ETV Bharat / state

'ਸਾਡੀ ਕਾਹਦੀ ਆਜ਼ਾਦੀ ਸਾਨੂੰ ਤਾ ਪਤਾ ਵੀ ਨਹੀਂ ਕਿ ਅੱਜ ਆਜ਼ਾਦੀ ਦਾ ਦਿਨ ਹੈ' - ਫ਼ਰੀਦਕੋਟ

ਆਜ਼ਾਦੀ ਦਿਹਾੜੇ 'ਤੇ ਜਿੱਥੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਆਪੋ ਆਪਣੇ ਘਰਾਂ ਵਿੱਚ ਛੁੱਟੀ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਅਜਿਹੇ ਕਈ ਗਰੀਬਾਂ ਨੂੰ ਸ਼ਾਮ ਦੀ ਰੋਟੀ ਦਾ ਫ਼ਿਕਰ ਹੈ।

'ਸਾਡੀ ਕਾਹਦੀ ਆਜ਼ਾਦੀ ਸਾਨੂੰ ਤਾ ਪਤਾ ਵੀ ਨਹੀਂ ਕਿ ਆਜ਼ਾਦੀ ਦਾ ਦਿਨ ਹੈ'

author img

By

Published : Aug 15, 2020, 10:49 PM IST

ਫ਼ਰੀਦਕੋਟ: ਪੰਜਾਬ ਦੇ ਪਿੰਡਾਂ 'ਚ ਲੋਕਾਂ ਦੀ ਅਸਲ ਮਨੋਦਸ਼ਾ ਕੀ ਹੈ ਅਤੇ ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਸ਼ਹਿਰ ਦੇ ਨੇਤਾ ਜੀ ਸੁਭਾਸ਼ ਚੌਕ ਵਿੱਚ ਇੱਕ ਬਜ਼ੁਰਗ ਸਾਈਕਲ ਦੇ ਟੋਕਰੇ ਵਿੱਚ ਸੇਵੀਆਂ ਦੇ ਪੈਕੇਟ ਰੱਖ ਕੇ ਵੇਚ ਰਿਹਾ ਸੀ। ਇਸ ਸ਼ਖਸ ਨੂੰ ਵੇਖਿਆ ਗੱਲ ਪਾਏ ਕੱਪੜਿਆਂ ਦੀ ਅਤੇ ਸਾਈਕਲ ਦੀ ਹਾਲਤ ਇਸ ਬਜ਼ੁਰਗ ਦੀ ਦੁਨਿਆਵੀ ਹੈਸੀਅਤ ਬਿਆਨ ਕਰ ਰਹੀ ਸੀ। ਜਿੱਥੇ ਪੂਰਾ ਭਾਰਤ ਦੇਸ਼ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਮਨ੍ਹਾਂ ਰਿਹਾ ਹੈ। ਉੱਥੇ ਹੀ ਸਾਡੇ ਦੇਸ਼ ਦਾ ਇੱਕ ਤਬਕਾ ਅਜਿਹਾ ਵੀ ਹੈ ਜੋ ਸ਼ਾਇਦ ਦੇਸ਼ ਅੰਦਰ ਬਹੁ-ਗਿਣਤੀ ਵੀ ਹੈ ਪਰ ਅਸਲ ਵਿੱਚ ਖੁਦ ਨੂੰ ਨਾ ਤਾਂ ਆਜ਼ਾਦ ਮੰਨ ਰਿਹੈ ਅਤੇ ਨਾ ਹੀ ਸ਼ਾਇਦ ਆਜ਼ਾਦੀ ਦਾ ਉਨ੍ਹਾਂ ਨੂੰ ਪਤਾ ਹੈ।

ਵੀਡੀਓ

ਆਜ਼ਾਦੀ ਦਿਹਾੜੇ 'ਤੇ ਜਿੱਥੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਆਪੋ ਆਪਣੇ ਘਰਾਂ ਵਿੱਚ ਛੁੱਟੀ ਦਾ ਆਨੰਦ ਮਾਣ ਰਹੇ ਹਨ ਤੇ ਘਰਾਂ ਵਿੱਚ ਲੱਗੇ ਟੀਵੀ ਸਕਰੀਨਾਂ 'ਤੇ ਆਜ਼ਾਦੀ ਦੇ ਜਸ਼ਨਾਂ ਦਾ ਪ੍ਰੋਗਰਾਮ ਦੇਖ ਰਹੇ ਹਨ, ਉੱਥੇ ਹੀ ਅਜਿਹੇ ਕਈ ਗਰੀਬਾਂ ਨੂੰ ਸ਼ਾਮ ਦੀ ਰੋਟੀ ਦਾ ਫ਼ਿਕਰ ਹੈ।

ਜਦੋਂ ਇਸ ਬਜ਼ੁਰਗ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕੀ ਅੱਜ ਆਜ਼ਾਦੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਛੋਟੇ ਛੋਟੇ ਬੱਚੇ ਹਨ। ਇਸ ਲਈ ਉਹ ਰੋਜ਼ਾਨਾ ਦੀ ਤਰ੍ਹਾਂ ਸੇਵੀਆਂ ਵੇਚਣ ਆਇਆ ਪਰ ਹਾਲੇ ਤੱਕ ਉਸ ਦਾ ਇੱਕ ਵੀ ਪੈਕਟ ਨਹੀਂ ਵਿਕਿਆ, ਉਨ੍ਹਾਂ ਕਿਹਾ ਕਿ ਸਰਕਾਰ ਗ਼ਰੀਬਾਂ ਲਈ ਕੁਝ ਵੀ ਨਹੀਂ ਕਰ ਰਹੀ। ਜੇਕਰ ਸਰਕਾਰ ਗਰੀਬਾਂ ਦੀ ਭਲਾਈ ਲਈ ਕੰਮ ਕਰੇ ਤਾਂ ਗਰੀਬਾਂ ਦੀ ਹਾਲਤ ਸੁਧਰ ਸਕਦੀ ਹੈ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਨ ਪਰ ਸਰਕਾਰ ਗਰੀਬਾਂ ਬਾਰੇ ਕਦੇ ਵੀ ਨਹੀਂ ਸੋਚਦੀ, ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕੋਈ ਕੰਮ ਵੀ ਨਹੀਂ ਮਿਲਦਾ, ਇਸ ਲਈ ਉਹ ਇਹ ਸੇਵੀਆਂ ਵੇਚ ਕੇ ਗੁਜ਼ਾਰਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕਾਹਦੀ ਆਜ਼ਾਦੀ ਹੈ ਸਾਨੂੰ ਦਾ ਪਤਾ ਵੀ ਨਹੀਂ ਕਿ ਅੱਜ ਆਜ਼ਾਦੀ ਦਾ ਦਿਨ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.