ETV Bharat / state

ਅਵਾਰਾ ਪਸ਼ੂਆਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਵੱਲੋਂ ਫ਼ਰੀਦਕੋਟ 'ਚ ਦਿੱਤਾ ਧਰਨਾ ਰਿਹਾ ਫਲਾਪ

ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਉਜਾੜਾ ਕੀਤੇ ਜਾਣ ਦੇ ਵਿਰੋਧ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਬੀਕੇਯੂ ਲੱਖੋਵਾਲ ਵੱਲੋਂ ਫ਼ਰੀਦਕੋਟ ਵਿਖੇ ਦਿੱਤਾ ਗਿਆ ਧਰਨਾ ਫਲਾਪ ਸ਼ੋਅ ਹੀ ਸਾਬਤ ਹੋਇਆ।

ਫ਼ਰੀਦਕੋਟ 'ਚ ਧਰਨਾ
ਫ਼ਰੀਦਕੋਟ 'ਚ ਧਰਨਾ
author img

By

Published : Feb 8, 2020, 8:33 AM IST

ਫ਼ਰੀਦਕੋਟ: ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਉਜਾੜਾ ਕੀਤੇ ਜਾਣ ਦੇ ਵਿਰੋਧ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਹ ਧਰਨਾ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਸਤਾਂ 'ਤੇ ਲਗਾਏ ਗਏ ਗਉ ਸੈੱਸ ਤੋਂ ਬਾਅਦ ਵੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ 'ਤੇ ਦਿੱਤਾ ਗਿਆ।

ਫ਼ਰੀਦਕੋਟ 'ਚ ਧਰਨਾ

ਇਸ ਧਰਨੇ ਵਿੱਚ ਪਹੁੰਚੇ ਬੀਕੇਯੂ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਸਰਕਾਰ ਨੂੰ ਗਉ ਸੈੱਸ ਲੈ ਕੇ ਵੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ 'ਤੇ ਘੇਰਿਆ। ਉਨ੍ਹਾਂ ਕਿਸਾਨਾਂ ਵੱਲੋਂ ਲਿਆਂਦੇ ਅਵਾਰਾ ਪਸ਼ੂ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਦੇ ਹਵਾਲੇ ਕੀਤੇ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ।

ਲੱਖੋਵਾਲ ਨੇ ਮੰਗ ਪੱਤਰ 'ਚ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਛੇਤੀ ਨਜਿੱਠਿਆ ਜਾਵੇ ਅਤੇ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੇ ਕਹਿਰ ਤੋਂ ਬਚਾਇਆ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ 'ਤੇ ਵੀ ਤੰਜ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਗਹਿਣੇ ਪਾ ਦਿਤਾ ਹੈ ਅਤੇ ਹੁਣ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਸਮੇ ਸਿਰ ਨਹੀਂ ਮਿਲ ਸਕਣਗੀਆਂ। ਨਾਲ ਹੀ ਉਨ੍ਹਾਂ ਕਿਸਾਨ ਕਰਜ਼ਾ ਮੁਆਫੀ 'ਤੇ ਕਿਹਾ ਕਿ ਸਰਕਾਰ ਬਹੁਤ ਥੋੜਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।

ਇਸ ਮੌਕੇ ਮੰਗ ਪੱਤਰ ਲੈਣ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਇੱਕ ਮੰਗ ਪੱਤਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਮੰਗ ਹੈ ਕਿ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਗੌਲੇਵਾਲਾ ਵਿਖੇ ਸਰਕਾਰੀ ਗਉਸ਼ਾਲਾ ਹੈ, ਜਿਥੇ ਕਿਸਾਨਾਂ ਵੱਲੋਂ ਲਿਆਂਦੇ ਅਵਾਰਾ ਪਸ਼ੂ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਗਉਸ਼ਾਲਾ ਵਿੱਚ ਜਲਦ ਹੀ ਇੱਕ ਹੋਰ ਸੈਡ ਦਾ ਨਿਰਮਾਣ ਕੀਤਾ ਜਾਵੇਗਾ, ਜਿਥੇ ਹੋਰ ਜ਼ਿਆਦਾ ਪਸ਼ੂ ਰੱਖੇ ਜਾ ਸਕਣਗੇ।

