ETV Bharat / state

ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੇ ਫੜਿਆ ਜ਼ੋਰ, ਕੋਟਕਪੂਰਾ 'ਚ ਪੁਲਿਸ ਨੇ ਖੰਗਾਲੀਆਂ ਬਸਤੀਆਂ - ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ

ਪੰਜਾਬ ਪੁਲਿਸ ਵੱਲੋਂ ਫ਼ਰੀਦਕੋਟ ਤੋਂ ਬਾਅਦ ਕੋਟਕਪੂਰਾ ਦੀਆਂ ਬਸਤੀਆਂ 'ਚ ਸਰਚ ਅਭਿਆਨ ਚਲਾਇਆ ਗਿਆ ਹੈ। ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਗਏ ਅਭਿਆਨ 'ਚ ਪੁਲਿਸ ਲਗਾਤਾਰ ਸ਼ੱਕੀ ਇਲਾਕਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ।

ਫ਼ੋਟੋ
author img

By

Published : Jul 27, 2019, 8:37 PM IST

ਫ਼ਰੀਦਕੋਟ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਸ਼ਿਆਂ ਵਿਰੁੱਧ ਸਖ਼ਤ ਐਕਸ਼ਨ ਲੈਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੂਬੇ ਵਿੱਚ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਫ਼ਰੀਦਕੋਟ ਪੁਲਿਸ ਵੱਲੋਂ ਇਨ੍ਹੀਂ ਦਿਨੀਂ ਉਨ੍ਹਾਂ ਬਸਤੀਆਂ ਵਿੱਚ ਛਾਪੇਮਾਰੀ ਕਰ ਤਲਾਸ਼ੀ ਲਈ ਜਾ ਰਹੀ ਹੈ, ਜਿੱਥੇ ਨਸ਼ਾ ਤਸਕਰੀ ਹੋਣ ਦੀ ਸੂਹ ਮਿਲਦੀ ਹੈ ਜਾਂ ਜੋ ਇਲਾਕੇ ਨਸ਼ਾਂ ਤਸਕਰੀ ਲਈ ਬਦਨਾਮ ਹਨ।

ਇਸ ਅਭਿਆਨ ਦੇ ਚਲਦੇ ਸ਼ਨੀਵਾਰ ਨੂੰ ਪੁਲਿਸ ਟੀਮਾਂ ਨੇ ਕੋਟਕਪੂਰਾ ਦੀਆਂ ਬਸਤੀਆਂ ਨੂੰ ਖੰਗਾਲਿਆ। ਦੱਸਣਯੋਗ ਹੈ ਕਿ ਪੁਲਿਸ ਦੀਆਂ ਟੀਮਾਂ ਨੇ ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਫ਼ਰੀਦਕੋਟ ਦੀਆਂ ਵੱਖ-ਵੱਖ ਬਸਤੀਆਂ ਵਿੱਚ ਸਰਚ ਅਭਿਆਨ ਚਲਾਏ ਸਨ।

ਲੁਧਿਆਣਾ 'ਚ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਕੋਟਕਪੂਰਾ ਦੇ ਡੀ.ਐੱਸ.ਪੀ. ਬੀ.ਐੱਸ. ਸੰਧੂ ਦੀ ਅਗਵਾਈ ਵਿੱਚ ਕਰੀਬ 200 ਪੁਲਿਸ ਕਰਮੀਆਂ ਦੀ ਮਦਦ ਨਾਲ ਕੋਟਕਪੂਰਾ ਦੀ ਅਨਾਜ ਮੰਡੀ ਦੇ ਕੋਲ ਬਣੀ ਬਸਤੀਆਂ ਵਿੱਚ ਤਲਾਸ਼ੀ ਲਈ ਗਈ। ਇਸ ਦੇ ਇਲਾਵਾ ਪਿੰਡ ਢਿੱਲਵਾਂ ਵਿੱਚ ਵੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਅਭਿਆਨ ਵਿੱਚ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ। ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਇਹ ਸਰਚ ਅਭਿਆਨ 8 ਵਜੇ ਤੱਕ ਚੱਲਿਆ।

ਕੋਟਕਪੂਰਾ ਸਰਚ ਅਭਿਆਨ

ਦੱਸਣਯੋਗ ਹੈ ਕਿ ਪੁਲਿਸ ਨੂੰ ਇਸ ਸਰਚ ਅਭਿਆਨ 'ਚ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ, ਪਰ ਪੁਲਿਸ ਵੱਲੋਂ 3-4 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਬੀ.ਐਸ.ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਟਕਪੁਰਾ ਦੀਆਂ ਬਸਤੀਆਂ ਅਤੇ ਪਿੰਡ ਢਿਲਵਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ, ਜਿਸ ਵਿੱਚ ਕੋਟਕਪੂਰਾ ਅਤੇ ਜੈਤੋ ਦੀ ਪੁਲਿਸ ਸ਼ਾਮਿਲ ਸੀ।

ਇਸ ਸਰਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ, ਪਰ 4 ਵਿਅਕਤੀਆਂ ਨੂੰ ਰਾਉਂਡ-ਅਪ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

