ਡੀਸੀ ਦਫ਼ਤਰ ਦੇ ਕਰਮਚਾਰੀ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਚੋਣ ਪ੍ਰਕਿਰਿਆ ਲਈ ਬਦਲਾਅ ਵੇਖਣ ਲਈ ਤਿਆਰ ਰਹੇ।
ਡੀਸੀ ਦਫ਼ਤਰ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ 13 ਤੋਂ 17 ਫ਼ਰਵਰੀ ਤੱਕ ਕਾਮੇ ਕਲਮਛੋੜ ਹੜਤਾਲ 'ਤੇ ਹਨ। ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ 21 ਫ਼ਰਵਰੀ ਨੂੰ ਮੀਟਿੰਗ ਸੱਦੀ ਹੈ ਪਰ ਉਹ ਇਸ ਮੀਟਿੰਗ 'ਚ ਨਿਕਲਣ ਵਾਲੇ ਸਿੱਟੇ ਤੋਂ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਲਟਕਾ ਰਹੀ ਹੈ। ਤਾਂ ਜੋ ਉਦੋਂ ਤੱਕ ਚੋਣ ਜ਼ਾਬਤਾ ਲੱਗ ਸਕੇ। ਡੀਸੀ ਦਫ਼ਤਰ ਦੇ ਕਾਮੇ ਅਗਲੇ ਦਿਨਾਂ 'ਚ ਚੋਣ ਕਮਿਸ਼ਨ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕੀਤਾ ਜਾਵੇ।