ਫਰੀਦਕੋਟ: ਕਰੋਨਾ ਮਹਾਂਮਾਰੀ ਦੇ ਚਲਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਇਹਨੀ ਦਿਨੀ ਨਾਲ ਲਗਦੇ ਜ਼ਿਲ੍ਹਿਆਂ ਅਤੇ ਪੰਜਾਬ ਨਾਲ ਲਗਦੇ ਕੁਝ ਸੂਬਿਆਂ ਦੇ ਕਰੋਨਾ ਮਰੀਜਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਹਸਪਤਾਲ ਅੰਦਰ ਲੱਗਿਆ ਆਕਸੀਜਨ ਪਲਾਂਟ ਕਰੋਨਾ ਮਰੀਜਾਂ ਲਈ ਜਿਥੇ ਵੱਡੀ ਰਾਹਤ ਪ੍ਰਦਾਨ ਕਰ ਰਿਹਾ ਉਥੇ ਹੀ ਤਸੱਲੀਬਖਸ਼ ਸਿਹਤ ਸੇਵਾਵਾਂ ਦੇ ਚਲਦੇ ਵੀ ਮਰੀਜ ਲੁਧਿਆਣੇ ਜਾ ਚੰਡੀਗੜ੍ਹ ਦੇ ਮਹਿੰਗੇ ਹਸਪਤਾਲਾਂ ਦੀ ਬਜਾਏ ਇਸ ਹਸਪਤਾਲ ’ਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।
ਜਾਣਕਾਰੀ ਦਿੰਦਿਆ ਮੈਡੀਕਲ ਸੁਪਰਡੈਂਟ ਡਾ ਸੁਲੇਖ ਮਿੱਤਲ ਨੇ ਦਸਿਆ ਕਿ ਹਸਪਤਾਲ ਵਿਚ ਨੇੜਲੇ ਜਿਲਿਆ ਦੇ ਨਾਲ ਨਾਲ ਨੇੜਲੇ ਸੂਬਿਆਂ ਤੋਂ ਵੀ ਕਰੋਂਨਾ ਮਰੀਜ ਆ ਰਹੇ ਹਨ । ਉਹਨਾਂ ਦੱਸਿਆ ਕਿ ਇਸ ਵਕਤ ਸਾਡੇ ਕੋਲ 250 ਦੇ ਕਰੀਬ ਕਰੋਨਾ ਪਾਜ਼ਿਟਿਵ ਮਰੀਜ ਵੱਖ ਵੱਖ ਵਾਰਡਾਂ ਵਿਚ ਦਾਖਲ ਹਨ ਅਤੇ ਫਰੀਦਕੋਟ ਕਰੀਬ 450 ਕਰੋਨਾ ਮਰੀਜਾਂ ਨੂੰ ਦਾਖਲ ਕਰਨ ਸਮਰਥਾ ਹੈ।
ਉਹਨਾਂ ਨਾਲ ਹੀ ਦੱਸਿਆ ਕਿ ਹਸਪਤਾਲ ਵਿਚ ਉਹਨਾਂ ਪਾਸ ਕਰੀਬ 10 ਮੀਟਰਕ ਟਨ ਕਪੇਸਟੀ ਦਾ ਤਰਲ ਆਕਸੀਜਨ ਪਲਾਂਟ ਲੱਗਿਆ ਹੋਇਆ ਹੈ ਅਤੇ ਨਾਲ ਹੀ ਉਹਨਾਂ ਪਾਸ ਏਅਰ ਆਕਸੀਜਨ ਦਾ ਜਨਰੇਸ਼ਨ ਪਲਾਂਟ ਵੀ ਹੈ ਜਿਥੇ ਪ੍ਰਤੀ ਮਿੰਟ 1000 ਲੀਟਰ ਏਅਰ ਆਕਸੀਜਨ ਤਿਆਰ ਹੋ ਰਹੀ ਹੈ ਜਿਸ ਨਾਲ ਕਰੋਨਾ ਮਰੀਜਾਂ ਨੂੰ ਇਲਾਜ ਵਿਚ ਮਦਦ ਮਿਲ ਰਹੀ ਹੈ।
ਉਹਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਬਹੁਤ ਭਿਆਨਕ ਹੈ ਅਤੇ ਇਸ ਤੋਂ ਬਚਣ ਲਈ ਜੋ ਸਾਵਧਾਨੀਆਂ ਦੱਸੀਆਂ ਗਈਆਂ ਹਨ ਉਹਨਾ ਦਾ ਪਾਲਣ ਸਖਤੀ ਨਾਲ ਕੀਤਾ ਜਾਵੇ।
ਇਹ ਵੀ ਪੜ੍ਹੋ: ਪਟਿਆਲਾ ਦੇ ਸ਼ਮਸ਼ਾਨ ਘਾਟ ’ਚ ਥੋੜ੍ਹੀ ਪਈ ਥਾਂ, ਪਾਰਕ ’ਚ ਕੀਤੇ ਜਾ ਰਹੇ ਸਸਕਾਰ