ETV Bharat / state

ਟਰੇਨ ਦੀ ਚਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ

ਟਰੇਨ ਹੇਠਾਂ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ (Death) ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਜੈਤੋ-ਮੁਕਤਸਰ ਰੋਡ ਰੇਲਵੇ ਫਾਟਕ ਦੀ ਹੈ। ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 45-50 ਸਾਲ ਦੱਸੀ ਜਾ ਰਹੀ ਹੈ।

author img

By

Published : Oct 28, 2021, 2:08 PM IST

ਟਰੇਨ ਦੀ ਚਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ
ਟਰੇਨ ਦੀ ਚਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ

ਫਰੀਦਕੋਟ: ਟਰੇਨ ਹੇਠਾਂ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ (Death) ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਜੈਤੋ-ਮੁਕਤਸਰ ਰੋਡ ਰੇਲਵੇ ਫਾਟਕ ਦੀ ਹੈ। ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 45-50 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਟਰੇਨ (Train) ਫਿਰੋਜ਼ਪੁਰ ਤੋਂ ਬਠਿੰਡਾ ਵੱਲ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (Police) ਮੌਕੇ ‘ਤੇ ਪਹੁੰਚੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਰੇਲਵੇ ਲਾਈਨ ਤੋਂ ਹਟਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਮ੍ਰਿਤਕ ਦੀ ਲਾਸ਼ ਨੂੰ ਸ਼੍ਰੀ ਗੋਮੁਖ ਸਹਾਰਾ ਲੰਗਰ ਕਮੇਟੀ ਦੀ ਟੀਮ ਰੇਲਵੇ ਪੁਲਿਸ (Police) ਦੀ ਸਾਰੀ ਕਾਰਵਾਈ ਤੋਂ ਬਾਅਦ ਰੇਲਵੇ ਲਾਈਨ ਤੋਂ ਚੱਕ ਕੇ ਜੈਤੋ ਰੇਲਵੇ ਚੌਂਕੀ ਵਿਖੇ ਲਿਆਂਦਾ ਗਿਆ। ਮ੍ਰਿਤਕ ਦੀ ਪਹਿਚਾਣ ਨਾ ਹੋਣ ਕਰਕੇ ਮ੍ਰਿਤਕ ਵਿਅਕਤੀ ਨੂੰ ਰੇਲਵੇ ਪੁਲਿਸ (Police) ਦੀ ਨਿਗਰਾਨੀ ਹੇਠ 72 ਘੰਟੇ ਲਈ ਸਿਵਲ ਹਸਪਤਾਲ (Civil Hospital) ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।

ਟਰੇਨ ਦੀ ਚਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ
ਟਰੇਨ ਦੀ ਚਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ

ਇਸ ਮੌਕੇ ਜੈਤੋ ਰੇਲਵੇ ਪੁਲਿਸ ਹਰਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਸਹਾਰਾ ਪ੍ਰਧਾਨ ਵਿਕਾਸ ਬਾਬੁ, ਖੇਮ ਰਾਜ ਬਾਦਲ, ਮਨੀਸ਼ ਸ਼ਰਮਾ, ਰਾਕੇਸ਼ ਕੁਮਾਰ ਬੱਬੂ, ਡਰਾਈਵਰ ਕੇਸ਼ੋ ਰਾਮ, ਤਾਰਾ ਚੰਦ, ਆਦਿ ਹਾਜਰ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਆਗੂਆਂ ਨੇ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਜੋ ਵੀ ਕਾਰਨ ਹੋਣਗੇ ਉਹ ਜਲਦ ਹੀ ਸਾਰਿਆ ਦੇ ਸਾਹਮਣੇ ਰੱਖੇ ਜਾਣਗੇ।

ਇਸ ਮੌਕੇ ਇਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰੇਲਵੇ ਟ੍ਰੇਕ ਨੂੰ ਪਾਰ ਕਰਦੇ ਸਮੇਂ ਹਰ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਕਿਸੇ ਵੀ ਅਜਿਹੀ ਘਟਨਾ ਤੋਂ ਬਚਿਆ ਜਾ ਸਕੇ।

ਰੇਲਵੇ ਟ੍ਰੇਕ ਦੇ ਕਿਸੇ ਦੀ ਇਸ ਤਰ੍ਹਾਂ ਮੌਤ ਹੋਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸਗੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਅਫਸੋਸ ਇਸ ਗੱਲ ਦਾ ਹੈ ਕਿ ਇਨ੍ਹਾਂ ਮਾਮਲਿਆ ਦੀ ਗਿਣਤੀ ਘਟਨ ਦੀ ਬਜਾਏ ਦਿਨੋ-ਦਿਨ ਵੱਧ ਰਹੀ ਹੈ। ਹੁਣ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਕੀ ਸਖ਼ਤੀ ਕਰਦਾ ਹੈ ਜਾ ਫਿਰ ਗਲਤ ਢੰਗ ਨਾਲ ਰੇਲਵੇ ਟ੍ਰੇਕ ਪਾਰ ਕਰਨ ਵਾਲੇ ਲੋਕ ਇਸ ਘਟਨਾ ਤੋਂ ਨਸੀਅਤ ਲੈਣਗੇ ਇਹ ਹੁਣ ਦੇਖਣਾ ਹੋਵੇਗਾ।

ਇਹ ਵੀ ਪੜ੍ਹੋ:ਟਿਕਰੀ ਬਾਰਡਰ ’ਤੇ ਵਾਪਰਿਆ ਵੱਡਾ ਹਾਦਸਾ, 3 ਕਿਸਾਨ ਬੀਬੀਆਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.