ETV Bharat / state

ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਪੀੜਤਾ ਨੇ ਕਿਹਾ, ਪੁੱਛਗਿੱਛ ਤੋਂ ਬਾਅਦ ਜਾਂਚ ਖਾਰਜ ਹੁੰਦੀ ਵੇਖੀ ਹੈ

ਕੋਟਕਪੂਰਾ ਬਹਿਬਲ ਗੋਲੀ ਕਾਂਡ ਮਾਮਲੇ (Behbal Kalan Case) ਵਿੱਚ ਐਸਆਈਟੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਪੁੱਛਗਿੱਛ ਤੋਂ ਬਾਅਦ ਜਾਂਚ ਪਹਿਲਾਂ ਵੀ ਖਾਰਜ ਹੁੰਦੀ ਦੇਖੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਹੈ ਤੇ ਕਿਹਾ ਹੈ ਕਿ 1 ਸਤੰਬਰ ਨੂੰ ਪ੍ਰਕਾਸ਼ ਦਿਹਾੜੇ ਉੱਤੇ ਬਹਿਬਲ ਵਿੱਚ ਭਾਰੀ ਇਕੱਠ ਕੀਤਾ ਜਾਵੇਗਾ।

Behbal Kalan Case, sacrilege case
sacrilege case
author img

By

Published : Aug 26, 2022, 7:42 AM IST

Updated : Aug 26, 2022, 8:29 AM IST

ਫ਼ਰੀਦਕੋਟ: ਕੋਟਕਪੂਰਾ ਬਹਿਬਲ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਕਾਫ਼ੀ ਸਮਾਂ ਬੀਤ ਚੁੱਕਾ ਹੈ। ਇਸ ਦੇ ਸ਼ਿਕਾਰ ਹੋਏ ਪੀੜਤ (Behbal Kalan Case) ਪਰਿਵਾਰਾਂ ਅਤੇ ਸੰਗਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਆਪਣੇ ਸਮੇਂ ਵਿੱਚ ਗਠਨ ਕੀਤੀਆਂ ਵਿਸ਼ੇਸ਼ ਜਾਂਚ ਟੀਮਾਂ 'ਚ ਲਗਾਤਾਰ ਕਈ ਲੋਕਾਂ ਨੂੰ ਸ਼ਾਮਿਲ ਕਰ ਚੁੱਕੀਆ ਹਨ, ਪਰ ਅਸਲ ਦੋਸ਼ੀ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਤੋਂ ਦੂਰ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਤੋਂ ਪਹਿਲੀ ਐਸਆਈਟੀ ਪੁੱਛਗਿੱਛ ਕਰ ਚੁੱਕੀ ਹੈ। ਉੱਥੇ ਹੀ ਇੱਕ ਵਾਰ ਫੇਰ ਉਸ ਸਮੇਂ ਦੇ ਅਕਾਲੀ ਸਰਕਾਰ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਨੇ ਤਲਬ (SIT Summoned To Sukhbir Badal) ਕੀਤਾ ਹੈ ਅਤੇ ਜਾਣਕਾਰੀ ਅਨੁਸਾਰ 30 ਅਗਸਤ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਹੈ।

