ETV Bharat / state

Punjab Crime News: ਸਰੇਆਮ ਔਰਤ ਨੂੰ ਘੇਰਨ ਦੀ ਕੋਸ਼ਿਸ਼, ਸੀਸੀਟੀਵੀ ਕੈਮਰੇ ਵਿੱਚ ਕੈਦ ਵਾਰਦਾਤ ਦੇਖ ਕੇ ਉੱਡ ਜਾਣਗੇ ਹੋਸ਼ - The incident was captured in the CCTV camera

ਫਰੀਦਕੋਟ ਵਿੱਚ ਸਰੇਆਮ ਇਕ ਔਰਤ ਨੂੰ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

In Faridkot, the woman was chased and tried to stop, the incident was caught on CCTV
Punjab Crime News : ਸਰੇਆਮ ਔਰਤ ਨੂੰ ਘੇਰਨ ਦੀ ਕੋਸ਼ਿਸ਼, ਸੀਸੀਟੀਵੀ ਕੈਮਰੇ ਵਿੱਚ ਕੈਦ ਵਾਰਦਾਤ ਦੇਖ ਕੇ ਉਡਣਗੇ ਹੋਸ਼
author img

By

Published : Mar 3, 2023, 5:38 PM IST

Updated : Mar 3, 2023, 7:37 PM IST

Punjab Crime News: ਸਰੇਆਮ ਔਰਤ ਨੂੰ ਘੇਰਨ ਦੀ ਕੋਸ਼ਿਸ਼, ਸੀਸੀਟੀਵੀ ਕੈਮਰੇ ਵਿੱਚ ਕੈਦ ਵਾਰਦਾਤ ਦੇਖ ਕੇ ਉੱਡ ਜਾਣਗੇ ਹੋਸ਼

ਫਰੀਦਕੋਟ: ਫਰੀਦਕੋਟ ਵਿਚ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਨਜਰ ਆ ਰਹੇ ਹਨ ਕਿ ਰਾਹ ਜਾਂਦੀਆਂ ਔਰਤਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਤਾਜਾ ਘਟਨਾ ਸ਼ਹਿਰ ਦੇ ਨਵੇਂ ਕੈਂਟ ਰੋਡ ਦੀ ਗਲੀ ਨੰਬਰ 3 ਵਿਚ ਵਾਪਰੀ ਹੈ, ਜਿਥੇ ਸਕੂਲ ਤੋਂ ਘਰ ਪਰਤ ਰਹੀ ਇਕ ਅਧਿਆਪਕਾ ਦਾ ਦੋ ਨੌਜਵਾਨਾਂ ਨੇ ਪਹਿਲਾਂ ਪਿੱਛਾ ਕੀਤਾ ਅਤੇ ਬਾਅਦ ਵਿਚ ਰਾਹ ਵਿਚ ਘੇਰਨ ਦੀ ਕੋਸ਼ਿਸ ਵੀ ਕੀਤੀ, ਪਰ ਕਿਸੇ ਤਰਾਂ ਅਧਿਆਪਕਾ ਵਲੋਂ ਰੌਲਾ ਪਾਉਣ ਤੇ ਦੋਵੇਂ ਨੌਜਵਾਨ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਇਹ ਪੂਰੀ ਘਟਨਾ ਗਲੀ ਵਿਚ ਲੱਗੇ CCTV ਕੈਮਰਿਆਂ ਵਿਚ ਕੈਦ ਹੋ ਗਈ।

