ਫਰੀਦਕੋਟ: ਜੈਤੋ ਵਿੱਚ ਜ਼ੈਲਦਾਰ ਪੈਟਰੋਲ ਪੰਪ ਦੇ ਕੋਲ ਹਾਦਸਾ ਵਾਪਰ ਗਿਆ ਤੇ ਇੱਕ ਔਰਤ ਗੰਭੀਰ ਜਖਮੀ ਹੋ ਗਈ। ਦਰਾਅਸਰ ਕੋਟਕਪੂਰਾ ਤੋਂ ਐਕਟਿਵਾ ਸਵਾਰ ਔਰਤ ਜੈਤੋ ਵੱਲ ਆ ਰਹੀ ਸੀ ਕਿ ਅਚਾਨਕ ਉਸ ਅੱਗੇ ਇੱਕ ਅਵਾਰਾ ਪਸ਼ੂ ਆ ਗਏ ਤੇ ਐਕਟਿਵਾ ਸਵਾਰ ਔਰਤ (accident occurred due to stray cattle) ਆਪਣੀ ਐਕਟਿਵਾ ਦਾ ਸੰਤੁਲਨ ਗਵਾ ਬੈਠੀ ਤੇ ਐਕਟਿਵਾ ਖਿਤਾਨਾ ਵਿੱਚ ਜਾ ਡਿੱਗੀ, ਜਿਸ ਕਾਰਨ ਔਰਤ ਗੰਭੀਰ ਜ਼ਖਮੀ ਰੂਪ ਵਿੱਚ ਜ਼ਖ਼ਮੀ ਹੋ ਗਈ।
ਇਹ ਵੀ ਪੜੋ: Daily Love Rashifal: ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੇਵਾ ਸੁਸਾਇਟੀ ਦੀ ਟੀਮ ਮੌਕੇ ਉੱਤੇ ਪਹੁੰਚੀ ਤੇ ਜ਼ਖਮੀ ਔਰਤ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ। ਪੀੜਤਾ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਿਸ ਦੀ ਪਛਾਣ ਸ਼ਾਲੂ (28 ਸਾਲ) ਪਤਨੀ ਪਰਗਟ ਸਿੰਘ ਵਾਸੀ ਕੋਟਕਪੂਰਾ ਵਜੋਂ ਹੋਈ ਹੈ।
ਇਹ ਵੀ ਪੜੋ: ਪੰਜਾਬ ਸਰਕਾਰ ਬਣਾਵੇਗੀ 'Healthy' ਸ਼ਰਾਬ ! ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ, ਗਰਮਾਇਆ ਸਿਆਸੀ ਮਾਹੌਲ