ਬੀਕੇਯੂ ਲੱਖੋਵਾਲ ਵੱਲੋਂ ਫ਼ਰੀਦਕੋਟ ਵਿਖੇ ਦਿੱਤਾ ਗਿਆ ਧਰਨਾ ਫਲਾਪ ਸ਼ੋਅ ਹੀ ਸਾਬਤ ਹੋਇਆ। ਧਰਨੇ ਵਿੱਚ BKU ਪ੍ਰਮੁੱਖ ਅਜਮੇਰ ਸਿੰਘ ਲੱਖੋਵਾਲ ਦੇ ਪਹੁੰਚਣ ਦੇ ਬਾਵਜੂਦ ਵੀ ਬਹੁਤੇ ਕਿਸਾਨਾਂ ਨੇ ਧਰਨੇ ਵਿੱਚ ਦਿਲਚਸਪੀ ਨਹੀਂ ਵਿਖਾਈ ਅਤੇ ਘੱਟ ਗਿਣਤੀ ਵਿੱਚ ਕਿਸਾਨ ਪਹੁੰਚੇ। ਇਸ ਸੰਬੰਧੀ ਜਦ ਅਜਮੇਰ ਸਿੰਘ ਲੱਖੋਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਬਹੁਤ ਆਏ ਸਨ ਉਹ ਖੁਦ ਹੀ ਲੇਟ ਸਨ, ਇਸ ਲਈ ਕਿਸਾਨ ਚਲੇ ਗਏ।

Intro:ਫਰੀਦਕੋਟ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ BKU ਲੱਖੋਵਾਲ ਵਲੋਂ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਦਿਤਾ ਗਿਆ ਧਰਨਾ ਰਿਹਾ ਫਲਾਪ, ਕਿਸਾਨਾਂ ਨੇ ਨਹੀਂ ਵਿਖਾਈ ਲੱਖੋਵਾਲ ਦੇ ਧਰਨੇ ਵਿਚ ਦਿਲਚਸਪੀ,

ਜਿਲ੍ਹਾ ਪ੍ਰਸ਼ਾਸ਼ਨ ਨੂੰ ਸੌਂਪੇ ਅਵਾਰਾ ਪਸ਼ੂ,
ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਕੀਤਾ ਗਹਿਣੇ, ਹੁਣ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਸਮੇ ਸਿਰ ਤਨਖਾਹਾਂ ਮਿਲਣੀਆਂ ਵੀ ਹੋਣਗੀਆਂ ਔਖੀਆਂ- ਲੱਖੋਵਾਲBody:

ਐਂਕਰ
ਪੰਜਾਬ ਵਿਚ ਸਰਕਾਰ ਵਲੋਂ ਵੱਖ ਵੱਖ ਵਸਤਾਂ ਤੇ ਲਗਾਏ ਗਏ ਗਉ ਸੈੱਸ ਤੋਂ ਬਾਅਦ ਵੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ ਅਤੇ ਅਵਾਰਾ ਪਸ਼ੂਆਂ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ ਤੇ ਉਜਾੜਾ ਕੀਤੇ ਜਾਣ ਦੇ ਵਿਰੋਧ ਵਿਚ ਅੱਜ BKU ਲੱਖੋਵਾਲ ਵਲੋਂ ਫਰੀਦਕੋਟ ਜਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਅਵਾਰਾ ਪਸ਼ੂ ਪ੍ਰਸ਼ਾਸ਼ਨ ਹਵਾਲੇ ਕੀਤੇ ਗਏ।