ਰਾਹ ਘੇਰਨ ਵਾਲਿਆਂ ਦੇ ਸੀ ਕੋਲ ਹਥਿਆਰਨੁੰਮਾ ਚੀਜ਼: ਗੱਲਬਾਤ ਕਰਦਿਆਂ ਪੀੜਤ ਅਧਿਆਪਕਾ ਅਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ ਅਧਿਆਪਕਾ ਸਕੂਲ ਤੋਂ ਛੁੱਟੀ ਹੋਣ ਉਪਰੰਤ ਘਰ ਆ ਰਹੀ ਸੀ ਤਾਂ ਰਾਸਤੇ ਵਿਚ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਪਹਿਲਾਂ ਉਸਦਾ ਪਿੱਛਾ ਕੀਤਾ ਗਿਆ ਅਤੇ ਬਾਅਦ ਵਿਚ ਗਲੀ ਵਿਚ ਮੋਟਰਸਾਈਕਲ ਖੜ੍ਹਾ ਕਰ ਉਸ ਨੂੰ ਘੇਰਨ ਦੀ ਤਾਕ ਵਿਚ ਸਨ। ਜਦੋਂ ਉਸਨੂੰ ਲੱਗਿਆ ਕਿ ਨੌਜਵਾਨਾਂ ਦੇ ਹਥ ਵਿਚ ਕੁਝ ਹੈ ਅਤੇ ਉਹ ਊਸ ਵੱਲ ਆਉਣ ਲੱਗੇ ਤਾਂ ਉਸਨੇ ਰੌਲਾ ਪਾਇਆ ਜਿਸ ਕਾਰਨ ਦੋਹੇਂ ਨੌਜਵਾਨ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ। ਉਹਨਾ ਦੱਸਿਆ ਕਿ ਇਸ ਸਬੰਧੀ ਉਹਨਾਂ ਵਲੋਂ ਥਾਨਾਂ ਸਿਟੀ ਫਰੀਦਕੋਟ ਵਿਖੇ ਲਿਖਤ ਦਰਖ਼ਾਸਤ ਦੇ ਦਿੱਤੀ ਗਈ ਹੈ ।

ਇਹ ਵੀ ਪੜ੍ਹੋ: Amritpal Singh reached Amritsar: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਿਹਾ - ਅਲਰਟ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਤੋਂ ਹੀ ਮੈਨੂੰ ਖ਼ਤਰਾ

CCTV ਕੈਮਰੇ ਵਿੱਚ ਕੈਦ ਹੋਈ ਸਾਰੀ ਵਾਰਦਾਤ: ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਨੇ ਦਸਿਆ ਕਿ ਨਿਓ ਕੈਂਟ ਰੋਡ ਗਲੀ ਨੰਬਰ 3 ਦੀ ਇਕ ਔਰਤ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਦੋ ਨੌਜਵਾਨਾਂ ਵਲੋਂ ਉਸ ਨੂੰ ਘੇਰ ਦੀ ਕੋਸ਼ਿਸ ਕੀਤੀ ਗਈ ਜੋ ਰੌਲਾ ਪਾਉਣ ਉੱਤੇ ਆਪਣਾ ਮੋਟਰਸਾਈਕਲ ਛੱਡ ਮੌਕੇ ਤੋਂ ਫਰਾਰ ਹੋ ਗਏ। ਉਹਨਾ ਦਸਿਆ ਕਿ CCTV ਕੈਮਰਿਆਂ ਵਿਚ ਇਹ ਸਾਰੀ ਘਟਨਾ ਕੈਦ ਹੋਈ ਹੈ ਅਤੇ CCTV ਵੀਡੀਓ ਦੇ ਅਧਾਰ ਇਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿੰਨਾ ਨੂੰ ਜਲਦ ਫੜ੍ਹ ਲਿਆ ਜਾਵੇਗਾ। ਜਿਕਰਯੋਗ ਹੈ ਕਿ ਔਰਤਾਂ ਕੋਲੋਂ ਸਮਾਨ ਖੋਹਣ ਤੇ ਕੰਨਾਂ ਦੀਆਂ ਵਾਲੀਆਂ ਧੂਹਣ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਹਨ। ਹੋ ਸਕਦਾ ਹੈ ਕਿ ਇਹ ਵੀ ਉਸੇ ਕੜੀ ਦਾ ਹਿੱਸਾ ਹੋਵੇ। ਪਰ ਇਸ ਮਾਮਲੇ ਵਿੱਚ ਬਚਾਅ ਰਿਹਾ ਹੈ।

Last Updated : Mar 3, 2023, 7:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.