ਫਰੀਦਕੋਟ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਸਰਕਾਰ ਬਣਦੇ ਹੀ ਚਾਰ ਹਫ਼ਤਿਆਂ ਵਿੱਚ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਪਰ ਸਰਕਾਰ ਦੇ ਇਹ ਸਾਰੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ।
ਜੈਤੋ ਵਿੱਚ ਇੱਕ ਪਿਤਾ ਆਪਣੇ ਤਿੰਨਾਂ ਪੁੱਤਾ ਦੇ ਚਿੱਟੇ ਦੇ ਸੇਵਨ ਕਰਨ ਤੋਂ ਤੰਗ ਆ ਕੇ ਪੈਟਰੋਲ ਦੀ ਬੋਤਲ ਅਤੇ ਮਾਚਸ ਲੈ ਡੀਐਸਪੀ ਦਫ਼ਤਰ ਪਹੁੰਚ ਗਿਆ। ਪੀੜਤ ਪਿਤਾ ਨੇ ਆਪਣੇ ਆਪ ਨੂੰ ਲੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਪੱਤਰਕਾਰਾ ਨੇ ਅਜਿਹਾ ਹੋਣ ਨਹੀਂ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਿਤਾ ਨੇ ਕਿਹਾ ਕਿ ਉਸ ਦੇ ਤਿੰਨੋਂ ਪੁੱਤ ਚਿੱਟੇ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੈਤੋ ਵਿੱਚ ਲੀਡਰਾਂ ਦੀ ਦੇਖ ਰੇਖ ਵਿੱਚ ਚਿੱਟਾ ਵਿਕਦਾ ਹੈ। ਅਕਾਲੀ ਦੇ ਟਾਈਮ 'ਤੇ ਵੀ ਚਿੱਟਾ ਵਿਕਦਾ ਸੀ ਅਤੇ ਹੁਣ ਕਾਂਗਰਸੀ ਚਿੱਟਾ ਵੇਚ ਰਹੇ ਹਨ।
ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਚਿੱਟਾ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰੇ ਜਿਸ ਨਾਲ ਇਹ ਚਿੱਟੇ ਦਾ ਕਾਰੋਬਾਰ ਬੰਦ ਹੋ ਸਕੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਜਵਾਨੀ ਨੂੰ ਬੱਚਾ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮਣਦੀ ਹੈ ਤਾਂ ਉਹ ਡੀਐੱਸਪੀ ਦਫ਼ਤਰ ਵਿਖੇ ਖੁਦਕੁਸ਼ੀ ਕਰ ਲੈਣਗੇ ਅਤੇ ਇਸ ਦੀ ਸਾਰੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਬਾਰੇ ਜੱਦੋ ਡੀਐਸਪੀ ਸਾਹਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਚਾਣਨ ਸਿੰਘ ਦੇ ਇੱਕ ਬੇਟੇ ਨਿਸ਼ਾਨ ਸਿੰਘ 'ਤੇ ਨਸ਼ੀਲੀਆ ਗੋਲੀਆਂ ਵੇਚਣ ਦੇ ਪਹਿਲੇ ਹੀ ਤਿੰਨ ਮਾਮਲੇ ਦਰਜ਼ ਹਨ। ਪੁਲਿਸ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਬਖਸ਼ੇਗੀ। ਚਾਣਨ ਸਿੰਘ ਦੀ ਸ਼ਿਕਾਇਤ ਉੱਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋਂ :ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਚੱਲਿਆ ਪੁਲਿਸ ਦਾ ਡੰਡਾ