ਚੰਡੀਗੜ੍ਹ ਡੈਸਕ : ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਨੇ ਸਰਦਾਰੀ ਕਾਇਮ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਆਪ ਨੇ ਮੇਅਰ ਨੀਤਿਕਾ ਭੱਲਾ ਖਿਲਾਫ ਬੇਭਰੋਸਗੀ ਮਤੇ ਉੱਤੇ ਜਿੱਤ ਹਾਸਿਲ ਕੀਤੀ ਅਤੇ ਇਸ ਦੌਰਾਨ ਮੋਗਾ ਦੇ 50 ਵਿੱਚੋਂ 42 ਕੌਂਸਲਰਾਂ ਵੱਲੋਂ ਸੱਤਾ ਧਿਰ ਦੀ ਪਾਰਟੀ ਨੂੰ ਆਪਣਾ ਸਮਰਥਨ ਪੇਸ਼ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ ਛੇ ਕੌਂਸਲਰ ਅਜਿਹੇ ਸਨ, ਜਿਨ੍ਹਾਂ ਵੱਲੋਂ ਨਿਤਿਕਾ ਭੱਲਾ ਨੂੰ ਸਮਰਥਨ ਦਿੱਤਾ ਗਿਆ ਹੈ। ਦੂਜੇ ਪਾਸੇ ਲੰਘੀ 7 ਜੂਨ ਨੂੰ ਵਿਧਾਇਕਾ ਅਮਨਦੀਪ ਕੌਰ ਅਰੋੜਾ ਵੱਲੋਂ 42 ਕੌਂਸਲਰਾਂ ਨਾਲ ਰਲ ਕੇ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਸੀ ਤੇ ਹੁਣ ਹੁਣ ਨਵੇਂ ਮੇਅਰ ਦੀ ਚੋਣ ਕੀਤੀ ਜਾਵੇਗੀ।
-
AAP to get its FIRST MAYOR in Punjab from Moga 🔥🔥
— AAP Punjab (@AAPPunjab) July 4, 2023 " class="align-text-top noRightClick twitterSection" data="
👉 42/50 Councilors from announced their support to AAP
Inspired by CM @BhagwantMann's vision towards Punjab's development, the people have been continuously supporting the AAP in Punjab ✅ pic.twitter.com/vaHhw73SsF
">AAP to get its FIRST MAYOR in Punjab from Moga 🔥🔥
— AAP Punjab (@AAPPunjab) July 4, 2023
👉 42/50 Councilors from announced their support to AAP
Inspired by CM @BhagwantMann's vision towards Punjab's development, the people have been continuously supporting the AAP in Punjab ✅ pic.twitter.com/vaHhw73SsFAAP to get its FIRST MAYOR in Punjab from Moga 🔥🔥
— AAP Punjab (@AAPPunjab) July 4, 2023
👉 42/50 Councilors from announced their support to AAP
Inspired by CM @BhagwantMann's vision towards Punjab's development, the people have been continuously supporting the AAP in Punjab ✅ pic.twitter.com/vaHhw73SsF
50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 20 ਕੌਂਸਲਰਾਂ ਵੱਲੋਂ ਜਿੱਤ ਕੀਤੀ ਗਈ ਸੀ ਦਰਜ: ਯਾਦ ਰਹੇ ਕਿ 13 ਫਰਵਰੀ 2021 ਨੂੰ ਮੋਗਾ ਨਗਰ ਨਿਗਮ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਇਸ ਵਿੱਚ 50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 20 ਕੌਂਸਲਰਾਂ ਵੱਲੋਂ ਜਿੱਤ ਦਰਜ ਕੀਤੀ ਗਈ ਸੀ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ 4 ਅਤੇ 10 ਆਜ਼ਾਦ ਉਮੀਦਵਾਰ ਸਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ 15 ਕੌਂਸਲਰਾਂ ਨੇ ਜਿੱਤ ਹਾਸਿਲ ਕੀਤੀ ਸੀ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਵੀ ਇਕ ਕੌਂਸਲਰ ਸੀ। ਕਾਂਗਰਸ ਪਾਰਟੀ ਨੇ 13 ਮਈ ਨੂੰ ਆਪਣਾ ਮੇਅਰ ਬਣਾਇਆ ਸੀ।
ਮੋਗਾ ਵਿੱਚ ਕੁਝ ਕੌਂਸਲਰਾਂ ਦਾ ਆਮ ਆਦਮੀ ਪਾਰਟੀ ਨੂੰ ਬਾਹਰ ਤੋਂ ਮਿਲਿਆ ਸੀ ਸਮਰਥਨ: ਇਹ ਵੀ ਯਾਦ ਰਹੇ ਕਿ ਮੋਗਾ ਵਿੱਚ ਕੁਝ ਕੌਂਸਲਰਾਂ ਦਾ ਆਮ ਆਦਮੀ ਪਾਰਟੀ ਨੂੰ ਬਾਹਰ ਤੋਂ ਸਮਰਥਨ ਮਿਲਿਆ ਸੀ। ਪਰ ਹੁਣ 50 ਵਿੱਚੋਂ ਕੋਈ 42 ਅਜਿਹੇ ਕੌਂਸਲਰ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀਵ ਨੂੰ ਸਮਰਥਨ ਦਿੱਤਾ ਹੈ। ਇਸ ਮਸਰਥਨ ਨਾਲ ਆਮ ਆਦਮੀ ਪਾਰਟੀ ਨੂੰ ਹੋਰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।