ETV Bharat / state

ਠੇਕੇਦਾਰ ਦੇ ਮਾੜੇ ਪ੍ਰਬੰਧਾਂ ਤੋਂ ਦੁੱਖੀ ਹੋਏ ਕਿਸਾਨ - ਕਿਸਾਨ

ਨਗਰ ਕੌਂਸਲ (City Council) ਫਰੀਦਕੋਟ ਵੱਲੋਂ ਤਲਵੰਡੀ ਰੋਡ ‘ਤੇ ਸਟਰੀਟ ਲਾਈਟਾਂ (Street lights) ਲਗਾਈਆ ਜਾ ਰਹੀਆਂ ਹਨ, ਪਰ ਇਨ੍ਹਾਂ ਲਾਈਟਾਂ ਦੇ ਲਗਾਉਣ ਦੇ ਲਈ ਪਿੰਡ ਟਹਿਣਾਂ ਨੂੰ ਜਾਣ ਵਾਲੀ ਸੜਕ ਪੁੱਟੀ ਗਈ ਹੈ। ਜਿਸ ਕਰਕੇ ਸੜਕ ਦੇ ਕਿਨਾਰੇ ਦੱਬੇ ਪਾਣੀ ਵਾਲੇ ਪਾਈਪਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਨ੍ਹਾਂ ਪਾਈਪਾਂ ਦੀ ਕਾਫ਼ੀ ਤੋੜ ਭੰਨ ਹੋਣ ਕਰਕੇ ਜਿੱਥੇ ਸੜਕ ‘ਤੇ ਪਾਣੀ ਭਰ ਗਿਆ ਹੈ। ਉੱਥੇ ਹੀ ਕਿਸਾਨਾਂ (Farmers) ਦਾ ਸਿੰਚਾਈ ਦਾ ਵੀ ਕੰਮ ਰੁਕ ਗਿਆ ਹੈ।

ਠੇਕੇਦਾਰ ਦੇ ਮਾੜੇ ਪ੍ਰਬੰਧਾਂ ਤੋਂ ਦੁੱਖੀ ਹੋਏ ਕਿਸਾਨ

author img

By

Published : Nov 2, 2021, 2:36 PM IST

ਫਰੀਦਕੋਟ: ਰਾਹਗੀਰਾਂ ਨੂੰ ਰਾਤ ਸਮੇਂ ਸੜਕ ‘ਤੇ ਚੱਲਣ ਸਮੇਂ ਆਉਣ ਵਾਲੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਨਗਰ ਕੌਂਸਲ (City Council) ਫਰੀਦਕੋਟ ਵੱਲੋਂ ਤਲਵੰਡੀ ਰੋਡ ‘ਤੇ ਸਟਰੀਟ ਲਾਈਟਾਂ (Street lights) ਲਗਾਈਆ ਜਾ ਰਹੀਆਂ ਹਨ, ਪਰ ਇਨ੍ਹਾਂ ਲਾਈਟਾਂ ਦੇ ਲਗਾਉਣ ਦੇ ਲਈ ਪਿੰਡ ਟਹਿਣਾਂ ਨੂੰ ਜਾਣ ਵਾਲੀ ਸੜਕ ਪੁੱਟੀ ਗਈ ਹੈ। ਜਿਸ ਕਰਕੇ ਸੜਕ ਦੇ ਕਿਨਾਰੇ ਦੱਬੇ ਪਾਣੀ ਵਾਲੇ ਪਾਈਪਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਨ੍ਹਾਂ ਪਾਈਪਾਂ ਦੀ ਕਾਫ਼ੀ ਤੋੜ ਭੰਨ ਹੋਣ ਕਰਕੇ ਜਿੱਥੇ ਸੜਕ ‘ਤੇ ਪਾਣੀ ਭਰ ਗਿਆ ਹੈ। ਉੱਥੇ ਹੀ ਕਿਸਾਨਾਂ (Farmers) ਦਾ ਸਿੰਚਾਈ ਦਾ ਵੀ ਕੰਮ ਰੁਕ ਗਿਆ ਹੈ।

