ETV Bharat / state

ਮੋਰ ਨੂੰ ਜ਼ਿੰਦਗੀ ਦੇ ਕੇ ਲੋਕਾਂ ਲਈ ਮਿਸਾਲ ਬਣਿਆ ਸ਼ੰਕਰ ਸ਼ਰਮਾ

ਫ਼ਰੀਦਕੋਟ 'ਚ ਬੀੜ ਸੁਸਾਇਟੀ ਇੱਕ ਜ਼ਖ਼ਮੀ ਮੋਰ ਨੂੰ ਠੀਕ ਕਰਨ 'ਚ ਸਫ਼ਲ ਹੋਈ ਹੈ। ਮੋਰ ਦੀ ਫੂਡ ਨਲੀ ਕਿਸੇ ਸਪਰੇਅ ਕਾਰਨ ਜਾਮ ਹੋ ਗਈ ਸੀ ਅਤੇ ਉਸ ਦੀ ਇੱਕ ਅੱਖ ਵੀ ਜ਼ਖ਼ਮੀ ਸੀ। ਪੰਛੀ ਮਾਹਰ ਨੇ ਮੋਰ ਦਾ ਇਲਾਜ ਕਰਕੇ ਉਸ ਨੰ ਅਜ਼ਾਦ ਕਰ ਦਿੱਤਾ ਹੈ। ਮੋਰ ਦਾ ਪੂਰੇ ਦੇਸੀ ਤਰੀਕੇ ਨਾਲ ਇਲਾਜ ਕੀਤਾ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Jul 8, 2020, 11:55 AM IST

ਫ਼ਰੀਦਕੋਟ: ਬਚਪਨ 'ਚ ਸਕੂਲ 'ਚ ਇੱਕ ਕਹਾਣੀ ਪੜ੍ਹਾਈ ਜਾਂਦੀ ਸੀ ਜਿਸ 'ਚ ਸਿਧਾਰਥ ਨਾਂਅ ਦਾ ਰਾਜਾ ਇੱਕ ਜ਼ਖਮੀ ਪੰਛੀ ਦੀ ਸਾਂਭ ਸੰਭਾਲ ਕਰਦਾ ਹੈ ਅਤੇ ਉਸ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਅਜ਼ਾਦ ਕਰ ਦਿੰਦਾ ਹੈ। ਮਨੁੱਖ ਜਾਤੀ ਦੀ ਮਦਦ ਲਈ ਵਧੇਰੇ ਲੋਕ ਆਉਂਦੇ ਹਨ ਪਰ ਪੰਛੀਆਂ ਦੀ ਮਦਦ ਲਈ ਕੋਈ ਵਿਰਲਾ ਹੀ ਅੱਗਾ ਆਉਂਦਾ ਹੈ। ਫ਼ਰੀਦਕੋਟ 'ਚ ਵੀ ਕੁੱਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ ਜਿੱਥੇ ਬੀੜ ਸੁਸਾਇਟੀ ਇੱਕ ਜ਼ਖਮੀ ਮੋਰ ਨੂੰ ਠੀਕ ਕਰਨ 'ਚ ਸਫ਼ਲ ਹੋਈ ਹੈ।

ਵੇਖੋ ਵੀਡੀਓ

ਜਾਣਕਾਰੀ ਦਿੰਦਿਆਂ ਮਾਸਟਰ ਗੁਰਪ੍ਰੀਤ ਨੇ ਦੱਸਿਆ ਕਿ ਇਹ ਮੋਰ 4 ਦਿਨ ਪਹਿਲਾਂ ਜ਼ਖਮੀ 'ਤੇ ਬਿਮਾਰੀ ਦੀ ਹਾਲਤ ਵਿਚ ਕ੍ਰਿਸ਼ਨਾ ਫਾਰਮ ਦੇ ਮੈਨੇਜਰ ਰਘੁਬੀਰ ਸਿੰਘ ਨੂੰ ਮਿਲਿਆ ਸੀ, ਜਿਸ ਦਾ ਇਲਾਜ ਬੀੜ ਸੁਸਾਇਟੀ ਦੇ ਪੰਛੀ ਮਾਹਰ ਸ਼ੰਕਰ ਸ਼ਰਮਾ ਰਾਹੀਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ।