Intro:ਫ਼ਰੀਦਕੋਟ ਦੇ ਬਾਅਦ ਹੁਣ ਕੋਟਕਪੂਰਾ ਵਿੱਚ ਪੁਲਿਸ ਨੇ ਖੰਘਾਲੀਆਂ ਬਸਤੀਆਂ
- ਨਸਿਆਂ ਖਿਲਾਫ ਚਲਾਈ ਗਈ ਮੁਹਿੰਮ ਨੇ ਫੜ੍ਹਿਆ ਜ਼ੋਰ।
- ਖੋਜੀ ਕੁੱਤਿਆਂ ਦੀ ਵੀ ਲਈ ਗਈ ਮਦਦ । Body:

ਐਂਕਰ-
ਕੈਪਟਨ ਅਮਰਿੰਦਰ ਸਿੰਘ ਦੇ ਨਸਿਆਂ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦੇ ਹੁਕਮਾਂ ਦੇ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਪੰਜਾਬ ਭਰ ਵਿੱਚ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ।ਕੱਲ ਫ਼ਰੀਦਕੋਟ ਦੀਆਂ ਵੱਖ ਵੱਖ ਬਸਤੀਆਂ ਵਿੱਚ ਸਰਚ ਅਭਿਆਨ ਚਲਾਏ ਜਾਣ ਦੇ ਬਾਅਦ ਅੱਜ ਕੋਟਕਪੂਰਾ ਵਿੱਚ ਵੀ ਪੁਲਿਸ ਨੇ ਬਸਤੀਆਂ ਨੂੰ ਖੰਘਾਲਿਆ।

ਵੀਓ 1
ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਫਰਦਿਕੋਟ ਪੁਲਿਸ ਵੱਲੋਂ ਇਹਨੀਂ ਦਿਨੀ ਉਹਨਾਂ ਬਸਤੀਆਂ ਵਿਚ ਰੇਡ ਕਰ ਤਲਾਸੀ ਲਈ ਜਾ ਰਹੀ ਹੈ ਜਿਥੇ ਨਸ਼ਾ ਤਸਕਰੀ ਹੋਣ ਦੀ ਸੂਹ ਮਿਲਦੀ ਹੈ ਅਤੇ ਜੋ ਏਰੀਏ ਨਸਾਂ ਤਸਕਰੀ ਲਈ ਬਦਨਾਮ ਹਨ। ਕੋਟਕਪੂਰਾ ਦੇ ਡੀਐਸਪੀ ਬੀਐਸ ਸੰਧੂ ਦੀ ਅਗਵਾਈ ਵਿੱਚ ਕਰੀਬ 200 ਪੁਲਿਸ ਕਰਮੀਆਂ ਦੀ ਮਦਦ ਨਾਲ ਕੋਟਕਪੂਰਾ ਦੀ ਅਨਾਜ ਮੰਡੀ ਦੇ ਕੋਲ ਬਣੀ ਝੁਗੀ ਝੋਪੜੀਆਂ ਵਿੱਚ ਤਲਾਸ਼ੀ ਲਈ ਗਈ ਵਜ੍ਹਾ ਇਸ ਇਲਾਕੇ ਵਿੱਚ ਨਸ਼ਾ ਵਿਕਣ ਦੀ ਰਿਪੋਰਟ ਨੂੰ ਲੈ ਕੇ ਰਹੀ । ਇਸਦੇ ਇਲਾਵਾ ਪਿੰਡ ਢਿਲਵਾਂ ਵਿੱਚ ਵੀ ਅੱਜ ਪੁਲਿਸ ਦੁਆਰਾ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਸਰਚ ਵਿੱਚ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ ਜੋ ਸੂੰਘ ਕੇ ਨਸ਼ਾ ਲੱਭਣ ਵਿੱਚ ਟ੍ਰੇਂਡ ਹਨ । ਸਵੇਰੇ 5 ਵਜੇ ਸ਼ੁਰੂ ਹੋਇਆ ਸਰਚ ਅਭਿਆਨ ਅੱਠ ਵਜੇ ਤੱਕ ਚੱਲਿਆ ।
ਹਾਲਾਂਕਿ ਕੇ ਇਸ ਸਰਚ ਵਿੱਚ ਕੋਈ ਸ਼ੱਕੀ ਚੀਜ਼ ਨਹੀ ਮਿਲੀ ਲੇਕਿਨ ਪੁਲਿਸ ਵੱਲੋਂ ਤਿੰਨ ਚਾਰ ਲੋਕਾਂ ਨੂੰ ਪੁਛਗਿਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਬੀਐਸ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਸਵੇਰੇ ਕੋਟਕਪੂਰਾ ਦੀਆਂ ਝੁੱਗੀਆਂ ਵਿੱਚ ਅਤੇ ਪਿੰਡ ਢਿਲਵਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਜਿਸ ਵਿੱਚ ਕੋਟਕਪੂਰਾ ਅਤੇ ਜੈਤੋ ਦੀ ਪੁਲਿਸ ਸ਼ਾਮਿਲ ਸੀ । ਇਸ ਸਰਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀ ਮਿਲੀ ਲੇਕਿਨ ਚਾਰ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ । ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸਪਾਸ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਜੋ ਨਸ਼ੇ ਦੇ ਕੰਮ-ਕਾਜ ਵਿੱਚ ਲਿਪਤ ਹੋਵੇ ਉਸਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ।
ਬਾਈਟ - ਬੀਐਸ ਸੰਧੂ ਡੀਐਸਪੀ ਕੋਟਕਪੂਰਾ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.