ਫ਼ਰੀਦਕੋਟ: ਪੰਜਾਬ ਪੁਲਿਸ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਸੂਬਾ ਪੱਧਰੀ ਲੁਟੇਰਾ ਗਿਰੋਹ ਦੇ ਚਾਰ ਮੈਬਰਾਂ ਨੂੰ ਕਾਬੂ ਕਰ ਕੇ ਤਕਰੀਬਨ 9 ਅਣਸੁਲਝੇ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਗਿਰੋਹ ਦਾ ਮੈਬਰਾਂ ਤੋਂ ਇੱਕ ਪਿਸਤੌਲ 32 ਬੋਰ , 5 ਜਿੰਦਾ ਕਾਰਤੂਸ , ਇੱਕ ਮੋਟਰਸਾਇਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੇ ਗਏ ਹਨ ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪੁਲਿਸ ਵੱਲੋਂ ਇੱਕ ਵਿਅਕਤੀ ਅਮਨਦੀਪ ਉਰਫ਼ ਅਮਨਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਸੀ ਜਿਸਦੀ ਪੜਤਾਲ ਕਰਨ ’ਤੇ ਇਸ ਗਿਰੋਹ ਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਹੋਈ।
ਗਿਰੋਹ ਮੈਬਰਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਲੁੱਟ ਦੀਆਂ ਵਾਰਦਾਤਾਂ ’ਚ ਵਰਤਿਆ ਜਾਂਦਾ ਅਸਲਾ ਬਰਾਮਦ ਹੋਇਆ ਹੈ।
ਐਸਪੀ ਸੇਵਾ ਸਿੰਘ ਮੱਲ੍ਹੀ ਦੇ ਮੁਤਾਬਕ ਇਹ ਇੱਕ ਸੂਬਾ ਪੱਧਰੀ ਗਿਰੋਹ ਹੈ ਜੋ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਕਰੀਬਨ ਨੌਂ ਲੁੱਟ-ਖੋਹ ਦੇ ਮਾਮਲੇ ਸੁਲਝਾਏ ਗਏ ਹਨ।