ਠੇਕੇਦਾਰ ਦੇ ਮਾੜੇ ਪ੍ਰਬੰਧਾਂ ਤੋਂ ਦੁੱਖੀ ਹੋਏ ਕਿਸਾਨ

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆ ਨੇ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਨਾਲ ਜੋੜਿਆ ਗਿਆ ਹੈ। ਜਿਸ ਦੇ ਪਾਈਪਾਂ ਨੂੰ ਪਟਾਈ ਦੌਰਾਨ ਸਟਰੀਟ ਲਾਈਟਾਂ (Street lights) ਲਗਾਉਣ ਵਾਲਿਆ ਨੇ ਭੰਨ ਦਿੱਤਾ ਹੈ। ਜਿਸ ਕਰਕੇ ਹੁਣ ਇਨ੍ਹਾਂ ਲੋਕਾਂ ਦੀ ਸਿੰਚਾਈ ਦਾ ਕੰਮ ਰੁਕ ਗਿਆ ਹੈ।

ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਉਨ੍ਹਾਂ ਪਾਇਪਾਂ ਦੇ ਉਪਰ ਜ਼ਮੀਨ ਪੁੱਟ ਕੇ ਬਿਜਲੀ ਦੀ ਤਾਰ ਪਾਈ ਗਈ ਹੈ। ਜਿਸ ਕਾਰਨ ਜਿੱਥੇ ਕਈ ਥਾਵਾਂ ਤੋਂ ਪਾਣੀ ਵਾਲੀ ਪਾਈਪ ਲੀਕ ਹੋਣ ਨਾਲ ਉਨ੍ਹਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ ਅਤੇ ਭਵਿੱਖ ਵਿੱਚ ਜਾਨੀ ਨੁਕਸਾਨ ਹੋ ਸਕਦਾ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਠੇਕੇਦਾਰ ਕਣਕ ਦੀ ਬਿਜਾਈ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਕਿਉਂਕਿ ਪਾਣੀ ਦੇ ਪਾਈਪ ਟੁੱਟਣ ਕਾਰਨ ਉਨ੍ਹਾਂ ਦੀ ਕਣਕ ਦੀ ਬਜਾਈ ਦਿਨੋ ਦਿਨ ਲੇਟ ਹੋ ਰਹੀ ਹੈ।
ਉਧਰ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਨਗਰ ਕੌਂਸਲ (City Council) ਫਰੀਦਕੋਟ ਦੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਪੂਰੇ ਮਾਮਲੇ ਤੋਂ ਅਗਿਆਨਤਾ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਨਗਰ ਕੌਂਸਲ (City Council) ਫਰੀਦਕੋਟ ਵੱਲੋਂ ਆਪਣੀ ਹਦੂਦ ਤੋਂ ਬਾਹਰ ਤਲਵੰਡੀ ਰੋਡ ‘ਤੇ ਪਿੰਡ ਟਹਿਣਾਂ ਤੱਕ ਸਟਰੀਟ ਲਾਈਟਾਂ ਲਗਾਈਆ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਜਾਂ ਪਾਣੀ ਵਾਲੀ ਕੋਈ ਪਾਇਪ ਟੁੱਟੀ ਹੈ ਅਜਿਹਾ ਕੋਈ ਵੀ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਨਗਰ ਕੌਂਸਲ ਦੇ ਐੱਮ.ਈ. ਹੀ ਦੱਸ ਸਕਦੇ ਹਨ।
ਇਹ ਵੀ ਪੜ੍ਹੋ:ਦਿੱਲੀ CM ਅਰਵਿੰਦ ਕੇਜਰੀਵਾਲ ਖ਼ਿਲਾਫ਼ ਕ੍ਰਿਮੀਨਲ ਕੇਸ ਦਾਇਰ, ਜਾਣੋ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.