ETV Bharat / state

ਆਕਸੀਜਨ ਨੂੰ ਤੜਫਣ ਮਰੀਜ਼, ਸਰਕਾਰ ਜੰਗਲ ਕਟਵਾਉਣ ਲੱਗੀ : ਸੰਧਵਾਂ

ਫਰੀਦਕੋਟ ਦੀ ਇਕ ਮਾਤਰ ਸਹਿਕਾਰੀ ਸ਼ੂਗਰ ਮਿੱਲ ਦੀ 135 ਏਕੜ ਜ਼ਮੀਨ ’ਚ ਬਣੇ ਜੰਗਲਾਤ ਜਿਸ ਵਿੱਚ ਕਈ ਪ੍ਰਜਾਤੀ ਦੇ ਪੰਛੀ ਅਤੇ ਜਾਨਵਰ ਵਾਸ ਕਰ ਰਹੇ ਹਨ। ਇਸ ਮੌਕੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਮਹਿਜ਼ 67 ਲੱਖ ਰੁਪਏ ਦੀ ਖ਼ਾਤਰ ਸਰਕਾਰ ਵੱਲੋਂ ਇਸ ਜੰਗਲ ਨੂੰ ਕਟਵਾਇਆ ਜਾ ਰਿਹਾ ਹੈ।

ਵਿਰੋਧ ਕਰਦੇ ਹੋਏ ਵਿਧਾਇਕ ਕੁਲਤਾਰ ਸੰਧਵਾ
ਵਿਰੋਧ ਕਰਦੇ ਹੋਏ ਵਿਧਾਇਕ ਕੁਲਤਾਰ ਸੰਧਵਾ
author img

By

Published : May 16, 2021, 7:11 PM IST

ਫਰੀਦਕੋਟ: ਇੰਡਸਟਰੀ ਦੇ ਨਾਮ ਤੇ ਫਰੀਦਕੋਟ ਦੀ ਇਕ ਮਾਤਰ ਸਹਿਕਾਰੀ ਸ਼ੂਗਰ ਮਿਲ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ ਨੂੰ ਚਾਲੂ ਕਰਵਾਉਣ ਲਈ ਲੰਬੇ ਸੰਘਰਸ਼ ਦੇ ਬਾਵਜੂਦ ਵੀ ਇਸ ਮਿਲ ਨੂੰ ਬਚਾਇਆ ਨਹੀ ਜਾ ਸਕਿਆ। ਹੁਣ ਇਸ ਖੰਡ ਮਿਲ ਦੀ 135 ਏਕੜ ਜ਼ਮੀਨ ’ਚ ਬਣੇ ਜੰਗਲਾਤ ਜਿਸ ਵਿੱਚ ਕਈ ਪ੍ਰਜਾਤੀ ਦੇ ਪੰਛੀ ਅਤੇ ਜਾਨਵਰ ਵਾਸ ਕਰ ਰਹੇ ਹਨ ਅਤੇ ਜਿਸ ਵਿੱਚ ਕਈ ਸਾਲ ਪੁਰਾਣੇ ਵਿਰਾਸਤੀ ਹਜ਼ਾਰਾਂ ਦਰੱਖਤ ਲੱਗੇ ਹੋਏ ਹਨ। ਉਨ੍ਹਾਂ ਨੂੰ ਸਰਕਾਰ ਦੇ ਹੁਕਮ ਦੇ ਬਾਅਦ ਇਨਾ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ।

ਵਿਰੋਧ ਕਰਦੇ ਹੋਏ ਵਿਧਾਇਕ ਕੁਲਤਾਰ ਸੰਧਵਾ

ਜਿਸਨੂੰ ਲੈਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਵੱਲੋਂ ਸਰਕਾਰ ਖਿਲਾਫ ਨਰਾਜ਼ਗੀ ਜਾਹਿਰ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਤੁਰੰਤ ਇਸ ਨੂੰ ਰੋਕਣ ਲਈ ਬੇਨਤੀ ਕੀਤੀ ਹੈ।

ਇਸ ਮੌਕੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਮਹਿਜ਼ 67 ਲੱਖ ਰੁਪਏ ਦੀ ਖ਼ਾਤਰ ਸਰਕਾਰ ਵੱਲੋਂ ਸ਼ੂਗਰ ਮਿੱਲ ਦੀ 135 ਏਕੜ ਜ਼ਮੀਨ ’ਚ ਬਣੇ ਜੰਗਲਾਤ ਜਿਸ ’ਚ ਹਜ਼ਾਰਾਂ ਪ੍ਰਜਾਤੀ ਦੇ ਪੰਛੀ ਅਤੇ ਜਾਨਵਰ ਰਹਿ ਰਹੇ ਹਨ। ਇਸ ’ਚ ਲੱਗੇ ਹਜ਼ਾਰਾਂ ਵਿਰਾਸਤੀ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕੋਰੋਨਾ ਕਾਲ ਦੌਰਾਨ ਜਿੱਥੇ ਹਜ਼ਾਰਾਂ ਮਰੀਜ਼ ਆਕਸੀਜਨ ਦੀ ਕਮੀ ਦੇ ਚਲੱਦੇ ਮਰ ਰਹੇ ਹਨ, ਪਰ ਦੂਜੇ ਪਾਸੇ ਕੁਦਰਤੀ ਆਕਸੀਜਨ ਦੇ ਸੋਮਿਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਇਨਾ ਦਰੱਖਤਾਂ ਦੀ ਕਟਾਈ ਨੂੰ ਰੋਕਿਆ ਜਾਵੇ ਨਹੀ ਤਾਂ ਉਨ੍ਹਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !

ETV Bharat Logo

Copyright © 2024 Ushodaya Enterprises Pvt. Ltd., All Rights Reserved.