ਪ੍ਰਕਾਸ਼ ਪੁਰਬ ਵਾਲੇ ਦਿਨ ਸਰਕਾਰ ਨੂੰ ਅਲਟੀਮੇਟਮ: ਇਸ ਦੇ ਸੰਬੰਧ ਵਿਚ ਸੁਖਰਾਜ ਸਿੰਘ ਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਬਿੱਟੂ ਸਰਾਵਾਂ ਦੇ ਪਿਤਾ ਸਾਧੂ ਸਿੰਘ ਜਿਨ੍ਹਾਂ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਦੇ ਇਨਸਾਫ ਲਈ ਪਿਛਲੇ ਕਾਫੀ ਸਮੇਂ ਤੋਂ ਮੋਰਚਾ ਲਗਾਇਆ ਹੋਇਆ ਹੈ। ਇਨ੍ਹਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਟ ਵਲੋਂ ਤਲਬ ਕਰਨ ਦੀ ਸ਼ਲਾਘਾ ਤਾਂ ਕੀਤੀ, ਪਰ ਇਨਸਾਫ ਦੀ ਕੋਈ ਵੀ ਉਮੀਦ ਨਾ ਪੂਰੀ ਹੋਣ ਦੀ ਗੱਲ ਵੀ ਕਹੀ। ਉਨ੍ਹਾਂ ਵਲੋਂ ਸਰਕਾਰ ਨੂੰ ਅਲਟੀਮੇਟਮ ਦੇਣ ਲਈ 1 ਸਤੰਬਰ ਨੂੰ ਪ੍ਰਕਾਸ਼ ਦਿਹਾੜੇ ਉੱਤੇ ਬਹਿਬਲ ਵਿੱਚ ਭਾਰੀ ਇਕੱਠ ਰੱਖਿਆ ਹੋਇਆ ਹੈ। ਸਿੱਖ ਸੰਗਤਾਂ ਲਗਾਤਾਰ ਇਸ ਬੇਅਦਬੀ ਅਤੇ ਗੋਲੀਕਾਂਡ ਦਾ ਇਨਸਾਫ ਦੀ ਉਡੀਕ ਵਿਚ ਲਗਾਤਾਰ ਸੰਘਰਸ਼ ਕਰ ਰਹੀਆ ਹਨ।

ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਪੀੜਤਾ ਨੇ ਕਿਹਾ, ਪੁੱਛਗਿੱਛ ਤੋਂ ਬਾਅਦ ਜਾਂਚ ਖਾਰਜ ਹੁੰਦੀ ਵੇਖੀ ਹੈ

ਇਸ ਸਮੇਂ ਗੁਰਜੀਤ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸਿਟ ਨੇ ਤਲਬ ਕੀਤਾ ਹੈ, ਬਹੁਤ ਚੰਗੀ ਗੱਲ ਹੈ। ਪਰ, ਬਾਕੀ ਤਾਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਸਿੱਟਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸਾਨੂੰ ਆਸ ਹੈ, ਅਸੀਂ ਆਸ ਉੱਤੇ ਹੀ ਜਿਊਂਦੇ ਹਾਂ। ਸਰਕਾਰ ਵਲੋਂ (sacrilege case) ਸਮਾਂ ਮੰਗੇ ਜਾਣ ਦੇ ਜਵਾਬ ਉੱਤੇ ਉਨ੍ਹਾਂ ਕਿਹਾ ਕਿ ਇਹ ਤਾਂ ਸੰਗਤ ਦੀ ਮਰਜ਼ੀ ਨਾਲ ਹੈ ਕਿ ਸਮਾਂ ਦੇਣਾ ਹੈ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਪਰ ਇਸ ਦੇ ਉਲਟ ਸਰਕਾਰ ਵੱਲੋਂ ਕੋਈ ਵੀ ਜ਼ਿੰਮੇਵਾਰ ਵਿਅਕਤੀ ਗੱਲਬਾਤ ਕਰਨ ਨਹੀਂ ਆਉਂਦਾ। ਹਰ ਵਾਰ ਕਿਸੇ ਐਮਐਲਏ ਨੂੰ ਭੇਜ ਦਿੰਦੇ ਹਨ ਜਾਂ ਕਦੀ ਕਿਸੇ ਵਕੀਲ ਨੂੰ ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ ਇੱਥੇ ਜਦੋਂ ਵੀ ਆਉਂਦੇ ਹਨ, ਉਹ ਆ ਕੇ ਆਖਦੇ ਹਨ ਕਿ ਮੇਰੇ ਹੱਥ ਵੱਸ ਕੁੱਝ ਨਹੀਂ ਹੈ। ਮੈਂ ਤਾਂ ਇੱਕ ਸਿੱਖ ਦੇ ਤੌਰ ਉੱਤੇ ਤੁਹਾਡੇ ਵਿੱਚ ਹਾਜ਼ਰੀ ਲਵਾਉਣ ਲਈ ਆਇਆ ਹਾਂ। ਜੋ ਮੰਤਰੀ ਆਇਆ ਸੀ ਉਸ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਏਥੇ ਬੇਅਦਬੀ ਹੋਈ ਸੀ।

