ETV Bharat / state

ਗਰੀਬਾਂ ਦੀ ਥਾਲੀ 'ਚੋਂ ਗਾਈਬ ਹੋਇਆ ਅੰਬ ਦਾ ਅਚਾਰ - pickle sellers in faridkot

ਅਚਾਰੀ ਅੰਬ ਵੇਚਣ ਵਾਲੇ ਨੇ ਦੱਸਿਆ ਕਿ ਇਸ ਵਾਰ ਅਚਾਰੀ ਅੰਬ ਦਾ ਗਾਹਕ ਮਾਰਕੀਟ ਵਿੱਚ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਉਹ ਕਰੀਬ 20 ਸਾਲ ਤੋਂ ਫਰੀਦਕੋਟ ਵਿੱਚ ਅਚਾਰੀ ਅੰਬ ਵੇਚਦੇ ਆ ਰਹੇ ਹਨ ਪਰ ਅੱਗੇ ਜਿਥੇ ਲੋਕ ਉਨ੍ਹਾਂ ਤੋਂ 30-30 ਕਿਲੋ ਅੰਬ ਅਚਾਰ ਪਾਉਣ ਲਈ ਲੈ ਕੇ ਜਾਂਦੇ ਸਨ ਉਹ ਸਿਰਫ 5-7 ਕਿਲੋ ਹੀ ਆ ਕੇ ਰਹਿ ਗਏ ਹਨ।

ਗਰੀਬਾਂ ਦੀ ਥਾਲੀ ਵਿਚੋਂ ਗਾਈਬ ਹੋਇਆ ਅੰਬ ਦਾ ਅਚਾਰ

author img

By

Published : Aug 1, 2020, 1:09 PM IST

ਫ਼ਰੀਦਕੋਟ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਰਫ਼ਤਾਰ ਹੌਲੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਨੇ ਛੋਟੇ ਤੇ ਸੀਜਨ ਅਧਾਰਤ ਕਿੱਤਿਆਂ ਨੂੰ ਵੀ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਗਰਮੀਆਂ ਦੀ ਰੁੱਤ 'ਚ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਆਪਣੇ ਘਰਾਂ ਅੰਦਰ ਅਚਾਰ ਤਿਆਰ ਕਰਕੇ ਰੱਖਿਆ ਜਾਂਦਾ ਹੈ। ਇਸ ਸੀਜਨ ਵਿੱਚ ਜ਼ਿਆਦਾਤਰ ਅੰਬ ਦਾ ਅਚਾਰ ਹਰੇਕ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਰਿਹਾ ਹੈ।

ਗਰੀਬਾਂ ਦੀ ਥਾਲੀ ਵਿਚੋਂ ਗਾਈਬ ਹੋਇਆ ਅੰਬ ਦਾ ਅਚਾਰ

ਗਰਮੀਆਂ ਦੇ ਸੀਜਨ ਵਿੱਚ ਪੰਜਾਬ ਅਤੇ ਹਿਮਾਚਲ ਦੇ ਕਿਸਾਨਾਂ ਦੇ ਬਾਗਾਂ ਵਿਚੋਂ ਵੱਡੀ ਮਾਤਰਾ ਵਿੱਚ ਕੱਚੇ ਅੰਬ ਦਾ ਕਾਰੋਬਾਰ ਹੁੰਦਾ ਹੈ। ਹਰੇਕ ਸਾਲ ਹਜ਼ਾਰਾਂ ਟਨ ਅਚਾਰ ਘਰਾਂ ਦੀਆਂ ਸੁਆਣੀਆਂ ਤਿਆਰ ਕਰਦੀਆਂ ਹਨ ਅਤੇ ਵੱਡੇ ਵੱਡੇ ਬਰਤਨ ਭਰਕੇ ਰੱਖਦੀਆਂ ਹਨ। ਲੋਕ ਪੂਰਾ ਸਾਲ ਘਰਾਂ ਵਿੱਚੋਂ ਅੰਬ ਦਾ ਅਚਾਰ ਖ਼ਤਮ ਨਹੀਂ ਹੋਣ ਦਿੰਦੇ।

