ਫਿਰੋਜ਼ਪੁਰ: ਕੁਝ ਦਿਨ ਪਹਿਲਾਂ ਫਰੀਦਕੋਟ ਦੇ ਪਿੰਡ ਝਰੀਵਾਲਾ ਦੇ ਰਹਿਣ ਵਾਲੇ ਤਿੰਨ ਭਰਾ ਵਿਆਹ ਦੀ ਖਰੀਦਦਾਰੀ ਕਰਨ ਨਿਕਲੇ ਲਾਪਤਾ ਹੋ ਗਏ ਸਨ, ਜਿੰਨ੍ਹਾਂ 'ਚ ਪੁਲਿਸ ਨੇ ਦੋ ਭਰਾਵਾਂ ਦੀਆਂ ਲਾਸ਼ਾਂ ਬੀਤੇ ਦਿਨੀਂ ਬਰਾਮਦ ਕਰ ਲਈਆਂ ਸਨ, ਜਿਸ 'ਚ ਹੁਣ ਤੀਜੇ ਭਰਾ ਦੀ ਵੀ ਲਾਸ਼ ਮਿਲ ਚੁੱਕੀ ਹੈ। ਜਿਸ ਦੇ ਚੱਲਦੇ ਖੁਸ਼ੀਆਂ ਗਮੀਆਂ 'ਚ ਬਦਲ ਗਈਆਂ ਅਤੇ ਪਿੰਡ 'ਚ ਸੋਗ ਦਾ ਮਾਹੌਲ ਹੈ।
ਵਿਆਹ ਦੀ ਖਰੀਦਦਾਰੀ ਲਈ ਗਿਆ ਨਾਲ ਹਾਦਸਾ: ਦੱਸਿਆ ਜਾ ਰਿਹਾ ਕਿ ਤਿੰਨੋਂ ਨੌਜਵਾਨ ਆਪਣੇ ਚਚੇਰੇ ਭਰਾ ਦੇ ਵਿਆਹ 'ਤੇ ਜਾਣ ਲਈ ਫਿਰੋਜ਼ਪੁਰ 'ਚ ਖਰੀਦਦਾਰੀ ਕਰਨ ਲਈ ਘਰੋਂ ਨਿਕਲੇ ਸਨ, ਉਨ੍ਹਾਂ ਦਾ ਮੋਟਰਸਾਈਕਲ ਖਸਤਾ ਹਾਲ 'ਚ ਫਿਰੋਜ਼ਪੁਰ ਫਰੀਦਕੋਟ ਰੋਡ 'ਤੇ ਨਹਿਰ ਦੇ ਕੰਢੇ ਮਿਲਣ ਕਾਰਨ ਨੌਜਵਾਨਾਂ ਦੇ ਨਹਿਰ 'ਚ ਡਿੱਗਣ ਦਾ ਖਦਸ਼ਾ ਸੀ। ਇਸ ਲਈ ਲਗਾਤਾਰ ਨਹਿਰ 'ਚ ਗੋਤਾ ਲਗਾ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਿਲਹਾਲ ਬੁੱਧਵਾਰ ਨੂੰ ਤਿੰਨ ਭਰਾਵਾਂ 'ਚੋਂ ਦੋ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ ਹੋਈਆਂ ਸਨ। ਤੀਜੇ ਚਚੇਰੇ ਭਰਾ ਅਰਸ਼ਦੀਪ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ। ਜਿਸ 'ਚ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਵਲੋਂ ਇਨਸਾਫ਼ ਦੀ ਮੰਗ: ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਅਰਸ਼ਦੀਪ ਆਪਣੇ ਚਚੇਰੇ ਭਰਾਵਾਂ ਅਨਮੋਲਦੀਪ ਅਤੇ ਅਕਾਸ਼ਦੀਪ ਨਾਲ ਖਰੀਦਦਾਰੀ ਲਈ ਗਿਆ ਸੀ। ਇਸ ਦੌਰਾਨ ਕਿਸੇ ਵਾਹਨ ਵਲੋਂ ਇੰਨ੍ਹਾਂ ਨੂੰ ਟੱਕਰ ਮਾਰੀ ਗਈ ਲੱਗਦੀ ਹੈ। ਜਿਸ ਕਾਰਨ ਤਿੰਨੋਂ ਭਰਾਵਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਹਨ। ਇਸ ਨੂੰ ਲੈਕੇ ਮ੍ਰਿਤਕ ਦੇ ਪਿਤਾ ਵਲੋਂ ਇਨਸਾਫ਼ ਮੰਗਦਿਆਂ ਮੁਲਜ਼ਮਾਂ ਖਿਲਾਖ਼ ਕਾਰਵਾਈ ਦੀ ਮੰਗ ਕੀਤੀ ਹੈ।
- PM SECURITY BREACH CASE: ਫਿਰੋਜ਼ਪੁਰ 'ਚ ਪੀਐੱਮ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ,ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਕੀਤਾ ਗਿਆ ਸਸਪੈਂਡ
- ਅੰਮ੍ਰਿਤਸਰ ਅਤੇ ਜੈਪੁਰ ਦੇ ਹਵਾਈ ਅੱਡੇ ਤੋਂ ਇੱਕੋ ਸਮੇਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ, ਮੁਖ ਮੁਲਜ਼ਮ ਸਮੇਤ 4 ਗ੍ਰਿਫ਼ਤਾਰ
- ਮੋਗਾ 'ਚ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ 'ਚ ਤਿੰਨ ਜ਼ਖ਼ਮੀ, ਦੁੱਧ ਦੇ ਕੇ ਵਾਪਸ ਆ ਰਹੇ ਸੀ 2 ਭਰਾ, ਕਿਹਾ- ਨਸ਼ੇ ਦਾ ਵਪਾਰ ਕਰਦੇ ਮੁਲਜ਼ਮ
ਪੁਲਿਸ ਵਲੋਂ ਆਖੀ ਗਈ ਜਾਂਚ ਦੀ ਗੱਲ: ਉਧਰ ਇਸ ਮਾਮਲੇ ਨੂੰ ਲੈਕੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਨੌਜਵਾਨਾਂ ਦੀਆਂ ਲਾਸ਼ਾਂ ਬੀਤੇ ਦਿਨੀਂ ਮਿਲ ਚੁੱਕੀਆਂ ਸਨ, ਜਿੰਨ੍ਹਾਂ 'ਚ ਹੁਣ ਤੀਜੇ ਨੌਜਵਾਨ ਦੀ ਲਾਸ਼ ਵੀ ਬਰਾਮਦ ਹੋ ਚੁੱਕੀ ਹੈ। ਉੇਨ੍ਹਾਂ ਕਿਹਾ ਕਿ ਮਾਮਲੇ ਨੂੰ ਹਰ ਪੱਖ ਤੋਂ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਦੀ ਅਸਲ ਗੱਲ ਤੱਕ ਪੁੱਜਿਆ ਜਾ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਿਸੇ ਕੀਮਤ ਬਖ਼ਸ਼ਿਆ ਨਹੀਂ ਜਾਵੇਗਾ।