ETV Bharat / state

ਜੇਲ੍ਹਾਂ 'ਚ ਫੋਨ ਆਉਣੇ ਜਾਰੀ !, ਜੇਲ੍ਹ ਪ੍ਰਸ਼ਾਸਨ ਨੇ 6 ਮੋਬਾਇਲ ਫੋਨ ਕੀਤੇ ਬਰਾਮਦ

ਫਰੀਦਕੋਟ ਦੀ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ 6 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 2 ਅਲੱਗ-ਅਲੱਗ ਮਾਮਲੇ ਦਰਜ਼ ਕੀਤੇ ਗਏ ਹਨ।

ਜੇਲ੍ਹਾਂ 'ਚ ਫੋਨ ਆਉਣੇ ਜਾਰੀ, ਜੇਲ੍ਹ ਪ੍ਰਸ਼ਾਸਨ ਵੱਲੋ 6 ਮੋਬਾਇਲ ਫੋਨ ਬਰਾਮਦ

author img

By

Published : Jun 26, 2022, 5:52 PM IST

ਫਰੀਦਕੋਟ:- ਫਰੀਦਕੋਟ ਦੀ ਮਾਡਰਨ ਜੇਲ੍ਹ ਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਅਜਿਹੇ ਹੀ ਤਾਜ਼ੇ ਮਾਮਲੇ ਅਨੁਸਾਰ ਫਰੀਦਕੋਟ ਦੀ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ 6 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 2 ਅਲੱਗ-ਅਲੱਗ ਮਾਮਲੇ ਦਰਜ਼ ਕੀਤੇ ਗਏ ਹਨ।

ਇਸ ਮਾਮਲੇ ਬਾਰੇ ਜਾਣਕਰੀ ਦਿੰਦੇ ਹੋਏ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਪੱਤਰ ਅਨੁਸਾਰ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਇੱਕ ਹਵਾਲਾਤੀ ਤੋਂ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ, ਜਦੋ ਕਿ ਇੱਕ ਫੋਨ ਜੇਲ੍ਹ ਦੀ ਬੈਰਕ ਚੋਂ ਲਾਵਾਰਸ ਹਾਲਤ ਵਿੱਚ ਬ੍ਰਾਮਦ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜੇਲ੍ਹ ਦੀ ਬਾਹਰੀ ਦੀਵਾਰ ਤੋਂ ਬਾਹਰਲੇ ਪਾਸੇ ਤੋਂ ਚਾਰ ਪੈਕਟ ਜੇਲ੍ਹ ਦੀ ਬਾਊਂਡਰੀ ਅੰਦਰ ਸੁੱਟੈ ਮਿਲੇ ਜਿਸ ਚੋ ਚਾਰ ਮੋਬਾਇਲ ਫੋਨ ਅਤੇ ਚਾਰਜ਼ਰ ਬ੍ਰਾਮਦ ਕੀਤੇ ਗਏ।

ਜੇਲ੍ਹਾਂ 'ਚ ਫੋਨ ਆਉਣੇ ਜਾਰੀ, ਜੇਲ੍ਹ ਪ੍ਰਸ਼ਾਸਨ ਵੱਲੋ 6 ਮੋਬਾਇਲ ਫੋਨ ਬਰਾਮਦ

ਇਨ੍ਹਾਂ ਨੂੰ ਲੈ ਕੇ ਇੱਕ ਮਾਮਲਾ ਹਵਾਲਾਤੀ ਖ਼ਿਲਾਫ਼ ਦਰਜ ਕੀਤਾ ਗਿਆ, ਜਦਕਿ ਇੱਕ ਮਾਮਲਾ ਅਣਪਛਾਤੇ ਕੈਦੀ ਖਿਲਾਫ਼ ਦਰਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਮੁਤਬਿਕ ਆਰੋਪੀ ਕੈਦੀ ਨੂੰ ਪ੍ਰੋਡਕਸ਼ਨ ਵਰੰਟ 'ਤੇ ਲੈ ਕੇ ਹੋਰ ਪੁੱਛਗਿੱਛ ਕਰ ਪਤਾ ਲਗਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜੇਲ੍ਹ ਅੰਦਰ ਉਸ ਕੋਲ ਮੋਬਾਈਲ ਫੋਨ ਕਿਵੇਂ ਪੁੱਜਾ। ਦੂਸਰੇ ਪਾਸੇ ਜੋ ਲਵਾਰਿਸ ਹਾਲਤ ਵਿੱਚ ਬਰਾਮਦ ਮੋਬਾਇਲਾਂ ਨੂੰ ਲੈ ਕੇ ਜਾਂਚ ਕੀਤੀ ਜਵੇਗੀ ਕਿ ਇਹ ਮੋਬਾਇਲ ਅੰਦਰ ਬੈਠੇ ਕਿੰਨ੍ਹਾ ਕੈਦੀਆਂ ਕੋਲ ਪਹੁੰਚਾਏ ਜਾਣੇ ਸੀ।

ਇਹ ਵੀ ਪੜੋ: ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ: ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ, 400 ਤੋਂ ਵਧ ਲੋਕ ਹੋਏ ਸ਼ਾਮਲ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.