ਫਰੀਦਕੋਟ: ਪੰਜਾਬ 'ਚ ਚੋਰੀ ਦੀਆਂ ਘਟਨਾਵਾਂ ਹਰ ਦਿਨ ਵਾਪਰ ਦੀਆਂ ਰਹਿੰਦੀਆਂ ਹਨ, ਜਿਸ ਕਾਰਨ ਚੋਰਾਂ ਦੇ ਹੱਥ ਕੰਡੇ ਰੁੱਕਣ ਦਾ ਨਾਂ ਨਹੀ ਲੈ ਰਹੇ, ਚੋਰਾਂ ਤੇ ਨੱਥ ਪਾਉਣ ਲਈ ਜੈਤੋਂ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਉਸ ਵੇਲੇ ਸਫ਼ਲਤਾ ਮਿਲੀ,
ਜਦੋਂ ਖੇਤਾਂ ਦੀਆਂ ਮੋਟਰਾਂ ਤੋਂ ਚੋਰੀ ਕੀਤਾ ਹੋਇਆ 55 ਕਿੱਲੋ ਤਾਂਬਾ ਤਾਰ,ਇੱਕ ਫਰਸ਼ੀ ਕੰਡਾ ਅਤੇ ਬਿਜਲੀ ਦੀਆਂ ਤਾਰਾਂ 2 ਮੋਟਰਸਾਈਕਲ ਸਮੇਤ 5 ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ।
5 ਮੈਂਬਰੀ ਤਾਬਾਂ ਚੋਰ ਗਿਰੋਹ ਚੜ੍ਹਿਆ ਪੁਲਿਸ ਦੇ ਅੜਿਕੇ ਇਸ ਮੌਕੇ ਡੀ.ਐਸ.ਪੀ ਪਰਮਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਜੈਤੋ ਪੁਲਿਸ ਵੱਲੋਂ ਬਾਜਾਖਾਨਾ ਰੋਡ ਤੇ ਡਰੇਨ ਦਲ ਸਿੰਘ ਵਾਲਾ ਕੋਲ ਨਾਕਾ ਲੱਗਿਆ ਹੋਇਆ ਸੀ ਤੇ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ, ਕਿ ਹਰਜਿੰਦਰ ਸਿੰਘ, ਨਿਰਮਲ ਸਿੰਘ ਅਤੇ ਮੋਟਾ ਇਹ ਵਿਅਕਤੀ ਖੇਤਾਂ ਵਿੱਚ ਲੱਗੀਆਂ ਹੋਈਆਂ ਮੋਟਰਾਂ ਵਿੱਚੋਂ ਤਾਬਾਂ ਲਾਹ ਕੇ ਵੇਚਦੇ ਹਨ, ਤੇ ਪੁਲਿਸ ਵੱਲੋਂ ਮੌਕੇ ਤੇ ਛਾਪੇਮਾਰੀ ਕੀਤੀ ਗਈ ਤਾਂ ਇਹਨਾਂ ਕੋਲੋਂ ਚੋਰੀ ਕੀਤਾ ਹੋਇਆ 55 ਕਿੱਲੋ ਤਾਂਬਾ ਤਾਰ,ਇੱਕ ਫਰਸ਼ੀ ਕੰਡਾ ਅਤੇ ਬਿਜਲੀ ਦੀਆਂ ਤਾਰਾਂ 2 ਮੋਟਰਸਾਈਕਲ ਸਮੇਤ 5 ਚੋਰਾਂ ਨੂੰ ਕਾਬੂ ਕੀਤਾ ਗਿਆ। ਜਿਸ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ, ਅੱਗੇ ਹੋਰ ਪੁੱਛਗਿੱਛ ਕੀਤੀ ਜਾਂ ਰਹੀ ਹੈ।
ਇਹ ਵੀ ਪੜ੍ਹੋ:- ਕੋਟਕਪੂਰਾ ਗੋਲੀਕਾਂਡ:ਉਮਰਾਨੰਗਲ ਲਾਈ ਡਿਟੈਕਟਿਵ ਲਈ ਰਾਜੀ