ETV Bharat / state

ਮੁੰਡਿਆਂ ਤੋਂ ਘੱਟ ਨਹੀਂ ਕਿਸਾਨ ਦੀ ਧੀ ਕਮਲਜੀਤ ਕੌਰ - ਬੇਟੇ ਅਤੇ ਬੇਟੀ ਵਿੱਚ ਕੋਈ ਫਰਕ ਨਜ਼ਰ ਨਹੀਂ

ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਇੱਕ ਗਰੀਬ ਕਿਸਾਨ ਦੀ 21 ਸਾਲਾ ਧੀ ਕਮਲਜੀਤ ਕੌਰ ਬੇਹੱਦ ਹੋਣਹਾਰ ਹੈ ਅਤੇ ਮਾਂ-ਬਾਪ ਦੀ ਇਕਲੌਤੀ ਲਾਡਲੀ ਧੀ ਹੈ। ਉਸ ਨੇ 8 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਖੇਤਾਂ ਵਿੱਚ ਜਾ ਕੇ ਖੇਤੀ ਦੇ ਕੰਮ ਵਿੱਚ ਹੱਥ ਵੰਡਾ ਕੇ ਪਿਤਾ ਦੇ ਮੋਢੇ ਨਾਲ ਮੋਢਾ ਮਿਲਾ ਕੇ ਪੁੱਤ ਬਣ ਕੇ ਕੰਮ ਕਰ ਰਹੀ ਹੈ।

ਮੁੰਡਿਆਂ ਤੋਂ ਘੱਟ ਨਹੀਂ ਗ਼ਰੀਬ ਕਿਸਾਨ ਦੀ ਧੀ ਕਮਲਜੀਤ ਕੌਰ

author img

By

Published : Apr 15, 2021, 9:31 PM IST

ਫ਼ਰੀਦਕੋਟ: ਅਜੋਕੇ ਜਮਾਨੇ ਵਿੱਚ ਕੋਈ ਲੋਕ ਇਹ ਸੋਚਦੇ ਹਨ ਕਿ ਜੇਕਰ ਪੁੱਤਰ ਪੈਦਾ ਹੋਵੇਗਾ ਤਾਂ ਸਾਡਾ ਕੰਮ ਕਾਜ ਵਿੱਚ ਹੱਥ ਵੰਡਾਏਗਾ। ਪਰ ਉਨ੍ਹਾਂ ਦੀ ਇਹ ਸੋਚ ਅੱਜ ਗਲਤ ਸਾਬਤ ਹੋਵੇਗੀ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਇੱਕ ਗਰੀਬ ਕਿਸਾਨ ਦੀ 21 ਸਾਲਾ ਧੀ ਕਮਲਜੀਤ ਕੌਰ ਜੋ ਬੇਹੱਦ ਹੋਣਹਾਰ ਹੈ ਅਤੇ ਮਾਂ-ਬਾਪ ਦੀ ਇਕਲੌਤੀ ਲਾਡਲੀ ਧੀ ਹੈ। ਉਸ ਨੇ 8 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਖੇਤਾਂ ਵਿੱਚ ਜਾ ਕੇ ਖੇਤੀ ਦੇ ਕੰਮ ਵਿੱਚ ਹੱਥ ਵੰਡਾ ਕੇ ਪਿਤਾ ਦੇ ਮੋਢੇ ਨਾਲ ਮੋਢਾ ਮਿਲਾ ਕੇ ਪੁੱਤ ਬਣ ਕੇ ਕੰਮ ਕਰ ਰਹੀ ਹੈ।

ਮੁੰਡਿਆਂ ਤੋਂ ਘੱਟ ਨਹੀਂ ਗ਼ਰੀਬ ਕਿਸਾਨ ਦੀ ਧੀ ਕਮਲਜੀਤ ਕੌਰ

ਕਮਲਜੀਤ ਕੌਰ ਖੇਤ ਦਾ ਸਾਰਾ ਕੰਮ ਕਰ ਲੈਂਦੀ ਹੈ, ਖੁਦ ਟਰੈਕਟਰ ਚਲਾ ਕੇ ਹੱਲ ਵਾਹੁੰਦੀ ਹੈ ਅਤੇ ਖੇਤਾਂ ਵਿੱਚ ਪਾਣੀ ਲਗਾਉਂਦੀ ਹੈ। ਹੁਣ ਕਣਕ ਦੀ ਕਟਾਈ ਦੇ ਸਮੇਂ ਤਪਦੀ ਧੁੱਪ ਵਿੱਚ ਕੰਬਾਈਨ ਮਸ਼ੀਨ ਦੇ ਨਾਲ-ਨਾਲ ਟਰੈਕਟਰ ਟਰਾਲੀ ਚਲਾ ਰਹੀ ਹੈ ਅਤੇ ਕਣਕ ਕਟਵਾ ਰਹੀ ਹੈ। ਇਸ ਹੋਣਹਾਰ ਧੀ ਦੀ ਚਰਚਾ ਆਸਪਾਸ ਦੇ ਕਈ ਪਿੰਡ ਵਿੱਚ ਹੋ ਰਹੀ ਹੈ। ਪਿੰਡ ਦੀ ਪੰਚਾਇਤ ਨੇ ਵੀ ਇਸ ਧੀ ਦੇ ਜਜਬੇ ਦੀ ਸ਼ਲਾਘਾ ਕੀਤੀ ਹੈ।

