ਫਰੀਦਕੋਟ: ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਮੂੰਗੀ ਦੀ ਫ਼ਸਲ ਨੂੰ ਖਰੀਦਿਆ ਨਹੀਂ ਜਾ ਰਿਹਾ। ਇਸੇ ਦੇ ਚੱਲਦੇ ਜੈਤੋ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਮਾਰਕੀਟ ਕਮੇਟੀ ਵਿੱਚ ਬੈਠੇ ਡੀ.ਐੱਫ.ਐੱਸ.ਸੀ ਅਤੇ ਮਾਰਕਫੈੱਡ ਦੇ ਉਚ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਗਿਆ।
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੀਤ ਸਿੰਘ ਨੇ ਕਿਹਾ ਕਿ ਮੂੰਗੀ ਖ਼ਰੀਦਣ ਨੂੰ ਲੈਕੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਸਾਡੀ ਕੋਈ ਵੀ ਗੱਲ ਦੀ ਸੁਣਵਾਈ ਨਹੀਂ ਹੋ ਰਹੀ, ਜਿਸ ਨੂੰ ਲੈਕੇ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਵਿੱਚ ਬੈਠੇ ਡੀਐੱਫਐੱਸਸੀ ਅਤੇ ਮਾਰਕਫੈੱਡ ਦੇ ਉਚ ਅਧਿਕਾਰੀਆਂ ਦਾ ਘੈਰਾਓ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਇਸੇ ਹੀ ਤਰ੍ਹਾਂ ਜਾਰੀ ਰੱਖੇਗਾ।
ਦੂਜੇ ਪਾਸੇ ਜਦੋਂ ਮਾਰਕਫੈੱਡ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਇਹ ਮੂੰਗੀ ਲੈਣ ਯੋਗ ਨਹੀਂ ਹੈ, ਜਿਸ ਵਿਚ ਨਮੀ ਹੋਣ ਕਰਕੇ ਇਸ ਨੂੰ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਦੋਂ ਇਸ ਬਾਰੇ ਡੀਐੱਫਐੱਸਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਤਾਂ ਸਿਰਫ਼ ਡਿਊਟੀ ਲੱਗੀ ਹੋਈ ਹੈ ਮੂੰਗੀ ਦੀ ਖ਼ਰੀਦ ਕਰਨਾ ਮਾਰਕਫੈੱਡ ਦਾ ਕੰਮ ਹੈ।
ਇਹ ਵੀ ਪੜੋ: 15 ਅਗਸਤ ਤੋਂ ਸ਼ੁਰੂ ਹੋਣਗੇ 'ਆਮ ਆਦਮੀ ਕਲੀਨਿਕ', ਤਸਵੀਰ ਆਈ ਸਾਹਮਣੇ