ETV Bharat / state

ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਨੂੰ ਕਿਉਂ ਕਿਹਾ ਕਿ ਮਿਲਣਾ ਚਾਹੀਦੈ ‘ਆਸਕਰ ਅਵਾਰਡ’! - ਅੱਜ ਦੀਆਂ ਖ਼ਬਰਾਂ

ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵੀ ਕਲਾਕਾਰੀ ਨਹੀਂ ਭੁੱਲੇ। ਕਮੇਡੀਅਨ ਰਹੇ ਭਗਵੰਤ ਮਾਨ ਮੁੱਖ ਮੰਤਰੀ ਹੁੰਦੇ ਹੋਏ ਵਿਰੋਧੀਆਂ ’ਤੇ ਆਪਣੇ ਹੀ ਅੰਦਾਜ਼ ਵਿੱਚ ਨਿਸ਼ਾਨਾ ਸਾਧਣਾ ਨਹੀਂ ਭੁੱਲਦੇ...

Etv Bharat
Etv Bharat
author img

By

Published : Jul 31, 2023, 6:26 PM IST

ਹੈਦਰਾਬਾਦ ਡੈਸਕ: ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਵਿੱਚ ਆ ਚੁੱਕੇ ਹਨ, ਪਰ ਟਿੱਚਰ ਕਰਨ ਜਾਂ ਨਿਸ਼ਾਨਾ ਸਾਧਣ ਦਾ ਕਲਾਕਾਰ ਵਾਲਾ ਅੰਦਾਜ਼ ਅਜੇ ਤੱਕ ਨਹੀਂ ਭੁੱਲੇ। ਆਪਣੇ ਰਾਜਨੀਤਕ ਭਾਸ਼ਣਾ ਵਿੱਚ ਵੀ ਉਨ੍ਹਾਂ ਨੇ ਆਪਣੀ ਇਸ ਕਲਾ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਕਈ ਮੌਕਿਆਂ ’ਤੇ ਉਨ੍ਹਾਂ ਦੀ ਇਸ ਕਲਾਕਾਰੀ ਨੂੰ ਵੇਖਿਆ ਜਾ ਸਕਦਾ ਹੈ। ਸੋਮਵਾਰ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਸੁਨਾਮ ਵਿੱਚ ਇਕ ਰਾਜ ਪੱਧਰੀ ਸਮਾਗਮ ਰੱਖਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਇਸ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਸ ਸਮਾਗਮ ਨੂੰ ਵੇਖਣ ਆਉਂਦੇ ਰਹੇ ਹਨ। ਛੋਟੇ ਹੁੰਦੇ ਆਪਣੇ ਪਿਤਾ ਜੀ ਨਾਲ ਵੀ ਏਥੇ ਆ ਚੁੱਕੇ ਹਨ। ਉਨ੍ਹਾਂ ਨੇ ਬੱਚਿਆਂ ਦੀ ਕਲਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ।

‘ਮਨਪ੍ਰੀਤ ਬਾਦਲ ਨੂੰ ਮਿਲੇ ਅਵਾਰਡ!’: ਦੂਜੇ ਪਾਸੇ, ਇਸ ਮੌਂਕੇ ਤੇ ਉਨ੍ਹਾਂ ਨੇ ਵਿਰੋਧੀਆ ਨੂੰ ਲੈ ਕੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਮਨਪ੍ਰੀਤ ਬਾਦਲ ਮੈਨੂੰ ਰਾਜਨੀਤੀ ਵਿੱਚ ਲੈ ਕੇ ਆਏ। ਉਨ੍ਹਾਂ ਨੇ ਪੰਜਾਬ ਦਾ ਹੌਕਾ ਦਿੱਤਾ ਸੀ। ਇਸ ਲਈ ਮੈਂ ਉਨ੍ਹਾਂ ਦੇ ਨਾਲ ਹੋ ਗਿਆ। ਮੈਂ ਅੱਜ ਵੀ ਓਥੇ ਹੀ ਖੜਾਂ ਹਾਂ। ਬਾਦਲ ਸਾਹਿਬ ਕਿੱਧਰ ਗਏ? ਉਹ ਪਹਿਲਾਂ ਕਾਂਗਰਸ ਵਿੱਚ ਸਨ, ਫੇਰ ਬੀਜੇਪੀ ਵਿੱਚ ਚਲੇ ਗਏ। ਉਨ੍ਹਾਂ ਨੇ ਨਿਸ਼ਾਨਾ ਸਾਧਿਆ ਕਿ ਕਦੇ ਲੋਕਾਂ ਨਾਲ ਵੀ ਹੋ ਵੇਖੋ! ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਡਰਾਮੇ ਕਰਨ ’ਤੇ ਮਨਪ੍ਰੀਤ ਬਾਦਲ ਨੂੰ ਤਾਂ ਆਸਕਰ ਅਵਾਰਡ ਮਿਲ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਮੁੱਖ ਮੰਤਰੀ ਨੂੰ ਕਈ ਵਾਰ ਡਰਾਮੇਬਾਜ਼ ਕਹਿ ਚੁੱਕੇ ਹਨ।

