ਫ਼ਰੀਦਕੋਟ: ਸਥਾਨਕ ਪੁਲਿਸ ਨੇ ਅਣਅਧਿਕਾਰਤ ਤੌਰ 'ਤੇ ਸਟੋਰ ਕੀਤੇ ਪਟਾਕਿਆਂ ਦੇ ਗੋਦਾਮ 'ਚ ਛਾਪੇ ਮਾਰੀ ਕਰ ਵੱਡੀ ਮਾਤਰਾ ਵਿੱਚ ਪਟਾਕੇ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ, ਫ਼ਰੀਦਕੋਟ ਦੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਸਟੋਰ ਕਰ ਕੇ ਰੱਖੇ ਗਏ ਸਨ।
ਫ਼ਰੀਦਕੋਟ ਪੁਲਿਸ ਨੇ ਮੁਹੱਲਾ ਸੇਠੀਆਂ ਵਿੱਚ ਇੱਕ ਘਰੋਂ ਵੱਡੀ ਮਾਤਰਾ ਵਿੱਚ ਪਟਾਖੇ ਜਬਤ ਕੀਤੇ ਹਨ ਅਤੇ ਇਕ ਵਿਅਕਤੀ ਨੂੰ ਵੀ ਰਾਊਂਡਅਪ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫ਼ਰੀਦਕੋਟ ਦੇ ਮੁੱਖ ਅਫ਼ਸਰ ਰਾਜਬੀਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਆਦੇਸ਼ ਜਾਰੀ ਹੋਏ ਸਨ ਕਿ ਦੀਵਾਲੀ ਦੇ ਮੌਕੇ 'ਤੇ ਪਟਾਕੇ ਇਕੋ ਜਗ੍ਹਾ 'ਤੇ ਰੱਖ ਕੇ ਵੇਚੇ ਜਾਣਗੇ ਜਿਸ ਦੇ ਚਲਦੇ 15 ਲੋਕਾਂ ਨੂੰ ਇਥੋਂ ਦੇ ਨਹਿਰੂ ਸਟੇਡੀਅਮ ਵਿੱਚ ਲਗਣ ਵਾਲੀਆਂ ਪਟਾਕਿਆਂ ਦੀਆਂ ਸਟਾਲਾਂ ਦੇ ਲਾਇਸੈਂਸ ਜਾਰੀ ਹੋਏ ਸਨ।
ਪਰ, ਕੁੱਝ ਲੋਕਾਂ ਵਲੋਂ ਅਣਅਧਿਕਾਰਤ ਤੌਰ 'ਤੇ ਪਟਾਕੇ ਸਟੋਰ ਕੀਤੇ ਗਏ ਹਨ ਅਤੇ ਵੇਚੇ ਵੀ ਜਾ ਰਹੇ ਹਨ। ਇਸ ਦੇ ਚਲਦੇ ਗੁਪਤ ਸੂਚਨਾ ਦੇ ਅਧਾਰ 'ਤੇ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿੱਚ ਸਟੋਰ ਕੀਤੇ ਗਏ। ਪਟਾਕੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਟਾਕੇ ਜਬ਼ਤ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਅਣਅਧਿਕਾਰਤ ਤੌਰ 'ਤੇ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਗਏ ਹਨ।
ਦੀਵਾਲੀ ਤੋਂ ਪਹਿਲਾਂ ਪੁਲਿਸ ਵੱਲੋਂ ਨਜਾਇਜ਼ ਢੰਗ ਨਾਲ ਪਟਾਕਿਆਂ ਦੀ ਸਟੋਰੇਜ਼ ਕਰਨ ਵਾਲੇ ਦੁਕਾਨਦਾਰਾਂ ਅਤੇ ਗੋਦਾਮ ਮਾਲਕਾਂ ਉੱਤੇ ਸਖ਼ਤੀ ਵਰਤ ਰਹੀ ਹੈ। ਇਸ ਦੇ ਚਲਦਿਆ, ਪੁਲਿਸ ਨੇ ਸਿਟੀ ਥਾਣੇ ਤੋਂ ਥੋੜੀ ਦੂਰ ਪਟਾਕਿਆਂ ਦੀ ਇੱਕ ਹੋਲਸੇਲ ਦੁਕਾਨ ਉੱਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ, ਇੱਥੇ ਭਾਰੀ ਗਿਣਤੀ ਵਿੱਚ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ।