ਫ਼ਰੀਦਕੋਟ: ਜਿੱਥੇ ਇੱਕ ਪਾਸੇ ਪੂਰਾ ਵਿਸ਼ਵ ਕਰੋਨਾ ਦੀ ਲਪੇਟ ਵਿੱਚ ਆ ਚੁੱਕਾ ਹੈ ਜਿਸ ਨਾਲ ਆਏ ਦਿਨ ਹੀ ਮੌਤਾਂ ਦਾ ਅੰਕੜਾਂ ਵਧ ਰਿਹਾ ਹੈ। ਅਜਿਹੇ ’ਚ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਇੱਕ ਤਸਵੀਰ ਸਾਹਮਣੇ ਆਈ ਜਿਸਨੂੰ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਵੱਲੋਂ ਟਵੀਟ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਮੈਡੀਕਲ ਕਾਲਜ ਦੇ ਇੱਕ ਬੰਦ ਕਮਰੇ ਵਿੱਚ ਅਣਗਿਣਤ ਵੈਂਟੀਲੇਟਰ ਪਏ ਹੋਏ ਹਨ ਜੋ ਪ੍ਰਧਾਨ ਮੰਤਰੀ ਯੋਜਨਾ ਤਹਿਤ ਫ਼ਰੀਦਕੋਟ ਦੇ ਮੈਡਿਕਲ ਕਾਲਜ ਨੂੰ ਦਿੱਤੇ ਗਏ ਸਨ। ਜਦੋਂ ਕੁਲਤਾਰ ਸੰਧਵਾਂ ਨੇ ਇਸਦਾ ਟਵੀਟ ਕੀਤਾ ਉਸਦੇ ਬਾਅਦ ਮੈਡੀਕਲ ਕਾਲਜ ਦਾ ਪ੍ਰਸ਼ਾਸਨ ਹਰਕਤ ’ਚ ਆਇਆ।
ਇਹ ਵੀ ਪੜੋ: ਪੰਜਾਬ 'ਚ ਕੰਮ ਕਰਨ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਸਿੱਧੀ ਨਾਂਹ !
ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਦੇ ਨਾਲ ਲੜ ਰਿਹਾ ਹੈ ਲਗਾਤਾਰ ਮੌਤਾਂ ਹੋ ਰਹੀਆ ਹਨ ਅਤੇ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ 60 ਤੋਂ 70 ਦੇ ਕਰੀਬ ਵੈਂਟੀਲੇਟਰ ਖ਼ਰਾਬ ਪਏ ਹਨ ਪਰ ਪ੍ਰਸ਼ਾਸਨ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਉਨ੍ਹਾਂ ਨੂੰ ਠੀਕ ਨਹੀਂ ਕਰਾ ਰਿਹਾ ਜੇਕਰ ਇਹ ਠੀਕ ਹੁੰਦੇ ਇਸ ਨਾਲ ਕਿੰਨੀਆ ਕੀਮਤੀ ਜਾਨਾਂ ਬਚ ਸਕਣਗੀਆਂ।
ਇਸ ਸਮੇਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜਬਹਾਦੁਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ 42 ਵੈਟੀਲੇਟਰ ਕੰਮ ਕਰ ਰਹੇ ਹਨ ਅਤੇ 82 ਦੇ ਕਰੀਬ ਵੈਟੀਲੇਟਰ ਸਾਨੂੰ ਮੁੱਖ ਮੰਤਰੀ ਯੋਜਨਾ ਤਹਿਤ ਸਾਨੂੰ ਮਿਲੇ ਸਨ ਜਿਸ ਵਿਚੋਂ 62 ਵੈਂਟੀਲੇਟਰ ਖ਼ਰਾਬ ਹਨ ਉਹ ਕਾਫ਼ੀ ਖ਼ਰਾਬ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਵੈਂਟੀਲੇਟਰ ਤਾਂ ਪਹਿਲਾਂ ਹੀ ਖ਼ਰਾਬ ਹਾਲਤ ’ਚ ਸੀ ਅਤੇ ਕੁੱਝ ਬਾਅਦ ਵਿੱਚ ਖ਼ਰਾਬ ਹੋ ਗਏ ਇਸਦੇ ਬਾਰੇ ਵਿੱਚ ਉਨ੍ਹਾਂ ਨੇ ਲਿਖਿਆ ਹੋਇਆ ਹੈ ਜਿਨ੍ਹਾਂ ਨੂੰ ਛੇਤੀ ਹੀ ਠੀਕ ਕਰਾਇਆ ਜਾਵੇਗਾ ਅਤੇ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਰਖਾਸਤ ਕੀਤੀ ਹੈ ਅਤੇ ਸਿਹਤ ਮੰਤਰੀ ਵੱਲੋਂ ਹੁਣ ਸਾਨੂੰ 10 ਅਤੇ ਨਵੇਂ ਵੈਂਟੀਲੇਟਰ ਦਿੱਤੇ ਜਾ ਰਹੇ ਹਨ ਜਿਸ ਨਾਲ ਕਾਫੀ ਰਾਹਤ ਮਿਲੇਗੀ।
ਇਹ ਵੀ ਪੜੋ: 7 ਸਾਲ ਪਹਿਲਾਂ ਅੱਖਾਂ ਗਵਾ ਚੁੱਕਾ ਸੁੱਚਾ ਬਣਿਆ ਲੋਕਾਂ ਲਈ ਮਿਸਾਲ