ਫਰੀਦਕੋਟ: ਬਰਗਾੜੀ ਵਿੱਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ( Sri Guru Granth Sahib Ji) ਦੀ ਬੇਅਦਬੀ ਮਾਮਲੇ ਨਾਲ ਸਬੰਧਿਤ ਅਦਾਲਤਾਂ ਵਿੱਚ ਚੱਲ ਰਹੇ ਟ੍ਰਾਇਲ ਕੇਸਾਂ ਦੀ ਪੈਰਵਾਈ ਲਈ ਪੰਜਾਬ ਸਰਕਾਰ ਵੱਲੋਂ RS ਬੈਂਸ ਨੂੰ ਵਿਸ਼ੇਸ਼ ਵਕੀਲ ਵਜੋਂ ਨਿਯੁਕਤ ਕਰਨ ਦੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ (Bhai Krishan Bhagwan Singh) ਦੇ ਲੜਕੇ ਸੁਖਰਾਜ ਸਿੰਘ ਨੇ ਕਿਹਾ ਕਿ ਸੀਨੀਅਰ ਵਕੀਲ RS ਬੈਂਸ (RS Bains) ਨੂੰ ਬਹੁਤ ਪਹਿਲਾਂ ਹੀ ਸਰਕਾਰ ਵੱਲੋਂ ਨਿਯੁਕਤ ਕਰ ਦੇਣਾ ਚਾਹੀਦਾ ਸੀ।
ਪਰ ਪੰਜਾਬ ਸਰਕਾਰ ਇਸ ਮਾਮਲੇ 'ਤੇ ਸ਼ੁਰੂ ਤੋਂ ਹੀ ਸਿਆਸਤ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਨੂੰ 1984 ਦੇ ਮਾਮਲਿਆਂ ਵਾਂਗ ਸਿਰਫ ਸਿਆਸੀ ਮੁੱਦੇ ਵਜੋਂ ਵਰਤਿਆ ਜਾ ਰਿਹਾ ਅਤੇ ਚੋਣਾਂ ਸਮੇਂ ਹੀ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਜਾਂਦਾ। ਉਹਨਾਂ ਕਿਹਾ ਕਿ ਸਰਕਾਰ ਬੇਅਦਬੀ ਮਾਮਲਿਆਂ ਵਿੱਚ ਕਦੇ ਵੀ ਇਨਸਾਫ਼ ਨਾ ਦੇਣਾ ਚਹੁੰਦੀ ਹੈ ਅਤੇ ਨਾ ਹੀ ਦੇ ਪਾਵੇਗੀ। ਉਹਨਾਂ ਕਿਹਾ ਕਿ RS ਬੈਂਸ (RS Bains) ਨੂੰ ਹੁਣ ਬੇਅਦਬੀ ਮਾਮਲਿਆਂ ਦੀ ਪੈਰਵਾਈ ਦੇ ਕੇ ਸਰਕਾਰ ਆਪਣੀ ਨਾਕਾਮੀ ਦਾ ਠੀਕਰਾ RS ਬੈਂਸ (RS Bains) ਖ਼ਿਲਾਫ਼ ਭੰਨ੍ਹਣਾ ਚਾਹੁੰਦੀ ਹੈ।
ਬੇਅਦਬੀ ਮਾਮਲੇ ’ਚ ਕੀਤੀਆਂ ਨਿਯੁਕਤੀਆਂ ’ਤੇ ਨਵਜੋਤ ਸਿੱਧੂ ਨੇ ਸਵਾਲ ਚੁੱਕੇ ਹਨ
ਦੱਸ ਦਈਏ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਹੁੰਦੇ ਵਿਰੋਧੀ ਉਹਨਾਂ ’ਤੇ ਸਵਾਲ ਖੜੇ ਕਰ ਰਹੇ ਸਨ ਉਥੇ ਹੀ ਕਾਂਗਰਸ ਵੀ ਇਸ ਮਾਮਲੇ ’ਚ ਇਨਸਾਫ਼ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਖੜੇ ਕਰ ਰਹੇ ਸਨ। ਉਥੇ ਹੀ ਹੁਣ ਪੰਜਾਬ ਵਿੱਚ ਮੁੱਖ ਮੰਤਰੀ (CM) ਸਮੇਤ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ। ਉਥੇ ਹੀ ਨਵੇਂ ਮੁੱਖ ਮੰਤਰੀ ਵੱਲੋਂ ਬੇਅਦਬੀ ਮਾਮਲੇ ਵਿੱਚ ਇਨਸਾਫ਼ ਲਈ ਨਵੇਂ ਏਜੀ/ਡੀਜੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਹਨਾਂ ਨੇ ਵਿਰੋਧੀ ਤਾਂ ਸਵਾਲ ਖੜੇ ਕਰ ਰਹੇ ਸਨ ਉਥੇ ਹੀ ਹੁਣ ਪਾਰਟੀ ਤੋਂ ਨਾਰਾਜ਼ ਚੱਲ ਰਹੀ ਕਾਂਗਰਸੀ ਆਗੂ ਨਵਜੋਤ ਸਿੱਧੂ (Navjot Sidhu) ਵੀ ਇਸ ’ਤੇ ਸਵਾਲ ਖੜੇ ਕਰ ਰਹੇ ਹਨ।
ਇਹ ਵੀ ਪੜ੍ਹੋ:- ਬੇਅਦਬੀ ਮਾਮਲੇ ’ਚ ਕੀਤੀਆਂ ਨਿਯੁਕਤੀਆਂ ’ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ, ਕਿਹਾ...