।

Download link
14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਮੂਵੀ ਮੁੰਡਾ ਫਰੀਦਕੋਟੀਆ
- ਸਟਾਰ ਕਾਸਟ ਪੁਹੰਚੀ ਫ਼ਰੀਦਕੋਟ
- ਹਿੰਦੂਸਤਾਨ ਅਤੇ ਪਾਕਿਸਤਾਨ ਦੇ ਇੱਕ ਹੀ ਨਾਮ ਵਾਲੇ ਦੋ ਸ਼ਹਿਰਾਂ ਫ਼ਰੀਦਕੋਟ ਦੀ ਕਹਾਣੀ ।
ਐਕਰ -
ਇੱਕ ਸਿੱਧੇ ਸਾਧੇ ਇੰਨਸਾਨ ਦੇ ਪਿਆਰ ਦੀ ਦਾਸਤਾਨ ਜੋ ਮਜਹਬ , ਦੇਸ਼ ਸਰਹਦਾ ਤੋਂ ਪਰੇ ਹੋਕੇ ਪਰਵਾਨ ਚੜ੍ਹਨ ਦੀ ਕਹਾਣੀ ਨੂੰ ਬਿਆਨ ਕਰਦੀ ਆਉਣ ਵਾਲੀ ਪੰਜਾਬੀ ਮੂਵੀ ਮੁੰਡਾ ਫਰੀਦਕੋਟੀਆ ਜੋ ਦਿਲਮੋਰਾ ਫ਼ਿਲਮਜ਼ ਦੇ ਬੈਨਰ ਹੇਠ 14 ਜੂਨ ਨੂੰ ਵਰਲਡ ਵਾਇਡ ਰਿਲੀਜ਼ ਹੋਣ ਜਾ ਰਹੀ ਹੈ ਦੀ ਸਟਾਰ ਕਾਸਟ ਜਿਸ ਵਿੱਚ ਮੁੱਖ ਭੂਮਿਕਾ ਦੇ ਤੌਰ ਤੇ ਕੰਮ ਕਰਨ ਵਾਲੇ ਸਿੰਗਰ ਐਕਟਰ ਰੋਸ਼ਨ ਪ੍ਰਿੰਸ ਅਤੇ ਸਾਥੀ ਐਕਟਰਸ ਸ਼ਰਨ ਕੌਰ ਜੋ ਪਹਿਲੀ ਵਾਰ ਪੰਜਾਬੀ ਮੂਵੀ ਰਾਹੀਂ ਆਪਣੇ ਕੈਰੀਅਰ ਦੀ ਸ਼ੁਰੁਆਤ ਕਰਨ ਜਾ ਰਹੀ ਹੈ ਅੱਜ ਫ਼ਰੀਦਕੋਟ ਪੁਹੰਚੇ ਅਤੇ ਨਾਲ ਹੀ ਫ਼ਿਲਮ ਦੇ ਪ੍ਰੋਡਿਊਸਰ ਦਲਜੀਤ ਸਿੰਘ ਥਿੰਦ ਅਤੇ ਡਾਇਰੇਕਟਰ ਮਨਦੀਪ ਚਹਿਲ ਵੀ ਪੁਹੰਚੇ ਜਿੱਥੇ ਉਨ੍ਹਾਂ ਫਿਲਮ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਉਥੇ ਨਾਲ ਹੀ 14 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ ਨੂੰ ਦੇਖਣ ਲਈ ਜਨਤਾ ਨੂੰ ਅਪੀਲ ਕੀਤੀ ।
ਵੀਓ -
ਫ਼ਿਲਮ ਦੇ ਹੀਰੋ ਰੋਸ਼ਨ ਪ੍ਰਿੰਸ ਨੇ ਦੱਸਿਆ ਕਿ ਇਹ ਫ਼ਿਲਮ ਪਾਕਿਸਤਾਨ ਅਤੇ ਹਿੰਦੂਸਤਾਨ ਦੇ ਇੱਕ ਹੀ ਨਾਮ ਵਾਲੇ ਦੋ ਸ਼ਹਿਰਾਂ (ਫਰੀਦਕੋਟ ) ਵਿੱਚ ਦੋ ਲੋਕਾਂ ਦੇ ਪਿਆਰ ਦੀ ਕਹਾਣੀ ਹੈ ਜਿਸ ਵਿੱਚ ਉਨ੍ਹਾਂ ਦੁਆਰਾ ਦੋਹਰੇ ਕਰੈਕਟਰ ਦੇ ਰੂਪ ਵਿੱਚ ਰੋਲ ਕੀਤਾ ਹੈ ਅਤੇ ਉਨ੍ਹਾਂਨੂੰ ਇਹ ਫ਼ਿਲਮ ਕਰਕੇ ਬਹੁਤ ਅੱਛਾ ਲਗਾ ਨਾਲ ਹੀ ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਪਾਵਨ ਨਗਰੀ ਵਿੱਚ ਇਸ ਫ਼ਿਲਮ ਨੂੰ ਸ਼ੂਟ ਕਰਨ ਦਾ ਮੌਕਾ ਮਿਲਣਾ ਇਹ ਸਭ ਬਾਬਾ ਫਰੀਦ ਜੀ ਦੀ ਕ੍ਰਿਪਾ ਨਾਲ ਹੋ ਸਕਿਆ । ਇਸ ਮੌਕੇ ਉਨ੍ਹਾਂ ਫ਼ਿਲਮ ਨੂੰ ਦੇਖਣ ਦੀ ਅਪੀਲ ਕੀਤੀ ਕਿਉਂਕਿ ਇਸ ਫ਼ਿਲਮ ਵਿੱਚ ਦੋ ਦੇਸ਼ਾਂ ਦੇ ਕਲਚਰ ਦੀ ਖੱਟੀ ਮਿੱਠੀ ਨੋਕ ਝੋਂਕ ਦੇਖਣ ਨੂੰ ਮਿਲੇਗੀ ਜੋ ਯਕੀਨਨ ਦਰਸ਼ਕਾਂ ਨੂੰ ਪਸੰਦ ਆਵੇਗੀ ।
ਬਾਇਟ - ਰੋਸ਼ਨ ਪ੍ਰਿੰਸ ਐਕਟਰ ।
ਵੀ ਓ -
ਇਸ ਫ਼ਿਲਮ ਰਾਹੀਂ ਐਕਟਿੰਗ ਵਿੱਚ ਕਦਮ ਰੱਖਣ ਵਾਲੀ ਸ਼ਰਨ ਕੌਰ ਨੇ ਦੱਸਿਆ ਕੇ ਉਹ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਆਪਣਾ ਕੈਰੀਅਰ ਸ਼ੁਰੂ ਕਰਨ ਜਾ ਰਹੀ ਹੈ ਅਤੇ ਬਾਬਾ ਫਰੀਦ ਜੀ ਦੇ ਪਾਵਨ ਸ਼ਹਿਰ ਹੋਣ ਦੇ ਨਾਤੇ ਉਨ੍ਹਾਂਨੂੰ ਬਹੁਤ ਵਧੀਆ ਅਸ਼ੀਰਵਾਦ ਮਿਲਿਆ ਹੈ । ਰੋਸ਼ਨ ਪ੍ਰਿੰਸ ਨਾਲ ਕੰਮ ਕਰਨ ਉੱਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਅਤੇ ਨਾਲ ਹੀ ਫ਼ਿਲਮ ਵਿੱਚ ਦੋ ਦੇਸ਼ਾਂ ਦੇ ਕਲਚਰ ਅਤੇ ਵੱਖ ਵੱਖ ਬੋਲੀ ਦੇ ਅੰਦਾਜ਼ ਨੂੰ ਇਸ ਫ਼ਿਲਮ ਦੀ ਖਾਸਿਅਤ ਦੱਸਿਆ ।
ਬਾਇਟ - ਸ਼ਰਨ ਕੌਰ ਐਕਟਰੇਸ ।
ਵੀਓ -
ਫ਼ਿਲਮ ਦੇ ਨਿਰਦੇਸ਼ਕ ਦਲਜੀਤ ਥਿੰਦ ਨੇ ਖੁਸ਼ੀ ਜਾਹਰ ਕਰਦੇ ਹੋਏ ਦੱਸਿਆ ਕੇ ਅੱਜ ਪੰਜਾਬੀ ਫਿਲਮ ਜਗਤ ਦਾ ਮੁਕਾਮ ਕਾਫ਼ੀ ਉੱਚਾ ਹੋ ਗਿਆ ਹੈ ਅਤੇ ਜਿਥੇ ਇੱਕ ਤਰਫ ਪੰਜਾਬੀ ਫਿਲਮ ਇੰਡਸਟਰੀ ਤਰੱਕੀ ਕਰ ਰਹੀ ਹੈ ਉਥੇ ਇਸ ਰਾਹੀਂ ਹਜ਼ਾਰਾਂ ਲੋਕਾਂ ਨੂੰ ਰੋਜਗਾਰ ਮਿਲ ਰਿਹਾ ਹੈ ਅਤੇ ਲੋਕ ਅੱਜ ਹਿੰਦੀ ਫਿਲਮ ਦੇ ਮੁਕਾਬਲੇ ਪੰਜਾਬੀ ਫਿਲਮ ਦੇਖਣ ਨੂੰ ਤਰਜੀਹ ਦੇ ਰਹੇ ਹਨ।
ਬਾਇਟ - ਦਲਜੀਤ ਥਿੰਦ