ਵੀ ਓ 1
ਇਸ ਧਰਨੇ ਵਿਚ ਪਹੁੰਚੇ BKU ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਜਿਥੇ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਬੋਲਦਿਆਂ ਸਰਕਾਰ ਨੂੰ ਗਉ ਸੈੱਸ ਲੈ ਕੇ ਵੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ ਤੇ ਘੇਰਿਆ ਉਥੇ ਹੀ ਉਹਨਾਂ ਕਿਸਾਨਾਂ ਵਲੋਂ ਲਿਆਂਦੇ ਅਵਾਰਾ ਪਸ਼ੂ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਹਵਾਲੇ ਕੀਤੇ ਅਤੇ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜਲਦ ਨਜਿੱਠਿਆ ਜਾਵੇ ਅਤੇ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੇ ਕਹਿਰ ਤੋਂ ਬਚਾਇਆ ਜਾਵੇ।ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਗਹਿਣੇ ਪਾ ਦਿਤਾ ਹੈ ਅਤੇ ਹੁਣ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਸਮੇ ਸਿਰ ਨਹੀਂ ਮਿਲ ਸਕਣਗੀਆਂ ।ਨਾਲ ਹੀ ਉਹਨਾਂ ਕਿਸਾਨ ਕਰਜਾ ਮੁਆਫੀ ਤੇ ਕਿਹਾ ਕਿ ਸਰਕਾਰ ਬਹੁਤ ਥੋੜਾ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਹੈ।
ਬਾਈਟ: ਅਜਮੇਰ ਸਿੰਘ ਲੱਖੋਵਾਲ

ਵੀ ਓ 2
ਇਸ ਮੌਕੇ ਮੰਗ ਪੱਤਰ ਲੈਣ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਵਲੋਂ ਉਹਨਾਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਇਕ ਮੰਗ ਪੱਤਰ ਦਿਤਾ ਗਿਆ ਹੈ। ਉਹਨਾਂ ਕਿਹਾ ਕਿਸਾਨਾਂ ਦੀ ਮੰਗ ਹੈ ਕਿ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਗੌਲੇਵਾਲਾ ਵਿਖੇ ਸਰਕਾਰੀ ਗਉਸ਼ਾਲਾ ਹੈ ਜਿਥੇ ਕਿਸਾਨਾਂ ਵਲੋਂ ਲਿਆਂਦੇ ਅਵਾਰਾ ਪਸ਼ੂ ਭੇਜ ਦਿੱਤੇ ਹਨ ਉਹਨਾਂ ਕਿਹਾ ਕਿ ਇਸ ਗਉਸ਼ਾਲਾ ਵਿਚ ਜਲਦ ਹੀ ਇਕ ਹੋਰ ਸੈਡ ਦਾ ਨਿਰਮਾਣ ਕੀਤਾ ਜਾਵੇਗਾ ਜਿਥੇ ਹੋਰ ਜ਼ਿਆਦਾ ਪਸੂ ਰੱਖੇ ਜਾ ਸਕਣਗੇ।
ਬਾਈਟ ADC ਗੁਰਜੀਤ ਸਿੰਘ

ਵੀ ਓ 3
BKU ਲੱਖੋਵਾਲ ਵਲੋਂ ਫਰੀਦਕੋਟ ਵਿਖੇ ਦਿੱਤਾ ਗਿਆ ਧਰਨਾ ਫਲਾਪ ਸ਼ੋਅ ਹੀ ਸਾਬਤ ਹੋਇਆ । ਅੱਜ ਦੇ ਧਰਨੇ ਵਿਚ BKU ਪ੍ਰਮੁੱਖ ਅਜਮੇਰ ਸਿੰਘ ਲੱਖੋਵਾਲ ਦੇ ਪਹੁੰਚਣ ਦੇ ਬਾਵਜੂਦ ਵੀ ਬਹੁਤੇ ਕਿਸਾਨਾਂ ਨੇ ਧਰਨੇ ਵਿਚ ਦਿਲਚਸਪੀ ਨਹੀਂ ਵਿਖਾਈ ਅਤੇ ਬੜੀ ਘੱਟ ਗਿਣਤੀ ਵਿਚ ਕਿਸਾਨ ਪਹੁੰਚੇ, ਇਸ ਸੰਬੰਧੀ ਜਦ ਅਜਮੇਰ ਸਿੰਘ ਲੱਖੋਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨ ਤਾਂ ਬਹੁਤ ਆਏ ਸਨ ਉਹ ਖੁਦ ਹੀ ਲੇਟ ਸਨ ਇਸ ਲਈ ਕਿਸਾਨ ਚਲੇ ਗਏ।
ਬਾਈਟ ਅਜਮੇਰ ਸਿੰਘ ਲੱਖੋਵਾਲConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.