ਜ਼ਿਆਦਾਤਰ ਪਿੰਡਾਂ ਦੀਆਂ ਸੁਆਣੀਆਂ ਆਪਣੇ ਹੱਥੀਂ ਅਚਾਰ ਨੂੰ ਤਿਆਰ ਕਰਨ ਨੂੰ ਤਰਜੀਹ ਦਿੰਦੀਆਂ ਹਨ ਜੋ ਫੈਕਟਰੀਆਂ ਦੇ ਪੈਕਿੰਗ ਅਚਾਰ ਨਾਲੋਂ ਖਾਣ ਵਿੱਚ ਬਹੁਤ ਸੁਆਦ ਤਾਂ ਹੁੰਦਾ ਹੀ ਹੈ, ਨਾਲ ਹੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦਾ। ਪਰ ਇਸ ਵਾਰ ਕੋਰੋਨਾ ਵਾਇਰਸ ਨੇ ਸੁਆਣੀਆਂ ਨੂੰ ਇੰਨਾ ਡਰਾ ਦਿੱਤਾ ਕਿ ਉਨ੍ਹਾਂ ਬਜ਼ਾਰ ਵਿੱਚ ਆ ਕੇ ਅਚਾਰੀ ਅੰਬ ਖਰੀਦਣ ਦੀ ਜ਼ਰੂਰਤ ਨਹੀਂ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਅਚਾਰੀ ਅੰਬ ਵਿਕਰੇਤਾ ਨੇ ਦੱਸਿਆ ਕਿ ਇਸ ਵਾਰ ਅਚਾਰੀ ਅੰਬ ਦਾ ਗਾਹਕ ਮਾਰਕੀਟ ਵਿੱਚ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਉਹ ਕਰੀਬ 20 ਸਾਲ ਤੋਂ ਫਰੀਦਕੋਟ ਵਿੱਚ ਅਚਾਰੀ ਅੰਬ ਵੇਚਦੇ ਆ ਰਹੇ ਹਨ ਪਰ ਅੱਗੇ ਜਿਥੇ ਲੋਕ ਉਨ੍ਹਾਂ ਤੋਂ 30-30 ਕਿਲੋ ਅੰਬ ਅਚਾਰ ਪਾਉਣ ਲਈ ਲੈ ਕੇ ਜਾਂਦੇ ਸਨ ਉਹ ਸਿਰਫ 5-7 ਕਿਲੋ ਹੀ ਆ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਸ ਬਾਰ ਗ੍ਰਾਹਕ ਬਹੁਤ ਘੱਟ ਆਇਆ ਹੈ।

ਉਨ੍ਹਾਂ ਦੱਸਿਆ ਕਿ ਅੰਬ ਨੂੰ ਵਿਕਰੇਤਾ ਦਾ ਹੱਥ ਵੀ ਲਗਦਾ, ਅੰਬ ਕੱਟਣ ਵਾਲੇ ਦੇ ਹੱਥ ਵੀ ਲਗਦੇ ਹਨ ਇਸ ਲਈ ਇਸ 'ਚ ਸਿੱਧਾ ਸੰਪਰਕ ਦਾ ਹੋਣ ਕਾਰਨ ਲੋਕਾਂ ਨੇ ਇਸ ਵੱਲ ਰੁਚੀ ਨਹੀਂ ਵਿਖਾਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਰਕਾਰ ਮਦਦ ਦੇਵੇ ਤੇ ਬੱਚਿਆਂ ਦੀਆਂ ਸਕੂਲ ਫੀਸਾਂ ਮੁਆਫ ਕਰੇ ਅਤੇ ਬਿਜਲੀ ਦੇ ਬਿਲ ਵੀ ਮੁਆਫ ਕਰੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.