ਫ਼ਰੀਦਕੋਟ: ਰੁਜ਼ਗਾਰ ਲਈ ਕੁਵੈਤ ਗਏ ਇੱਕ ਪੰਜਾਬੀ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਦਾ ਨਾਂਅ ਜੋਗਿੰਦਰ ਸਿੰਘ ਹੈ ਤੇ ਉਹ ਫ਼ਰੀਦਕੋਟ ਦੇ ਕੋਟਕਪੂਰਾ ਦਾ ਵਾਸੀ ਸੀ। ਉਸ ਦੀ ਉਮਰ ਤਕਰੀਬਨ 38 ਸਾਲ ਸੀ।
ਮ੍ਰਿਤਕ ਦੇ ਗੁਆਂਢੀ ਨੇ ਕਿਹਾ ਕਿ ਜੋਗਿੰਦਰ ਸਿੰਘ 2 ਸਾਲ ਪਹਿਲਾਂ ਹੀ ਕੁਵੈਤ ਗਿਆ ਸੀ ਤੇ ਉੱਥੇ ਉਹ ਕਿਸੇ ਕੰਪਨੀ ਵਿੱਚ ਕੰਮ ਕਰਨ ਲਈ ਲੱਗਾ ਹੋਇਆ ਸੀ। ਉਸ ਕੰਪਨੀ ਵਿੱਚ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਜੋਗਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਹ ਉਥੇ ਹਸਪਤਾਲ ਜ਼ੇਰੇ ਇਲਾਜ ਸੀ, ਜਿਸ ਦੀ ਬੀਤੇ ਦਿਨ ਇਲਾਜ ਦੌਰਾਨ ਮੌਤ ਹੋ ਗਈ ਹੈ।
ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਕੁਵੈਤ ਵਿੱਚ ਬਣੇ ਪੰਜਾਬੀ ਗਰੁੱਪ ਦੀ ਮਦਦ ਨਾਲ ਕੋਟਕਪੁਰਾ ਵਿੱਚ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਦਾ ਪਰਿਵਾਰ ਬਹੁਤ ਗ਼ਰੀਬ ਹੈ। ਉਸ ਦੀ ਦੋ ਕੁੜੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ, ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਥੋਂ ਵੀ ਪਰਿਵਾਰ ਨੂੰ ਮਾਲੀ ਮਦਦ ਦਿਵਾਈ ਜਾਵੇ।