ETV Bharat / state

ਕੋਟਕਪੂਰਾ ਗੋਲੀਕਾਂਡ: ਸਾਰੀਆਂ ਪਟੀਸ਼ਨਾਂ ਖਾਰਜ, 29 ਨਵੰਬਰ ਨੂੰ ਅਗਲੀ ਸੁਣਵਾਈ - kotakpura firing case

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਰੇ ਨਾਮਜ਼ਦਾਂ ਨੂੰ ਜ਼ਿਲ੍ਹਾ ਅਤੇ ਸ਼ੈਸ਼ਨ ਕੋਰਟ ਫ਼ਰੀਦਕੋਟ ਦਾ ਝਟਕਾ। ਸਾਰੀਆਂ ਰਵੀਜ਼ਨ ਪਟੀਸ਼ਨਾਂ ਖਾਰਜ ਕੀਤੀਆਂ ਤੇ ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।

ਕੋਟਕਪੂਰਾ ਗੋਲੀਕਾਂਡ ਮਾਮਲਾ
author img

By

Published : Nov 15, 2019, 1:05 PM IST

ਫ਼ਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਰੇ ਨਾਮਜ਼ਦਾਂ ਨੂੰ ਜ਼ਿਲ੍ਹਾ ਅਤੇ ਸ਼ੈਸ਼ਨ ਕੋਰਟ ਫ਼ਰੀਦਕੋਟ ਦਾ ਝਟਕਾ, ਸਾਰੀਆਂ ਰਵੀਜ਼ਨ ਪਟੀਸ਼ਨਾਂ ਖਾਰਜ ਕੀਤੀਆਂ ਤੇ ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।

29 ਨਵੰਬਰ ਨੂੰ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਵੇਗੀ। ਪਰਮਰਾਜ ਸਿੰਘ ਉਮਰਾਨੰਗਲ ਅਤੇ ਮਨਤਾਰ ਸਿੰਘ ਬਰਾੜ ਮਾਨਯੋਗ ਅਦਾਲਤ ਵਿੱਚ ਪੇਸ਼ ਨਹੀ ਹੋਏ। ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਬਲਜੀਤ ਸਿੰਘ ਸਿੱਧੂ, ਐਸਪੀ ਪਰਮਜੀਤ ਸਿੰਘ ਪੰਨੂ, ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਮਾਣਯੋਗ ਅਦਾਲਤ ਵਿਚ ਪੇਸ਼ ਹੋਏ।

ਇਹ ਵੀ ਪੜੋ:ਭੋਪਾਲ ਗੈਸ ਦੁਖਾਂਤ: ਇਨਸਾਫ਼ ਦਾ ਨਾਅਰਾ ਚੁੱਕਣ ਵਾਲੇ ਅਬਦੁੱਲ ਜੱਬਰ ਦਾ ਹੋਇਆ ਦੇਹਾਂਤ

ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨਾਲ ਸਬੰਧਿਤ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਅੱਜ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ ਫਰੀਦਕੋਟ ਵਿੱਚ ਪੇਸ਼ੀ ਸੀ। ਜਿਸ ਵਿਚ ਨਾਮਜ਼ਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਪੀ ਬਲਜੀਤ ਸਿੰਘ ਸਿੱਧੂ,ਐਸਪੀ ਪਰਮਜੀਤ ਸਿੰਘ ਪੰਨੂੰ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਤੇ ਕੋਟਕਪੂਰਾ ਦੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣਾ ਸੀ।