ਪੀੜਤ ਨੇ ਕਿਹਾ ਕਿ ਇਹ ਮੰਤਰੀ ਤਾਂ ਇੱਕ ਟੈਮ ਟਪਾਊ ਮੰਤਰੀ ਦੇ ਤੌਰ ਉੱਤੇ ਹੀ ਆਉਂਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਬਾਰੇ ਜਾਣਕਾਰੀ ਨਹੀਂ ਹੈ। ਕਿਹੜਾ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਨਾ ਹੀ ਇਹ ਬੰਦਿਆਂ ਦਾ ਕੋਈ ਭਰੋਸਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇਨ੍ਹਾਂ ਦੇ ਮੰਤਰੀ ਹਰਪਾਲ ਚੀਮਾ ਜਾਂ ਹੋਰ ਮੰਤਰੀ ਜੋ ਪਹਿਲਾਂ ਉਨ੍ਹਾਂ ਦੇ ਘਰ ਮਹੀਨੇ ਮਹੀਨੇ ਬਾਹਰ ਆ ਕੇ ਬੈਠਦੇ ਸਨ ਕਿ ਅਸੀਂ ਤੁਹਾਨੂੰ ਇਨਸਾਫ ਦਵਾਂਗੇ। ਹੁਣ ਉਹ ਫੋਨ ਵੀ ਨਹੀਂ ਸੁਣਦੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸਾਨੂੰ ਕੋਈ ਯਕੀਨ ਨਹੀਂ ਹੈ, ਜੋ ਇਹ ਕਰ ਰਹੇ ਹਨ। ਸਾਨੂੰ ਉਦੋਂ ਯਕੀਨ ਹੋਵੇਗਾ, ਜਦੋਂ ਕੋਈ ਨਤੀਜਾ ਆਵੇਗਾ। ਪੁੱਛਗਿੱਛ ਪਹਿਲਾਂ ਵੀ ਹੋ ਚੁੱਕੀਆਂ, ਇਨਵੈਸਟੀਗੇਸ਼ਨਾਂ ਖਾਰਜ ਹੁੰਦੀਆਂ ਵੀ ਵੇਖੀਆਂ ਅਤੇ ਪੁੱਛਗਿੱਛ ਹੁੰਦੀਆਂ ਵੀ ਦੇਖੀਆਂ ਹਨ। ਪਰ, ਜੋ ਸਿੱਟ ਦੇ ਮੁਖੀ ਹਨ ਉਹ ਬਦਲਦੇ ਵੀ ਦੇਖੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਉਨਾਂ ਚਿਰ ਇਸ ਨੂੰ ਖਾਨਾਪੂਰਤੀ ਹੀ ਸਮਝਿਆ ਜਾਵੇਗਾ।

ਨਿਆਮੀਵਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਅਮਰੀਕ ਸਿੰਘ ਅਜਨਾਲਾ ਵੱਲੋਂ ਗਲ ਕਹੀ ਗਈ ਹੈ, ਉਸ ਨਾਲ ਉਨ੍ਹਾਂ ਨੂੰ ਦੁੱਖ ਹੈ, ਸਾਡੇ ਆਗੂ ਇਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹਨ। ਸਿਸਟਮ ਦੇ ਹੱਕ ਵਿੱਚ ਭੁਗਤਣਾ ਬਹੁਤ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਇੱਕ ਤਰੀਕ ਨੂੰ ਹੋਣ ਵਾਲੇ ਇਕੱਠ ਵਿਚ ਜੇਕਰ ਸਿੱਖ ਸੰਗਤ ਵੱਡੇ ਇਕੱਠ ਵਿੱਚ ਆਉਂਦੀ ਹੈ, ਤਾਂ ਜੋ ਵੀ ਉਹ ਪ੍ਰੋਗਰਾਮ ਦੇਣਗੇ ਉਸ ਮੁਤਾਬਕ ਸਾਰੀ ਸੰਗਤ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ

Last Updated : Aug 26, 2022, 8:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.