ਫ਼ਰੀਦਕੋਟ: ਕੋਰੋਨਾ ਵਾਇਰਸ ਦਿਨ-ਬ-ਦਿਨ ਪੈਰ ਪਸਾਰਦਾ ਜਾ ਰਿਹਾ ਹੈ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਅੰਦਰ ਅੱਜ ਦੋ ਨਵੇਂ ਪੌਜ਼ੀਟਿਵ ਕੇਸ ਮਿਲਣ ਦੇ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਜ਼ਿਲ੍ਹੇ ਅੰਦਰ 4 ਹੋ ਗਈ ਹੈ।
ਫ਼ਰੀਦਕੋਟ ਵਿੱਚ ਇਸ ਤੋਂ ਪਹਿਲਾਂ ਤਿੰਨ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕਾ ਹੈ ਤੇ ਦੋ ਵਿਅਕਤੀਆਂ ਦਾ ਇਲਾਜ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਚੱਲ ਰਿਹਾ ਹੈ, ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਸੰਪਰਕ ਵਾਲਿਆਂ ਦੇ ਵੱਡੀ ਗਿਣਤੀ ਵਿੱਚ ਟੈਸਟ ਕਰਨ ਦੇ ਬਾਵਜੂਦ ਕੋਈ ਵੀ ਨਵਾਂ ਕੇਸ ਪੌਜ਼ੀਟਿਵ ਨਹੀਂ ਮਿਲਿਆ ਸੀ, ਜਿਸ ਨਾਲ ਫ਼ਰੀਦਕੋਟ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ।
ਪਰ ਹੁਣ ਬੀਤੇ ਦਿਨੀਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਈ ਸੰਗਤ ਦੇ ਵਿੱਚੋਂ ਦੋ ਵਿਅਕਤੀਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ, ਜਿਸ ਨਾਲ ਹੁਣ ਫ਼ਰੀਦਕੋਟ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4 ਹੋ ਗਈ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਾਂਦੇੜ ਸਾਹਿਬ ਤੋਂ ਆਈ ਸੰਗਤ ਨੂੰ ਵੱਖ-ਵੱਖ ਸਕੂਲਾਂ ਦੇ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਅੱਜ ਜਿਹੜੇ ਦੋ ਨਵੇਂ ਕੇਸ ਪੌਜ਼ੀਟਿਵ ਆਏ ਹਨ, ਇਨ੍ਹਾਂ ਦੀ ਪੁਸ਼ਟੀ ਚੀਫ ਸੈਕਟਰੀ ਪੰਜਾਬ ਕੇਬੀਐਸ ਸਿੱਧੂ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ। ਦੋਹੇਂ ਵਿਅਕਤੀ ਜ਼ਿਲ੍ਹੇ ਦੇ ਪਿੰਡ ਸੰਧਵਾਂ ਦੇ ਦੱਸੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਇਕਾਂਤਵਾਸ ਰੱਖਿਆ ਗਿਆ ਹੈ।
ਇਹ ਵੀ ਪੜੋ:ਕੋਵਿਡ-19: ਭਾਜਪਾ ਸਰਕਾਰ ਖਿਲਾਫ਼ 1 ਮਈ ਨੂੰ ਪ੍ਰਦਰਸ਼ਨ ਕਰੇਗੀ ਪੰਜਾਬ ਕਾਂਗਰਸ
ਉੱਥੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। 25 ਅਪ੍ਰੈਲ ਨੂੰ ਮੋਰਾਂਵਾਲੀ ਪਿੰਡ ਦੀ ਸੰਗਤ ਜੋ ਨਾਂਦੇੜ ਸਾਹਿਬ ਤੋ ਆਈ ਸੀ ਤੇ ਉਸੇ ਦਿਨ 35 ਸੈਂਪਲ ਮੋਰਾਂਵਾਲੀ ਤੋਂ ਲਏ ਸਨ। ਜਿਨ੍ਹਾਂ ਵਿੱਚ 3 ਹੋਰ ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆ ਗਈ। ਹੁਣ ਤੱਕ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ।