ਫਰੀਦਕੋਟ:ਕੋਟਕਪੂਰਾ ਵਿਚ ਚਾਰ ਦਿਨਾਂ ਅੰਦਰ ਇੱਕੋ ਪਰਿਵਾਰ ਦੇ 3 ਜੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ।ਕੋਟਕਪੂਰਾ ਦੇ ਮੁਕਤਸਰ 'ਤੇ ਸਥਿਤ ਡਾ.ਓਮ ਪ੍ਰਕਾਸ ਗਰੋਵਰ ਵਾਲੀ ਗਲੀ ਵਿਚ ਸਥਿਤ ਇੱਕ ਘਰ ਰਹਿਣ ਵਾਲੇ ਇਕ ਪਰਿਵਾਰ ‘ਤੇ ਕੋਰੋਨਾ ਦਾ ਕਹਿਰ ਡਿੱਗਿਆ ਹੈ। ਇਸ ਘਰ 'ਚ ਰਹਿਣ ਵਾਲੇ ਪਰਿਵਾਰ ਤੇ ਤਿੰਨ ਮੈਬਰਾਂ ਨੂੰ ਕੋਰੋਨਾ ਕਾਲ ਆਪਣੇ ਵਿਚ ਸਮਾਂ ਕੇ ਲੈ ਗਿਆ ਹੈ। ਕਰੀਬ ਚਾਰ ਦਿਨ ਪਹਿਲਾਂ ਇਸ ਪਰਿਵਾਰ ਦਾ ਕਰੀਬ 40 ਸਾਲ ਦੇ ਨੌਜਵਾਨ ਗਗਨ ਗੋਇਲ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਮੁਸੀਬਤ ਦਾ ਪਹਾੜ ਡਿੱਗਿਆ ਜਦੋਂ ਮ੍ਰਿਤਕ ਦੇ ਪਿਤਾ ਪਵਨ ਗੋਇਲ ਨੂੰ ਕੋਰੋਨਾ ਨੇ ਆਪਣੀ ਚਪੇਟ ਵਿਚ ਲੈ ਲਿਆ। ਇਸ ਤੋਂ ਬਾਅਦ ਇਸ ਮਹਾਮਾਰੀ ਨੇ ਮ੍ਰਿਤਕ ਦੀ ਮਾਂ ਸੰਤੋਸ਼ ਗੋਇਲ ਨੂੰ ਨਹੀਂ ਛੱਡਿਆ।
ਪਹਿਲਾਂ ਪੁੱਤਰ ਦੀ ਮੌਤ, ਮਗਰੋਂ ਪਿਤਾ ਤੇ ਫਿਰ ਮਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ 'ਚ ਦਮ ਤੋੜਿਆ। ਅੱਜ ਸਥਾਨਕ ਰਾਮ ਬਾਗ ਵਿਖੇ ਦੁਪਿਰ ਵੇਲੇ ਪਿਤਾ ਤੇ ਸ਼ਾਮ ਨੂੰ ਮਾਂ ਦੀ ਚਿਖ੍ਹਾ ਨੂੰ ਅਗਨੀ ਭੇਟ ਕੀਤੀ ਗਈ। ਜਾਣਕਾਰੀ ਦਿੰਦਿਆ ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਤੇ ਵੱਡਾ ਕਹਿਰ ਵਾਪਰਿਆ ਹੈ। ਉਹਨਾਂ ਕਿਹਾ ਕਿ ਚਾਰ ਦਿਨਾਂ ਅੰਦਰ ਉਹਨਾਂ ਦੇ ਪਰਿਵਾਰ ਦੇ 3 ਜੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੋਈ ਹੈ।ਇਸ ਮੌਕੇ ਉਨਾਂ ਸੂਬੇ ਦੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।ਉਨਾਂ ਕਿਹਾ ਕਿ ਸਰਕਾਰ ਤੋਂ ਇਲਾਵਾ ਉਨਾਂ ਨੂੰ ਆਪ ਨੂੰ ਵੀ ਕੋੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜੋ:ਪਿੰਡਾਂ 'ਚ ਕੋਰੋਨਾ ਰੋਕਣ ਲਈ ਬਰਨਾਲਾ ਦੇ ਪਿੰਡਾਂ 'ਚ ਬਣਾਈਆਂ ‘ਪੇਂਡੂ ਸੰਜੀਵਨੀ ਕਮੇਟੀਆਂ’