ETV Bharat / state

15 ਸਾਲਾਂ ਕੁੜੀ ਚਲਦੀ ਟਰੇਨ ਨਾਲ ਟਕਰਾਈ, ਗੰਭੀਰ ਜ਼ਖਮੀ

15 ਸਾਲਾਂ ਕੁੜੀ ਦੇ ਚਲਦੀ ਟਰੇਨ ਨਾਲ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ। ਟਰੇਨ ਨਾਲ ਟਰਾਉਣ ਨਾਲ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ। ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਫੱਟੜ ਕੁੜੀ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ।

ਫ਼ੋਟੋ
ਫ਼ੋਟੋ
author img

By

Published : Jul 11, 2021, 9:48 AM IST

ਫ਼ਰੀਦਕੋਟ: ਸ਼ੁੱਕਰਵਾਰ ਨੂੰ 15 ਸਾਲਾਂ ਕੁੜੀ ਚਲਦੀ ਟਰੇਨ ਨਾਲ ਟਕਰਾ ਗਈ। ਟਰੇਨ ਨਾਲ ਟਰਾਉਣ ਨਾਲ ਕੁੜੀ ਗੰਭੀਰ ਜ਼ਖ਼ਮੀ ਹੋ ਗਈ।

ਕੁੜੀ ਦੇ ਚਲਦੀ ਟਰੇਨ ਨਾਲ ਟਕਰਾਉਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਕਿਸੇ ਰਾਹਗੀਰ ਨੇ ਜੈਤੋ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਨੂੰ ਦਿੱਤੀ। ਇਸ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਅਤੇ ਡਰਾਈਵਰ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ 'ਤੇ ਪਹੁੰਚੇ।

ਇਹ ਵੀ ਪੜ੍ਹੋ:World Population day: ਦੁਨੀਆਂ 'ਚ ਲਗਾਤਾਰ ਵੱਧ ਰਹੀ ਆਬਾਦੀ ਖ਼ਤਰੇ ਦੀ ਘੰਟੀ

ਉਨ੍ਹਾਂ ਨੇ ਗੰਭੀਰ ਵਿੱਚ ਫੱਟੜ ਕੁੜੀ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਜਿੱਥੇ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫ਼ਰ ਕਰ ਦਿੱਤਾ। ਪਰ ਵਾਰਸਾਂ ਦੇ ਕਹਿਣ 'ਤੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕੀਤਾ ਗਿਆ।

ਜ਼ਖ਼ਮੀ ਕੁੜੀ ਦੀ ਪਹਿਚਾਣ ਸੁਨੇਹਾ (15) ਪੁੱਤਰੀ ਮੰਗਤ ਰਾਮ ਮੰਗੂ ਬਠਿੰਡਾ ਰੋਡ ਨੇੜੇ ਡੀ. ਏ. ਵੀ. ਸਕੂਲ ਜੈਤੋ ਵਜੋਂ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.