ਫ਼ਰੀਦਕੋਟ: ਸਕੂਟੀ ਤੇ ਆਪਣੀ ਬਰਾਤ ਲੈ ਕੇ ਜਾਣਾ, ਵਹੁਟੀ ਨੂੰ ਵਿਆਹ ਕੇ ਸਕੂਟੀ 'ਤੇ ਲਿਆਉਣ ਅਤੇ ਬਰਾਤ 'ਚ ਪੰਜ ਸੈਂਬਰਾਂ ਦੀ ਸ਼ਮੂਲੀਅਤ ਅਜੋਕੇ ਪਦਾਰਥਵਾਦੀ ਅਤੇ 21ਵੀਂ ਸਦੀ ਦੇ ਯੁਗ ਵਿੱਚ ਬੜੀ ਹਾਸੋਹੀਨੀ ਗੱਲ ਜਾਪਦੀ ਹੈ। ਅਸਲ 'ਚ ਸਾਦੇ ਵਿਆਹ ਸਾਦੇ ਭੋਗ ਦਾ ਰੌਲਾ ਹਰ ਕੋਈ ਪਾਉਂਦਾ ਪਰ ਜਦੋਂ ਅਮਲ ਕਰਨ ਦੀ ਵਾਰੀ ਆਉਂਦੀ ਹੈ ਤਾਂ ਹਰ ਕੋਈ ਆਪਣੀ ਇੱਜ਼ਤ ਦੀ ਗੱਲ ਕਰ ਬਚ ਨਿੱਕਲਦਾ ਹੈ। ਪਰ ਫ਼ਰੀਦਕੋਟ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੇ ਇਸ ਗੱਲ ਤੇ ਅਮਲ ਕਰ ਕੇ ਵਿਖਾਇਆ ਹੈ ਅਤੇ ਗੱਡੀਆਂ ਅਤੇ ਬਰਾਤੀਆਂ ਦੇ ਝੰਜਟ ਤੋਂ ਉੱਪਰ ਉੱਠ ਮਹਿਜ਼ 10 ਹਜ਼ਾਰ ਰੁਪਏ 'ਚ ਆਪਣਾ ਵਿਆਹ ਮੁਕੰਮਲ ਕੀਤਾ ਹੈ।
ਗੱਲਬਾਤ ਕਰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀ ਕਿ ਉਹ ਆਪਣਾ ਵਿਆਹ ਬਹੁਤਾ ਖ਼ਰਚਾ ਨਾ ਕਰ ਸਾਦੇ ਤਰੀਕੇ ਨਾਲ ਹੀ ਕਰੇਗਾ। ਉਸ ਨੇ ਇਹ ਵੀ ਦੱਸਿਆ ਕਿ ਲੋਕ ਵਿਆਹ 'ਚ ਵਧੇਰਾ ਖ਼ਰਚਾ ਕਰਦੇ ਹਨ ਜਿਸ ਕਾਰਨ ਉਹ ਕਰਜ਼ੇ ਦੇ ਭਾਰ ਹੇਠ ਦੱਬ ਜਾਂਦੇ ਹਨ ਅਤੇ ਫਿਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੇ ਹਨ। ਸੁਖਦੇਵ ਸਿੰਘ ਨੇ ਕਿਹਾ ਉਸ ਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਸਾਦਾ ਵਿਆਰ ਕਰ ਲੋਕਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਆਹ 'ਤੇ ਖ਼ਰਚਾ ਨਾ ਕਰ ਆਉਣ ਵਾਲੇ ਭਵਿੱਖ 'ਚ ਆਪਣੇ ਵਪਾਰ 'ਤੇ ਪੈਸੇ ਖ਼ਰਚ ਕਰੇਗਾ।
ਇਹ ਵੀ ਪੜ੍ਹੋ- ਕੋਵਿਡ-19: ਸ਼ੱਕੀ ਮਰੀਜ਼ਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਨੂੰ ਕੈਪਟਨ ਨੇ ਕੀਤਾ ਖ਼ਾਰਜ
ਦੱਸਣਯੋਗ ਹੈ ਕਿ ਸੁਖਦੇਵ ਸਿੰਘ ਸਕੂਟੀ 'ਤੇ ਹੀ ਆਪਣੀ ਵਹੁਟੀ ਨੂੰ ਵਿਆਹ ਕੇ ਲਿਆਇਆ ਅਤੇ ਉਸ ਦੇ ਵਿਆਹ 'ਚ ਸਿਰਫ਼ ਪੰਜ ਮੈਂਬਰ ਹੀ ਬਰਾਤ 'ਚ ਗਏ ਸਨ। ਆਪਣੇ ਪਤੀ ਤੇ ਫ਼ੈਸਲੇ 'ਤੇ ਨਾਲ ਖੜੀ ਸੁਖਦੇਵ ਸਿੰਘ ਦੀ ਵਹੁਟੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਇਸ ਫ਼ੈਸਲੇ 'ਤੇ ਖ਼ੁਸ਼ ਹੈ ਅਤੇ ਇਸ ਤਰੀਕੇ ਨਾਲ ਭਵਿੱਖ 'ਚ ਆਉਣ ਵਾਲੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਇਸ ਤਰ੍ਹਾਂ ਸੁਖਦੇਵ ਸਿੰਘ ਨੇ ਸਾਦਾ ਵਿਆਹ ਨੇ ਕਰ ਜਿੱਥੇ ਸਮਾਜ ਨੂੰ ਚੰਗੀ ਸੇਧ ਅਤੇ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਹੈ ਅਤੇ ਉਸ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।