ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਇਸ ਵਾਰ ਖਰੀਦ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿਕਤ ਨਾਂ ਆਉਣ ਦੇਣ ਦਾ ਵਾਅਦਾ ਕੀਤਾ ਗਿਆ ਸੀ, ਸਰਕਾਰ ਦਾ ਇਹ ਵਾਅਦਾ ਇਸ ਵਾਰ ਕਾਫੀ ਹੱਦ ਤੱਕ ਜਾਇਜ਼ ਵੀ ਲੱਗ ਰਿਹਾ ਸੀ ਪਰ ਅਚਾਨਕ ਪੰਜਾਬ ਭਰ ਦੇ ਸ਼ੈਲਰ ਮਾਲਕਾਂ ਵੱਲੋਂ ਹੜਤਾਲ (Strike by sheller owners) ਉੱਤੇ ਚਲੇ ਜਾਣ ਕਾਰਨ ਪੂਰੇ ਪੰਜਾਬ ਦੀਆਂ ਅਨਾਜ ਮੰਡੀਆ ਵਿੱਚ ਖਰੀਦ ਕੀਤੇ ਹੋਏ ਝੋਨੇ ਦੀਆਂ ਕਰੋੜਾਂ ਬੋਰੀਆਂ ਸਟੈਕ ਹੋ ਗਈਆਂ ਹਨ। ਜਿਸ ਦੇ ਚਲਦੇ ਇਕੱਲੇ ਫਰੀਦਕੋਟ ਦੀ ਅਨਾਜ ਮੰਡੀ (Grain market of Faridkot) ਵਿੱਚ ਕਰੀਬ 5 ਲੱਖ ਬੋਰੀ ਸਟੈਕ ਹੋ ਗਈ ਹੈ ਅਤੇ ਹੁਣ ਮੰਡੀ ਵਿੱਚ ਕਿਤੇ ਵੀ ਝੋਨਾਂ ਸੁੱਟਣ ਦੀ ਥਾਂ ਨਹੀਂ ਬਚੀ, ਇਹੀ ਨਹੀਂ ਬੀਤੇ ਦਿਨੀ ਹੋਈਆ ਬਰਸਾਤਾਂ ਕਾਰਨ ਸਟੈਕ ਕੀਤੇ ਹੋਏ ਝੋਨੇ ਦੀਆਂ ਬੋਰੀਆ ਵਿੱਚ ਹੀ ਝੋਨਾਂ ਉਗਾਉਣਾ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਕੁੱਝ ਦਿਨ ਹੋਰ ਇਸੇ ਤਰ੍ਹਾਂ ਇੱਥੇ ਹੀ ਇਹ ਝੋਨਾ ਪਿਆ ਰਿਹਾ ਤਾਂ ਇਹ ਪੂਰੀ ਤਰਾਂ ਨਸ਼ਟ ਹੋ ਜਾਵੇਗਾ, ਜਿਸ ਨਾਲ ਸਭ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।
ਹੜਤਾਲ ਕਾਰਣ ਮੰਡੀਆਂ 'ਚ ਲੱਗੇ ਝੋਨੇ ਦੇ ਢੇਰ: ਗੱਲਬਾਤ ਕਰਦਿਆ ਆੜਤੀਆਂ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ (Sheller Association strike) ਕਾਰਨ ਮੰਡੀਆਂ ਵਿੱਚੋਂ ਝੋਨੇ ਦੀ ਲੋਡਿੰਗ ਨਹੀਂ ਹੋ ਰਹੀ। ਜਿਸ ਕਾਰਨ ਮੰਡੀਆਂ ਵਿੱਚ ਹੀ ਝੋਨਾਂ ਢੇਰੀ ਕਰਵਾਉਣਾਂ ਪੈ ਰਿਹਾ ਜਿਸ ਦਾ ਖਰਚਾ ਆੜ੍ਹਤੀ ਅਤੇ ਲੇਬਰ ਨੂੰ ਪੈ ਰਿਹਾ। ਉਹਨਾਂ ਦੱਸਿਆ ਕਿ ਇਕੱਲੇ ਫਰੀਦਕੋਟ ਦੀ ਅਨਾਜ ਮੰਡੀ ਵਿਚ ਹੀ 5 ਲੱਖ ਦੇ ਕਰੀਬ ਬੋਰੀ ਢੇਰੀ ਹੋਈ ਪਈ ਹੈ ਜੋ ਬਰਸਾਤ ਕਾਰਨ ਖਰਾਬ ਹੋ ਰਹੀ ਹੈ। ਆੜ੍ਹਤੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਹੋਣ ਨਾਲ ਝੋਨੇ ਦੀ ਆਮਦ ਹੋਰ ਵਧੇਗੀ ਪਰ ਮੰਡੀਆ ਵਿੱਚ ਥਾਂ ਨਾਂ ਹੋਣ ਕਾਰਨ ਵੱਡੀ ਸਮੱਸਿਆ ਆਵੇਗੀ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸ਼ੇਲਰ ਮਾਲਕਾਂ ਦੀਆਂ ਮੰਗਾਂ ਜੋ ਜਾਇਜ਼ ਹਨ ਮੰਨ ਕੇ ਕੰਮ ਚਾਲੂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਖਰੀਦ ਪ੍ਰਬੰਧਾਂ ਵਿੱਚ ਕੋਈ ਸਮੱਸਿਆ ਨਾਂ ਆਵੇ।
