ਚੰਡੀਗੜ੍ਹ: ਸ਼ਹਿਰ ਵਿੱਚ ਲੱਗੀ ਤਾਲਾਬੰਦੀ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਸ਼ਰਾਬ ਦੇ ਠੇਕੇ ਵੀ ਖੋਲ੍ਹੇ ਗਏ ਹਨ। ਸੋਮਵਾਰ ਨੂੰ ਜਿਵੇਂ ਹੀ ਸ਼ਰਾਬ ਦੇ ਠੇਕੇ ਖੁੱਲ੍ਹੇ ਉਸੇ ਸਮੇਂ ਲੋਕਾਂ ਦੀਆਂ ਲੰਮੀਆਂ- ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ।
ਈਟੀਵੀ ਭਾਰਤ ਦੀ ਟੀਮ ਵੱਲੋਂ ਸ਼ਰਾਬ ਦੇ ਠੇਕੇ ਦੇ ਬਾਹਰ ਜਾਇਜ਼ਾ ਲਿਆ ਗਿਆ। ਜਿੱਥੇ ਸ਼ਰਾਬ ਦੇ ਠੇਕੇ ਦੇ ਬਾਹਰ 200 ਤੋਂ ਜ਼ਿਆਦਾ ਲੋਕ ਖੜ੍ਹੇ ਸੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਸੀ ਕਿ ਠੇਕੇ ਦੇ ਬਾਹਰ 5 ਤੋਂ ਜ਼ਿਆਦਾ ਲੋਕ ਖੜ੍ਹੇ ਨਹੀਂ ਹੋਣਗੇ ਪਰ ਇਸ ਦੇ ਬਾਵਜੂਦ ਸ਼ਰਾਬ ਦੇ ਠੇਕੇ ਦੇ ਬਾਹਰ 200 ਤੋਂ ਜ਼ਿਆਦਾ ਲੋਕ ਖੜ੍ਹੇ ਸੀ। ਹਾਲਾਂਕਿ ਉੱਥੇ ਸੋਸ਼ਲ ਡਿਸਟੈਂਸਿੰਗ ਨੂੰ ਬਣਾਉਣ ਲਈ ਪੁਲਿਸ ਕਰਮੀ ਵੀ ਮੌਜੂਦ ਸੀ, ਇਸ ਦੇ ਬਾਵਜੂਦ ਵੀ ਉੱਥੇ ਲੋਕਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਿਖਾਈ ਨਹੀਂ ਦਿੱਤੀ।
ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇ ਦੇ ਬਾਹਰ ਬਹੁਤ ਭੀੜ ਹੈ ਅਤੇ ਕਰੀਬ 2 ਘੰਟਿਆਂ ਦੇ ਬਾਅਦ ਉਨ੍ਹਾਂ ਦਾ ਨੰਬਰ ਆ ਰਿਹਾ ਹੈ। ਕਈ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਦੋ ਤਿੰਨ ਦਿਨਾਂ ਦਾ ਸਟਾਕ ਇਕੱਠਾ ਹੀ ਖ਼ਰੀਦ ਰਹੇ ਹਨ ਤਾਂਕਿ ਵਾਰ-ਵਾਰ ਲਾਇਨਾ ਵਿੱਚ ਨਾ ਖੜ੍ਹਨਾ ਪਵੇ।
ਇਹ ਵੀ ਪੜੋ: PGI ਵਿੱਚ ਇੰਝ ਹੁੰਦਾ ਹੈ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ ਇਲਾਜ, ਵੇਖੋ ਇਹ ਖਾਸ ਰਿਪੋਰਟ
ਇਸ ਸਮੇਂ ਸ਼ਰਾਬੀ ਤਾਲਾਬੰਦੀ ਦੇ ਨਿਯਮਾ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੱਤੇ। ਲੋਕ ਸ਼ਰਾਬ ਖ਼ਰੀਦਣ ਦੀ ਇੰਨ੍ਹੀ ਜਲਦੀ ਵਿੱਚ ਸੀ ਕਿ ਉਹ ਸੋਸ਼ਲ ਡਿਸਟੈਂਸਿੰਗ ਨੂੰ ਹੀ ਭੁੱਲ ਗਏ।