ਪੰਛੀ ਮਾਹਰ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਖੇਤਾਂ 'ਚ ਵਾਧੂ ਸਪਰੇਅ ਹੋਣ ਕਾਰਨ ਮੋਰ ਦੀ ਖ਼ੁਰਾਕ 'ਚ ਵੀ ਕੁੱਝ ਮਿਲਾਵਟ ਵਾਲਾ ਸਮਾਨ ਚਲਾ ਗਿਆ ਸੀ ਜਿਸ ਕਾਰਨ ਇਸ ਦੀ ਫੂਡ ਨਲੀ ਜਾਮ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਇੱਕ ਅੱਖ ਵੀ ਪੂਰੀ ਤਰ੍ਹਾਂ ਜ਼ਖ਼ਮੀ ਸੀ। ਸ਼ੰਕਰ ਸ਼ਰਮਾ ਨੇ ਇਲਾਜ ਦੀ ਪ੍ਰਕਿਰਿਆ ਦੱਸਦਿਆਂ ਕਿਹਾ ਕਿ ਇਸ ਮੋਰ ਦਾ ਪੂਰਾ ਦੇਸੀ ਤਰੀਕੇ ਨਾਲ ਇਲਾਜ ਕੀਤਾ ਗਿਆ ਹੈ ਤੇ ਜਦੋਂ ਵੀ ਕੋਈ ਇਲਾਜ ਕੀਤਾ ਜਾਂਦਾ ਹੈ ਤਾਂ ਯਕੀਨੀ ਬਣਾਇਆ ਜਾਂਦਾ ਹੈ ਕਿ ਪੰਛੀ ਨੂੰ ਵਧੇਰੇ ਗਰਮ ਦਵਾਈ ਨਾ ਦਿੱਤੀ ਜਾਵੇ ਅਤੇ ਉਸ ਦਾ ਪੂਰਾ ਦੇਸੀ ਤਰੀਕੇ ਨਾਲ ਹੀ ਇਲਾਜ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਰੋਚਕ ਗੱਲ ਇਹ ਹੈ ਕਿ ਇਲਾਜ ਦੌਰਾਨ ਇਸ ਦੇ ਬਾਕੀ ਸਾਥੀ ਮੋਰ ਵੀ ਇਸ ਨੂੰ ਮਿਲਣ ਆਉਂਦੇ ਰਹੇ ਹਨ ਅਤੇ 5-7 ਦਿਨਾਂ ਬਾਅਦ ਜਦੋਂ ਇਹ ਮੋਰ ਠੀਕ ਹੋ ਗਿਆ ਤਾਂ ਇਸ ਨੂੰ ਵੀ ਅਜ਼ਾਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬਰਡਜ਼ ਇਨਵਾਇਰਮੈਂਟ ਐਂਡ ਅਰਥ ਰੀਵਾਈਵਿੰਗ ਹੈੰਡਜ਼ ਸੁਸਾਇਟੀ 'ਬੀੜ' ਹੁਣ ਤਕ 400 ਤੋਂ ਵੱਧ ਜ਼ਖ਼ਮੀ 'ਤੇ ਬਿਮਾਰ ਪੰਛੀਆਂ ਦਾ ਸਫ਼ਲਤਾਪੂਰਵਕ ਇਲਾਜ ਕਰ ਚੁੱਕੀ ਹੈ। ਸ਼ੰਕਰ ਸ਼ਰੰਮਾ ਨੇ ਦੱਸਿਆ ਕਿ ਪਿਛਲੇ 6-7 ਸਾਲਾਂ ਤੋਂ ਇਹ ਸੁਸਾਈਟੀ ਵਧੇਰੇ ਐਕਟਿਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜਿੱਥੇ ਵੀ ਉਨ੍ਹਾਂ ਨੂੰ ਜ਼ਖ਼ਮੀ ਪੰਛੀ ਮਿਲਦਾ ਹੈ ਤਾਂ ਉਸ ਦਾ ਸਹੀ ਇਲਾਜ ਕਰਵਾਇਆ ਜਾਵੇ।

ਇਸ ਤਰ੍ਹਾਂ ਬੀੜ ਸੁਸਾਇਟੀ ਨੇ ਜ਼ਖ਼ਮੀ ਮੋਰ ਦਾ ਸ਼ਫ਼ਲ ਇਲਾਜ ਕਰ ਉਸ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਇਸ ਘਟਨਾ ਤੋਂ ਸਾਨੂੰ ਸਬਕ ਸਿੱਖ ਪੰਛੀਆਂ ਪ੍ਰਤੀ ਵਧੇਰੇ ਭਾਵਨਾ ਰੱਖਣ ਦੀ ਵੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.