ਖਰੀਦ ਦਾ ਬਾਈਕਾਟ: ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਹੈ ਕਿ ਹੁਣ ਸਿਰਫ ਬਾਸਮਤੀ ਦੀ ਖਰੀਦ ਹੀ ਕੀਤੀ ਜਾਵੇਗੀ ਬਾਕੀ ਝੋਨੇ ਦੀ ਖਰੀਦ ਦਾ ਮੁਕੰਮਲ ਬਾਈਕਾਟ ਰੱਖਿਆ ਜਾਵੇਗਾ ਅਤੇ ਨਾਂ ਤਾਂ ਝੋਨੇ ਦੀ ਤੁਲਾਈ ਕੀਤੀ ਜਾਵੇਗੀ ਅਤੇ ਨਾਂ ਹੀ ਭਰਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਸ਼ੈਲਰ ਐਸੋਸੀਏਸ਼ਨ ਦੀਆ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।
- Professor Mohan Singh In Ludhiana : ਲੁਧਿਆਣਾ 'ਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ 'ਚ 45ਵਾਂ ਯਾਦਗਾਰੀ ਮੇਲਾ, ਸੀਚੇਵਾਲ ਬੋਲੇ- ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨ ਦੀ ਲੋੜ
- Chandigarh Poetry Circle : '...ਨਹੀਂ ਚਾਹਾ ਥਾ ਐਸਾ ਹੋ ਗਿਆ ਹੈ, ਤੁਮਹੇਂ ਦੇਖੇ ਜਮਾਨਾ ਹੋ ਗਿਆ ਹੈ, ਚੰਡੀਗੜ੍ਹ ਪੋਇਟਰੀ ਸਰਕਲ ਨੇ ਸੋਲੋ ਕਵਿਤਾ ਪਾਠ 'ਚ ਕਰਾਇਆ ਮਸ਼ਹੂਰ ਸ਼ਾਇਰ ਕ੍ਰਿਸ਼ਨ ਤੂਰ ਦਾ ਰੂਬਰੂ
- Jalandhar Triple Murder: ਮਾਪਿਆਂ ਸਮੇਤ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਖੋਲ੍ਹਿਆ ਮੂੰਹ, ਕਿਹਾ- ਪਤਨੀ ਨੂੰ ਜਿਨਸੀ ਤੌਰ 'ਤੇ ਕਰਦੇ ਸਨ ਪਰੇਸ਼ਾਨ, ਤੈਸ਼ 'ਚ ਆ ਕੇ ਕੀਤਾ ਕਤਲ
ਹੜਤਾਲ ਦਾ ਸਮਰਥਨ: ਇਸ ਮੌਕੇ ਗੱਲਬਾਤ ਕਰਦਿਆਂ ਸ਼ੈਲਰ ਐਸੋਸੀਏਸ਼ਨ (Purchase of Paddy by the Central Government) ਦੇ ਆਗੂ ਲਾਡੀ ਮੰਗੇਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਜੋ ਮਾਪਦੰਡ ਸ਼ੈਲਰ ਮਾਲਕਾਂ ਦੇ ਮਿਕਸਿੰਗ ਨੂੰ ਲੇੈ ਕੇ ਥੋਪੇ ਜਾ ਰਹੇ ਹਨ, ਉਸ ਨਾਲ ਸ਼ੈਲਰ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾਂ ਪਵੇਗਾ। ਇਸ ਲਈ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਸ਼ੈਲਰ ਐਸੋਸੀਏਸ਼ਨ ਵੱਲੋਂ ਪਿਛਲੇ 5 ਦਿਨਾਂ ਤੋਂ ਹੜਤਾਲ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਹਾਲੇ ਤੱਕ ਵੀ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਅੱਜ ਆੜ੍ਹਤੀਆਂ ਨਾਲ ਮੀਟਿੰਗ ਕਰ ਸਹਿਯੋਗ ਮੰਗਿਆ ਗਿਆ ਸੀ ਅਤੇ ਆੜ੍ਹਤੀਆ ਵੱਲੋਂ ਵੀ ਉਹਨਾਂ ਦੀ ਹੜਤਾਲ ਦਾ ਸਮਰਥਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੜਤਾਲ ਕਾਰਨ ਜੋ ਮੰਡੀਆ ਵਿੱਚ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ, ਉਸ ਦਾ ਖਮਿਆਜ਼ਾ ਵੀ ਸ਼ੈਲਰ ਮਾਲਕਾਂ ਅਤੇ ਆੜ੍ਹਤੀਆ ਨੂੰ ਹੀ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਸ਼ੈਲਰ ਮਾਲਕਾਂ ਦੀਆ ਮੰਗਾਂ ਮੰਨੇ ਨਹੀਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।