ਖ਼ਜ਼ਾਨੇ ਬਾਰੇ ਦੱਸੀ ਇਹ ਗੱਲ: ਇਸਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਖ਼ਜ਼ਾਨੇ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਬਾਰੇ ਕੋਈ ਕੰਮ ਕਰਨਾ ਹੁੰਦਾ ਸੀ ਤਾਂ ਪਹਿਲੀਆਂ ਸਰਕਾਰਾਂ ਆਪਣਾ ਖ਼ਜ਼ਾਨਾ ਖਾਲੀ ਹੋਣ ਦਾ ਰੋਣਾ ਰੋਣ ਲੱਗ ਪੈਂਦੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਨਹੀਂ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਲੋਕ ਸਵੇਰ ਤੋਂ ਸ਼ਾਮ ਤੱਕ ਹਰ ਕੰਮ ਦੇ ਨਾਲ-ਨਾਲ ਟੈਕਸ ਦੇ ਰਹੇ ਹਨ। ਸਰਕਾਰ ਦੇ ਖ਼ਜ਼ਾਨੇ ਵਿੱਚ ਪੈਸਾ ਜਾ ਰਿਹਾ ਹੈ। ਸਰਕਾਰ ਦਾ ਖ਼ਜ਼ਾਨਾ ਖਾਲੀ ਕਿਵੇਂ ਹੋ ਸਕਦਾ ਹੈ?

‘ਹੱਕ ਮੰਗੋ, ਭੀਖ ਨਹੀਂ’: ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਉਹਨਾਂ ਨੇ ਇਹ ਐਲਾਨ ਵੀ ਕੀਤਾ ਕਿ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਕਾਰਣ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 15 ਅਗਸਤ ਤੋਂ ਪਹਿਲਾਂ-ਪਹਿਲਾਂ ਆਰਥਕ ਮਦਦ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਬਰਦਾਬ ਹੋਈਆਂ ਫਸਲਾਂ ਬਾਰੇ ਸਪੈਸ਼ਲ ਗਿਰਦਾਵਰੀ ਕਰਾਉਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਹੜ੍ਹਾਂ ਕਾਰਣ ਹੋਏ ਨੁਕਸਾਨ ਸੰਬੰਧੀ ਕੇਂਦਰ ਕੋਲੋਂ ਮਦਦ ਮੰਗਣ ਦੀ ਗੱਲ ਉੱਤੇ ਭਗਵੰਤ ਮਾਨ ਨੇ ਕਿਹਾ ਕਿ ਜੋ ਕੰਮ ਅਸੀਂ ਆਪ ਕਰ ਸਕਦੇ ਹਾਂ, ਉਸ ਬਾਰੇ ਅਸੀਂ ਕਿਸੇ ਅੱਗੇ ਹੱਥ ਕਿਉਂ ਅੱਡੀਏ। ਉਨ੍ਹਾਂ ਸਵਾਲ ਕੀਤਾ ਕਿ ਕਦੇ ਕਿਸੇ ਨੇ ਪੰਜਾਬੀ ਨੂੰ ਭੀਖ ਮੰਗਦੇ ਵੇਖਿਆ ਹੈ? ਪੰਜਾਬ ਆਪਣਾ ਹੱਕ ਮੰਗ ਸਕਦਾ ਹੈ, ਪਰ ਭੀਖ ਨਹੀਂ।

‘ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ’: ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦੀ ਗੱਲ ਵੀ ਦੁਹਰਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜੇ ਕੋਈ ਪਿਆਰ ਨਾਲ ਮੰਗੇ ਤਾਂ ਜਾਨ ਵੀ ਹਾਜ਼ਰ ਹੈ। ਜੇ ਕੋਈ ਪੰਗਾ ਲਏ ਤਾਂ ਅਸੀਂ ਉਸਨੂੰ ਨੂੰ ਨਹੀਂ ਛੱਡਦੇ। ਸ਼ਹੀਦ ਊਧਮ ਸਿੰਘ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਉਨ੍ਹਾਂ ਨੇ 21 ਸਾਲ ਬਾਅਦ ਜਾ ਕੇ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.