Intro:ਕਿਸਾਨ ਆਗੂ ਮਨਜੀਤ ਨੇ ਅੱਜ 45 ਦਿਨਾਂ ਬਾਦ ਬਰਨਾਲਾ ਜੇਲ ਤੋਂ ਰਿਹਾਅ ਹੋਏ। ਧਨੇਰ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਪਿਛਲੀ 30 ਸਤੰਬਰ ਤੋਂ ਬਰਨਾਲਾ ਜੇਲ ਅੱਗੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਗਾ ਕੇ ਧਰਨਾ ਲਗਾਇਆ ਹੋਇਆ ਸੀ । ਇਸ ਸੰਘਰਸ਼ ਦੇ ਦਬਾਅ ਕਾਰਨ ਪੰਜਾਬ ਸਰਕਾਰ ਨੇ ਮਨਜੀਤ ਧਨੇਰ ਦੀ ਸਜ਼ਾ ਮੁਆਫੀ ਦੀ ਫਾਈਲ ਰਾਜਪਾਲ ਨੂੰ ਭੇਜੀ। ਜਿਸ ਨੂੰ ਬੁੱਧਵਾਰ ਰਾਜਪਾਲ ਨੇ ਸਵੀਕਾਰ ਕਰਦੇ ਹੋਏ ਦਸਤਖਤ ਕਰਦੇ ਹੋਏ ਮਨਜੀਤ ਨੂੰ ਰਿਹਾਅ ਕਰਨ ਦਾ ਫ਼ੈਸਲਾ ਸੁਣਾ ਦਿੱਤਾ । ਅੱਜ ਦੇਰ ਸ਼ਾਮ ਬਰਨਾਲਾ ਪ੍ਰਸ਼ਾਸਨ ਕੋਲ ਮਨਜੀਤ ਧਨੇਰ ਦੀ ਰਿਹਾਈ ਦੇ ਆਰਡਰ ਪਹੁੰਚੇ । ਜਿਸ ਤੋਂ ਬਾਅਦ ਮਨਜੀਤ ਨੂੰ ਬਰਨਾਲਾ ਜੇਲ੍ਹ ਤੋਂ ਰਾਤ ਸਮੇਂ ਰਿਹਾਅ ਕੀਤਾ ਗਿਆ। ਜਿਨ੍ਹਾਂ ਦਾ ਜੇਲ੍ਹ ਦੇ ਬਾਹਰ ਧਰਨੇ ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਾਰ ਪਾ ਕੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ । ਮਨਜੀਤ ਧਨੇਰ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਕਿਹਾ ਕਿ ਉਹ ਲੋਕ ਹੱਕਾਂ ਲਈ ਅਤੇ ਕਿਸਾਨਾਂ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਕਿਸਾਨ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨਾਲ ਰਲ ਕੇ ਇਸੇ ਤਰ੍ਹਾਂ ਲੋਕ ਸੰਘਰਸ਼ਾਂ ਵਿੱਚ ਸ਼ਾਮਿਲ ਹੁੰਦੇ ਰਹਿਣਗੇ

Body:1997 ਵਿੱਚ ਮਹਿਲ ਕਲਾਂ ਦੀ ਇੱਕ ਬੱਚੀ ਕਿਰਨਜੀਤ ਕੌਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਮਨਜੀਤ ਧਨੇਰ ਅਤੇ ਉਸ ਦੇ ਸਾਥੀਆਂ ਨੇ ਅੱਗੇ ਹੋ ਕੇ ਸੰਘਰਸ਼ ਲੜਿਆ ਸੀ, ਜਿਸ ਸਦਕਾ ਕਿਰਨਜੀਤ ਕੌਰ ਦੇ ਦੋਸ਼ੀਆਂ ਨੂੰ ਸਜਾਵਾਂ ਹੋ ਸਕੀਆਂ । ਇਸੇ ਦੌਰਾਨ ਦੋਸ਼ੀ ਧਿਰ ਦੇ ਇੱਕ ਬਜ਼ੁਰਗ ਦਲੀਪ ਸਿੰਘ ਦੀ ਮੌਤ ਹੋ ਗਈ, ਜਿਸ ਦੇ ਕਤਲ ਦਾ ਕੇਸ ਮਨਜੀਤ ਧਨੇਰ ਅਤੇ ਉਸਦੇ ਸਾਥੀਆਂ ਤੇ ਦਰਜ ਹੋਇਆ।
ਇਸ ਮਾਮਲੇ ਵਿੱਚ ਬਰਨਾਲਾ ਦੀ ਅਦਾਲਤ ਨੇ ਮਨਜੀਤ ਧਨੇਰ, ਉਸਦੇ ਸਾਥੀਆਂ ਨਰਾਇਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਜਿਸ ਦੇ ਖਿਲਾਫ ਉਸ ਸਮੇਂ ਪੰਜਾਬ ਭਰ ਦੇ ਲੋਕਾਂ ਨੇ ਸੰਘਰਸ਼ ਲੜਿਆ ਅਤੇ ਪੰਜਾਬ ਦੇ ਰਾਜਪਾਲ ਨੇ ਧਨੇਰ ਦੇ ਸਾਥੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਸੀ। ਧਨੇਰ ਨੇ ਆਪਣੀ ਸਜ਼ਾ ਮਾਫ਼ੀ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ, ਪਰ ਕਿਤੋਂ ਵੀ ਰਾਹਤ ਨਾ ਮਿਲੀ। 3 ਸਤੰਬਰ 2019 ਨੂੰ ਸੁਪਰੀਮ ਕੋਰਟ ਨੇ ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਮੁੜ ਬਹਾਲ ਕਰ ਦਿੱਤੀ। ਜਿਸ ਤੋਂ ਬਾਅਦ 30 ਸਤੰਬਰ ਨੂੰ ਹਜ਼ਾਰਾਂ ਕਿਸਾਨਾਂ ਦੀ ਹਾਜ਼ਰੀ ਵਿੱਚ ਮਨਜੀਤ ਧਨੇਰ ਨੇ ਬਰਨਾਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ, ਜਿਸ ਨੂੰ ਅਦਾਲਤ ਨੇ ਬਰਨਾਲਾ ਜੇਲ੍ਹ ਭੇਜ ਦਿੱਤਾ। ਧਨੇਰ ਦੇ ਜੇਲ੍ਹ ਜਾਣ ਤੋਂ ਤੁਰੰਤ ਬਾਅਦ ਬਰਨਾਲਾ ਜੇਲ ਅੱਗੇ 30 ਸਤੰਬਰ ਤੋਂ ਲਗਾਤਾਰ ਕਿਸਾਨ ਸਮੇਤ 42 ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਧਰਨਾ ਚੱਲ ਰਿਹਾ ਸੀ।
ਇਸ ਸੰਘਰਸ਼ ਦੀ ਬਦੌਲਤ ਪੰਜਾਬ ਸਰਕਾਰ ਨੇ ਮਨਜੀਤ ਧਨੇਰ ਦੀ ਸਜ਼ਾ ਮੁਆਫੀ ਦੀ ਫਾਈਲ ਪੰਜਾਬ ਦੇ ਗਵਰਨਰ ਕੋਲ ਭੇਜੀ ਗਈ। ਜਿਸ ਤੋਂ ਬਾਅਦ 13 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਵੱਲੋਂ ਧਨੇਰ ਦੀ ਸਜ਼ਾ ਮੁਆਫੀ ਲਈ ਲਗਾਈ ਗਈ ਫਾਈਲ ਤੇ ਦਸਤਖ਼ਤ ਕੀਤੇ ਗਏ ਅਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਨਜੀਤ ਨੇ ਦੀ ਸਜ਼ਾ ਮੁਆਫੀ ਦੀ ਫਾਈਲ ਤੇ ਦਸਤਖਤ ਕਰਕੇ ਧਨੇਰ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ ਗਏ।

ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮਾਮਲਾ ਹੈ, ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਗਈ ਉਮਰ ਕੈਦ ਦੀ ਸਜ਼ਾ ਲੋਕ ਸੰਘਰਸ਼ ਕਾਰਨ ਸਿਰਫ ਡੇਢ ਮਹੀਨੇ ਵਿੱਚ ਰੱਦ ਹੋ ਸਕੀ ਹੈ।

ਧਨੇਰ ਦੀ ਸਜ਼ਾ ਮੁਆਫੀ ਦੀ ਖਬਰ ਆਉਣ ਤੋਂ ਬਾਅਦ ਅੱਜ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਭਰ ਤੋਂ ਲੋਕ ਬਰਨਾਲਾ ਜੇਲ ਅੱਗੇ ਹਾਜ਼ਰ ਹੋਏ ਅਤੇ ਮਨਜੀਤ ਧਨੇਰ ਦੀ ਰਿਹਾਈ ਦਾ ਇੰਤਜ਼ਾਰ ਕੀਤਾ ਗਿਆ। ਮਨਜੀਤ ਧਨੇਰ ਦੀ ਰਿਹਾਈ ਦੇ ਆਰਡਰ ਦੇਰੀ ਨਾਲ ਮਿਲਣ ਕਾਰਨ ਧਨੇਰ ਨੂੰ ਦੇਰ ਰਾਤ ਰਿਹਾਅ ਕੀਤਾ ਗਿਆ। ਜਿਸ ਦਾ ਹਾਜ਼ਰ ਕਿਸਾਨ ਆਗੂਆਂ ਨੇ ਹਾਰ ਪਾ ਕੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਸਵਾਗਤ ਕੀਤਾ।

Conclusion:ਜੇਲ੍ਹ ਤੋਂ ਤੁਰੰਤ ਬਾਹਰ ਆਉਂਦਿਆਂ ਹੀ ਮਨਜੀਤ ਧਨੇਰ ਨੇ ਕਿਹਾ ਕਿ ਇਹ ਜਿੱਤ ਸੱਚ ਦੀ ਜਿੱਤ ਹੋਈ ਹੈ ਲੋਕ ਸੰਘਰਸ਼ ਅੱਗੇ ਝੂਠ ਹਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਹਿੱਤਾਂ ਅਤੇ ਕਿਸਾਨ ਮਸਲਿਆਂ ਤੇ ਇਸੇ ਤਰ੍ਹਾਂ ਡੱਟ ਕੇ ਪਹਿਰਾ ਦਿੰਦੇ ਰਹਿਣਗੇ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿਲ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਬਰਨਾਲਾ ਜੇਲ੍ਹ ਤੋਂ ਸ਼ੁੱਕਰਵਾਰ ਨੂੰ ਢੋਲ ਢਮੱਕੇ ਨਾਲ ਬਰਨਾਲਾ ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਮਹਿਲ ਕਲਾਂ ਵਿਖੇ ਮਾਰਚ ਕੀਤਾ ਜਾਵੇਗਾ ਅਤੇ ਜਿਸ ਤੋਂ ਬਾਅਦ ਧਨੇਰ ਨੂੰ ਉਸ ਦੇ ਜੱਦੀ ਪਿੰਡ ਲਿਜਾਇਆ ਜਾਵੇਗਾ।
ETV Bharat Logo

Copyright © 2025 Ushodaya Enterprises Pvt. Ltd., All Rights Reserved.