ਕਮਲਜੀਤ ਕੌਰ ਨਾਲ ਗੱਲਬਾਤ ਕਰਨ 'ਤੇ ਉਸਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਖੇਤ ਦੇ ਕੰਮ ਵਿੱਚ ਲੱਗ ਗਈ ਸੀ ਅਤੇ ਜਦ ਉਹ 7ਵੀਂ ਜਮਾਤ ਵਿੱਚ ਸੀ ਤਾਂ ਪਿਤਾ ਦੀ ਤਬੀਅਤ ਠੀਕ ਹੋਣ ਕਾਰਨ ਖੁਦ ਖੇਤ ਦਾ ਕੰਮ ਕਰਨ ਚਲੀ ਜਾਂਦੀ ਸੀ, ਉਸ ਸਮੇਂ ਤੋਂ ਖੇਤ ਵਿੱਚ ਕੰਮ ਕਰਨਾ ਚੰਗਾ ਲੱਗਣ ਲੱਗਾ। ਉਸ ਦੇ ਪਰਿਵਾਰ ਵਿੱਚ ਕੁੱਲ 4 ਮੈਂਬਰ ਹਨ। ਉਸ ਨੇ ਦੱਸਿਆ ਕਿ ਦੱਸਿਆ ਕਿ ਉਸਦੇ ਮਾਤਾ-ਪਿਤਾ ਨੇ ਉਸ ਨੂੰ ਬੇਟੇ ਦੀ ਤਰ੍ਹਾਂ ਪਾਲਿਆ ਹੈ। ਮੈਂ ਬੀਸੀਏ ਦੇ ਨਾਲ ਆਈਲੈਟਸ ਵੀ ਕਰ ਰਹੀ ਹਾਂ। ਮੈਂ ਵਿਦੇਸ਼ ਜਾ ਕੇ ਵੀ ਆਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ।

ਉਸ ਨੇ ਅੱਜ ਕੱਲ ਦੀ ਕੁੜੀਆਂ ਨੂੰ ਸੁਨੇਹਾ ਦਿੱਤਾ ਕਿ ਜਿਨ੍ਹਾਂ ਦੇ ਕੋਲ ਆਪਣੀ ਖੁਦ ਆਪ ਦੀ ਜ਼ਮੀਨ ਜਾਇਜਾਦ ਹੈ ਉਹ ਲੜਕੀਆਂ ਖੁਦ ਅੱਗੇ ਆਉਣ ਅਤੇ ਆਪਣੇ ਮਾਤਾ-ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਦਿੱਲੀ ਅੰਦੋਲਨ ਵਿੱਚ ਜਾਣ। ਜਿਨ੍ਹਾਂ ਦੇ ਭਰਾ ਨਹੀਂ ਹੈ ਉਹ ਸਾਰੀਆਂ ਕੁੜੀਆਂ ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਕੰਮ ਵਿੱਚ ਬੇਟਿਆਂ ਦੀ ਤਰ੍ਹਾਂ ਸਾਥ ਦੇਣ।

ਜਦੋਂ ਕਮਲਜੀਤ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਕਮਲਜੀਤ ਹਰ ਕੰਮ ਵਿੱਚ ਸਾਥ ਦਿੰਦੀ ਹੈ, ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਸਾਡੇ ਪੁੱਤਰ ਹੈ ਜਾਂ ਧੀ। ਉਨ੍ਹਾਂ ਨੇ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਕਿ ਕਿ ਬੇਟੀਆਂ ਵੀ ਬੇਟਿਆਂ ਤੋਂ ਘੱਟ ਨਹੀਂ ਹਨ ਅਤੇ ਲੋਕ ਮੇਰੀ ਧੀ ਵੱਲ ਵੇਖਣ ਤਾਂ ਬੇਟੇ ਅਤੇ ਬੇਟੀ ਵਿੱਚ ਕੋਈ ਫਰਕ ਨਜ਼ਰ ਨਹੀਂ ਆਵੇਗਾ।

ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਵੀ ਇਸ ਧੀ ਬਾਰੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਧੀ ਬੇਟੇ ਦੀਆਂ ਤਰ੍ਹਾਂ ਆਪਣੇ ਪਿਤਾ ਦੇ ਖੇਤ ਵਿੱਚ ਕੰਮ ਕਰ ਰਹੀ ਹੈ। ਅਸੀਂ ਵੇਖਿਆ ਕਿ ਇਸ ਬੱਚੀ ਨੂੰ ਸੁਰੂ ਤੋਂ ਹੀ ਖੇਤ ਦੇ ਕੰਮ ਕਰਨਾ ਚੰਗਾ ਲੱਗਦਾ ਸੀ। ਸਰਪੰਚ ਨੇ ਕਿਹਾ ਕਿ ਇਸ ਵਾਰ ਸਾਡੇ ਪਿੰਡ ਦਾ ਹਰ ਕਿਸਾਨ ਆਪਣੇ ਖੇਤ ਦੀ ਫ਼ਸਲ ਦਾ 10ਵਾਂ ਹਿੱਸਾ ਦਿੱਲੀ ਬੈਠੇ ਕਿਸਾਨਾਂ ਦੇ ਅੰਦੋਲਨ ਵਿੱਚ ਭੇਜ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.